ਪੰਜਾਬ ''ਚ ਗਰਮੀ ਦੀਆਂ ਛੁੱਟੀਆਂ ''ਚ ਲੱਖਾਂ ਰੁਪਏ ਜਿੱਤ ਸਕਦੇ ਨੇ ਵਿਦਿਆਰਥੀ! ਇੰਝ ਕਰੋ ਅਪਲਾਈ

Monday, May 26, 2025 - 03:22 PM (IST)

ਪੰਜਾਬ ''ਚ ਗਰਮੀ ਦੀਆਂ ਛੁੱਟੀਆਂ ''ਚ ਲੱਖਾਂ ਰੁਪਏ ਜਿੱਤ ਸਕਦੇ ਨੇ ਵਿਦਿਆਰਥੀ! ਇੰਝ ਕਰੋ ਅਪਲਾਈ

ਲੁਧਿਆਣਾ: ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ 2 ਤੋਂ 30 ਜੂਨ ਤਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਮੇਂ ਦੀ ਚੰਗੀ ਵਰਤੋਂ ਨਾਲ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਹੋਰ ਵੀ ਬਹੁਤ ਚੀਜ਼ਾਂ ਸਿਖ ਸਕਦੇ ਹਨ। ਇਸੇ ਮੰਤਵ ਨਾਲ ਪੰਜਾਬ ਦੇ ਨੌਜਵਾਨਾਂ ਵੱਲੋਂ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ 'ਅਸਲ ਅਮੀਰ ਬਣੋ' ਥੀਮ 'ਤੇ ਸਮਰ ਕੈਂਪ ਲਗਾਇਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਬੁਢਾਪਾ ਪੈਨਸ਼ਨ 'ਚ ਵਾਧੇ ਦੀ ਤਿਆਰੀ! ਹਰ ਮਹੀਨੇ ਮਿਲਣਗੇ 2500 ਰੁਪਏ

ਅਮਰਜੀਤ ਕੌਰ, ਰੂਹਾਨੀ ਕੌਰ, ਜਸਪ੍ਰੀਤ ਸਿੰਘ, ਭਾਈ ਉਪਿੰਦਰ ਸਿੰਘ ਸਮੇਤ ਹੋਰ ਕਈ ਨੌਜਵਾਨਾਂ ਨੇ ਸਮਾਜ ਸੇਵੀ ਸੰਸਥਾ ਦੇ ਨਾਲ ਮਿੱਲ ਕੇ ਇਹ ਵਿਸ਼ੇਸ਼ ਪਹਿਲਕਦਮੀ ਕੀਤੀ ਹੈ। ਗਰਮੀ ਦੀਆਂ ਛੁੱਟੀਆਂ ਦੌਰਾਨ ਤਕਰੀਬਨ 15 ਦਿਨ ਦਾ ਆਨਲਾਈਨ ਕੈਂਪ ਲਗਾਇਆ ਜਾਵੇਗਾ। ਇਸ ਦੌਰਾਨ ਵਿਦਿਆਰਥੀਆਂ ਨੂੰ ਇੰਗਲਿਸ਼ ਸਪੀਕਿੰਗ, ਪੰਜਾਬੀ, ਕੰਪਿਊਟਰ, ਸਕਿਲ ਡਿਵਲਪਮੈਂਟ, ਪਰਸਨੈਲਿਟੀ ਗਰੂਮਿੰਗ ਤੇ ਚੰਗੀਆਂ ਆਦਤਾਂ ਦੇ ਨਾਲ-ਨਾਲ ਗੁਰਬਾਣੀ ਬਾਰੇ ਵੀ ਸਿਖਲਾਈ ਦਿੱਤੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ - ਜਲੰਧਰ: ਵਿਦੇਸ਼ ਜਾਣ ਤੋਂ 4 ਦਿਨ ਪਹਿਲਾਂ ਮੁੰਡੇ ਦਾ ਕਤਲ, ਯਾਰਾਂ ਨੇ ਹੀ ਕੀਤੀ ਯਾਰਮਾਰ!

ਇਹ ਕੈਂਪ 8 ਜੂਨ ਤੋਂ 22 ਜੂਨ ਤਕ ਚੱਲੇਗਾ। ਹਰ ਰੋਜ਼ ਦੁਪਹਿਰ 3 ਤੋਂ 4 ਵਜੇ ਤਕ ਆਨਲਾਈਨ ਕਲਾਸ ਲਗਾਈ ਜਾਵੇਗੀ। ਕੈਂਪ ਵਿਚ ਹਰ ਉਮਰ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਇਸ ਕੈਂਪ ਵਿਚ 1 ਲੱਖ ਬੱਚਿਆਂ ਨੂੰ ਜੋੜਣ ਦਾ ਟੀਚਾ ਮਿੱਥਿਆ ਗਿਆ ਹੈ। ਰਜਿਸਟ੍ਰੇਸ਼ਨ ਦੀ ਆਖ਼ਰੀ ਤਾਰੀਖ਼ 31 ਮਈ ਤਕ ਹੈ ਤੇ ਹੁਣ ਤਕ 3 ਹਜ਼ਾਰ ਵਿਦਿਆਰਥੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਕੈਂਪ ਵਿਚ ਰਜਿਸਟ੍ਰੇਸ਼ਨ ਕਰਵਾਉਣ ਲਈ ਵਿਦਿਆਰਥੀ 'ਅਸਲ ਅਮੀਰ ਬਣੀਏ' ਦੇ ਯੂਟਿਊਬ ਚੈਨਲ 'ਤੇ ਜਾ ਸਕਦੇ ਹਨ। ਇਸ ਦੌਰਾਨ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਦੇਣ ਅਤੇ ਹੋਮਵਰਕ ਪੂਰਾ ਕਰਨ ਵਾਲੇ ਬੱਚਿਆਂ ਨੂੰ ਲੱਖਾਂ ਰੁਪਏ ਤਕ ਦੇ ਇਨਾਮ ਵੀ ਦਿੱਤੇ ਜਾਣਗੇ। ਇਸ ਦੇ ਨਾਲ ਹੀ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News