ਡੇਟਿੰਗ ਐਪ ਰਾਹੀਂ ਔਰਤ ਨਾਲ ਮਾਰੀ 18 ਲੱਖ ਰੁਪਏ ਦੀ ਠੱਗੀ, ਜਲੰਧਰੋਂ ਮੁੰਡਾ ਗ੍ਰਿਫਤਾਰ
Thursday, Jan 16, 2025 - 09:27 PM (IST)
ਨਵੀਂ ਦਿੱਲੀ/ਜਲੰਧਰ (ਭਾਸ਼ਾ) : ਡੇਟਿੰਗ ਐਪ ਰਾਹੀਂ ਲੋਕਾਂ ਨੂੰ ਮੋਦੀ ਰਕਮ ਵਾਪਸੀ ਦਾ ਵਾਅਦਾ ਕਰ ਕੇ ਠੱਗਣ ਵਾਲੇ 27 ਸਾਲਾ ਚਾਰਟਰਡ ਅਕਾਊਂਟੈਂਟ (ਸੀ. ਏ.) ਵਿਦਿਆਰਥੀ ਨੂੰ ਪੰਜਾਬ ਦੇ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਦਵਾਰਕਾ) ਅੰਕਿਤ ਸਿੰਘ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਨੀਲੇਸ਼ ਜਿੰਦਲ ਵਜੋਂ ਹੋਈ ਹੈ, ਜਿਸ ਨੇ ਲੋਕਾਂ ਦਾ ਵਿਸ਼ਵਾਸ ਜਿੱਤਣ ਤੋਂ ਬਾਅਦ ਉਨ੍ਹਾਂ ਤੋਂ ਮੋਟੀ ਰਕਮ ਠੱਗੀ ਸੀ।
ਇਹ ਵੀ ਪੜ੍ਹੋ : ਸੈਂਕੜੇ ਪਤੀਆਂ ਦਾ ਪਰਦਾਫਾਸ਼ ਕਰ ਚੁੱਕੀ ਹੈ ਇਹ ਮਹਿਲਾ ਜਾਸੂਸ, ਦੱਸਿਆ ਕਿਹੜੇ ਪਤੀ ਦਿੰਦੇ ਨੇ ਵੱਧ ਧੋਖੇ (pics)
ਅਧਿਕਾਰੀ ਮੁਤਾਬਕ ਜਿੰਦਲ ਨੇ ਖੁਦ ਨੂੰ ਫੰਡ ਮੈਨੇਜਰ ਵਜੋਂ ਪੇਸ਼ ਕਰ ਕੇ ਨੌਜਵਾਨ ਪੇਸ਼ੇਵਰਾਂ ਤੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨੂੰ ਫਰਜ਼ੀ ਟਰੇਡਿੰਗ ਪਲੇਟਫਾਰਮ ਵਿਚ ਨਿਵੇਸ਼ ਕਰਨ ਲਈ ਰਾਜ਼ੀ ਕੀਤਾ। ਪੀੜਤ ਔਰਤ ਨੇ ਪਿਛਲੇ ਸਾਲ 18 ਦਸੰਬਰ ਨੂੰ ਦਵਾਰਕਾ ਸਾਈਬਰ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ : ਪਹਿਲਾਂ ਵੰਡੇ ਅਖਬਾਰ ਫਿਰ ਬਣਾਏ ਬਰਗਰ, ਅੱਜ ਹਨ ਦੁਨੀਆ ਦੇ ਸਭ ਤੋਂ ਵੱਡੇ ਬ੍ਰਾਂਡ ਦੇ CEO
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e