ਪੰਜਾਬ 'ਚ ਅਧਿਆਪਕਾਂ ਦੀ ਟਰਾਂਸਫਰ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ, ਵੈਰੀਫਿਕੇਸ਼ਨ ਦਾ ਅੱਜ ਆਖ਼ਰੀ ਦਿਨ

Monday, Aug 12, 2024 - 10:34 AM (IST)

ਪੰਜਾਬ 'ਚ ਅਧਿਆਪਕਾਂ ਦੀ ਟਰਾਂਸਫਰ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ, ਵੈਰੀਫਿਕੇਸ਼ਨ ਦਾ ਅੱਜ ਆਖ਼ਰੀ ਦਿਨ

ਲੁਧਿਆਣਾ (ਵਿੱਕੀ) : ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ) ਅਤੇ ਸਕੂਲ ਪ੍ਰਮੁੱਖਾਂ ਨੂੰ ਇਕ ਮਹੱਤਵਪੂਰਨ ਪੱਤਰ ਜਾਰੀ ਕੀਤਾ ਹੈ। ਇਸ 'ਚ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ਼ ਦੀ ਟਰਾਂਸਫ਼ਰ ਪ੍ਰਕਿਰਿਆ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇਸ ਪੱਤਰ ’ਚ ਦੱਸਿਆ ਗਿਆ ਹੈ ਕਿ ਇਸ ਸਾਲ ਜੋ ਕਰਮਚਾਰੀ ਟਰਾਂਸਫਰ ਪਾਲਿਸੀ ਤਹਿਤ ਆਉਂਦੇ ਹਨ ਅਤੇ ਟਰਾਂਸਫਰ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਆਨਲਾਈਨ ਅਰਜ਼ੀਆਂ 10 ਅਗਸਤ ਤੱਕ ਪ੍ਰਾਪਤ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ : ਖੰਨਾ ਦਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੰਮੂ 'ਚ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਬਿਨੈਕਾਰਾਂ ਨੇ ਈ-ਪੰਜਾਬ ਪੋਰਟਲ ’ਤੇ ਆਪਣੇ ਵੇਰਵੇ ਭਰੇ ਸਨ, ਜਿਨ੍ਹਾਂ ਦੀ ਵੈਰੀਫਿਕੇਸ਼ਨ ਸਕੂਲ ਮੁਖੀ ਜਾਂ ਡੀ. ਡੀ. ਓ. ਵੱਲੋਂ 12 ਅਗਸਤ ਤੱਕ ਕੀਤੀ ਜਾਣੀ ਹੈ। ਸਕੂਲ ਮੁਖੀ/ਡੀ. ਡੀ. ਓ. ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਈ-ਪੰਜਾਬ ਪੋਰਟਲ ’ਤੇ ਲਾਗ ਇਨ ਕਰ ਕੇ ਟਰਾਂਸਫਰ ਐਂਡ ਵੈਰੀਫਿਕੇਸ਼ਨ ਲਿੰਕ ਨਾਲ ਬਿਨੈਕਾਰਾਂ ਵੱਲੋਂ ਭਰੇ ਗਏ ਡਾਟੇ ਦੀ ਵੈਰੀਫਿਕੇਸ਼ਨ ਕਰਨ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਮੁੜ ਸਰਗਰਮ ਹੋਣ ਦੇ ਨਵਜੋਤ ਸਿੰਘ ਸਿੱਧੂ ਨੇ ਦਿੱਤੇ ਸੰਕੇਤ, ਵੀਡੀਓ ਸਾਂਝੀ ਕਰਕੇ ਆਖੀ ਵੱਡੀ ਗੱਲ

ਜੇਕਰ ਕਿਸੇ ਵੀ ਬਿਨੈਕਾਰ ਦੇ ਡਾਟਾ ’ਚ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਉਸ ਨੂੰ ਸਮੇਂ ਸਿਰ ਸੁਧਾਰਨਾ ਯਕੀਨੀ ਬਣਾਇਆ ਜਾਵੇ। ਜਿੱਥੇ ਸਕੂਲ ਮੁਖੀ/ਡੀ. ਡੀ. ਓ. ਦੀ ਮੌਜੂਦ ਨਹੀਂ ਹੈ, ਉੱਥੇ ਕੰਮ ਕਰ ਰਹੇ ਸੀਨੀਅਰ ਅਧਿਆਪਕ ਜਾਂ ਕਰਮਚਾਰੀ ਟਰਾਂਸਫਰ ਦੇ ਮਕਸਦ ਨਾਲ ਡਾਟਾ ਦੀ ਵੈਰੀਫਿਕੇਸ਼ਨ ਕਰਨਗੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News