ਪੰਜਾਬ ਯੂਨੀਵਰਸਿਟੀ ਦੀ ਸੀਨੇਟ ਦੀ ਮੀਟਿੰਗ 5 ਜੁਲਾਈ ਨੂੰ, ਫ਼ੀਸਾਂ ਦੇ ਵਾਧੇ ਨੂੰ ਲੈ ਕੇ ਹੋਵੇਗਾ ਫ਼ੈਸਲਾ

07/02/2022 12:05:53 PM

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੀ ਸੀਨੇਟ ਦੀ ਮੀਟਿੰਗ 5 ਜੁਲਾਈ ਨੂੰ ਹੋਣ ਜਾ ਰਹੀ ਹੈ। ਇਸ ਦੌਰਾਨ ਕਾਲਜਾਂ ਲਈ ਫ਼ੀਸਾਂ ਦੇ ਵਾਧੇ ਨੂੰ ਲੈ ਕੇ ਬਣਾਈ ਗਈ ਕਮੇਟੀ ਵੱਲੋਂ ਤਿਆਰ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ। ਇਸ ਪ੍ਰਸਤਾਵ ਤਹਿਤ ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜਾਂ ਲਈ ਵੱਖ-ਵੱਖ ਫ਼ੀਸ ਤੈਅ ਕੀਤੀ ਗਈ ਹੈ, ਜਿਨ੍ਹਾਂ 'ਚ 5 ਫ਼ੀਸਦੀ ਦਾ ਵਾਧਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਬਾਕੀ ਕੋਰਸਾਂ ਲਈ ਵੀ ਫ਼ੀਸ ਵਧਾਈ ਜਾ ਸਕਦੀ ਹੈ।

ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਵੱਡੀ ਗਿਣਤੀ 'ਚ ਕਾਲਜਾਂ ਦੇ ਕੋਰਸਾਂ ਨੂੰ ਮਾਨਤਾ ਦਿੱਤੀ ਹੈ, ਜਿਸ ਨੂੰ ਸੀਨੇਟ ਮਨਜ਼ੂਰੀ ਦੇਵੇਗੀ। ਯੂਨੀਵਰਸਿਟੀ ਇੰਸਟੀਚਿਊਟ ਆਫ ਅਪਲਾਈਡ ਮੈਨਜਮੈਂਟ ਸਾਇੰਸ 'ਚ ਇਸ ਵਾਰ ਤੋਂ ਪੀ. ਐੱਚ. ਡੀ. ਸ਼ੁਰੂ ਕਰਨ ਦਾ ਏਜੰਡਾ ਵੀ ਇਸ ਮੀਟਿੰਗ 'ਚ ਆਵੇਗਾ।
 


Babita

Content Editor

Related News