ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ''ਚ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

Tuesday, Oct 06, 2026 - 08:54 PM (IST)

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ''ਚ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

ਜਲੰਧਰ (ਵੈੱਬ ਡੈਸਕ) - ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਬੁੱਧਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ। ਵਿਭਾਗ ਮੁਤਾਬਕ ਕਈ ਥਾਵਾਂ 'ਤੇ ਲੰਬੇ ਪਾਵਰ ਕੱਟ ਵੀ ਲਾਏ ਜਾਣੇ ਹਨ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-

ਜਗਰਾਓਂ, (ਮਾਲਵਾ)-220 ਕੇ. ਵੀ. ਐੱਸ./ਐੱਸ. ਜਗਰਾਓਂ ਤੋਂ ਚੱਲਦੇ 11 ਕੇ. ਵੀ. ਦੇ ਫੀਡਰ ਦੇ ਸਿਟੀ ਫੀਡਰ 2 ਦੀ ਬਿਜਲੀ ਸਪਲਾਈ 7 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਸਬੰਧੀ ਜਗਰਾਓਂ ਸਿਟੀ ਦੇ ਐੱਸ. ਡੀ. ਓ. ਗੁਰਪ੍ਰੀਤ ਸਿੰਘ ਕੰਗ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਤਾਰਾਂ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ ਜਗਰਾਓਂ ਦੇ ਤਹਿਸੀਲ ਰੋਡ, ਗੌਰਮਿੰਟ ਸਕੂਲ, ਗਾਲਿਬ ਕੰਪਲੈਕਸ, ਹੀਰਾ ਬਾਗ, ਅਹਾਤਾ ਸੂਜਾਪੁਰੀਆਂ, ਮੁਹੱਲਾ ਗੁਰੂ ਤੇਗ ਬਹਾਦਰ, ਰਾਏਕੋਟ ਰੋਡ, ਝਾਂਸੀ ਰਾਣੀ ਚੌਕ, ਕੁੱਕੜ ਬਜ਼ਾਰ, ਨੇੜੇ ਏਰੀਆ ਰਾਜੂ ਫਾਸਟ ਫੂਡ, 5 ਨੰਬਰ ਚੁੰਗੀ, ਅੱਡਾ ਰਾਏਕੋਟ, ਅਗਵਾੜ ਲਧਾਈ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਨਵਾਂਸ਼ਹਿਰ,  (ਤ੍ਰਿਪਾਠੀ)-ਸਹਾਇਕ ਇੰਜੀਨੀਅਰ ਸ਼ਹਿਰੀ ਉਪ ਮੰਡਲ ਨਵਾਂਸ਼ਹਿਰ ਵਲੋਂ ਦੱਸਿਆ ਗਿਆ ਕਿ 7 ਅਕਤੂਬਰ ਦਿਨ ਬੁੱਧਵਾਰ ਨੂੰ 66 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇ.ਵੀ. ਦਾਣਾ ਮੰਡੀ ਫੀਡਰ, ਰਾਹੋਂ ਰੋਡ, ਰੋਲਵੇ ਰੋਡ, ਸਲੋਹ ਰੋਡ, ਬੇਗਮਪੁਰ, ਸਿਟੀ-1 ਫੀਡਰਾਂ ਨੂੰ 11 ਕੇ.ਵੀ. ਰਾਹੋਂ ਰੋਡ ਫੀਡਰ ਦੀ ਕੇਬਲ ਕੇਸੀ ਏਕਸ.ਐੱਲ.ਪੀ.ਈ. ਕੇਬਲ 300 ਐੱਮ.ਐੱਮ. ਨੂੰ ਬਦਲਣ ਖਾਤਰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ।
ਜਿਸ ਨਾਲ ਹੇਠ ਲਿਖੇ ਅਲਾਕਾ ਪ੍ਰਭਾਵਿਤ ਹੋਣਗੇ। ਜਿਵੇਂ ਕਿ ਨਵੀ ਅਬਾਦੀ, ਇਬਰਾਹਿਮ ਬਸਤੀ, ਪੰਡੋਰਾ ਮੁਹੱਲਾ, ਪ੍ਰੇਮ ਨਗਰ, ਕਰਿਆਮ ਰੋਡ, ਵਾਲਮੀਕੀ ਮੁਹੱਲਾ, ਦਲੀਪ ਨਗਰ, ਸ਼ਿਵ ਕਾਲੋਨੀ, ਖਾਣਾ ਖੂਹ, ਬਕਰਖਾਨਾ ਰੋਡ, ਪੁਰਾਣੀ ਦਾਣਾ ਮੰਡੀ, ਨਵੀਂ ਦਾਣਾ ਮੰਡੀ, ਰਵਿਦਾਸ ਨਗਰ, ਰਾਹੋਂ ਰੋਡ ਮਾਰਗ, ਸਲੋਹ ਰੋਡ ਮਾਡਲ ਟਾਊਨ, ਫ੍ਰੈਂਡਜ਼ ਕਾਲੋਨੀ, ਬੰਗਾ ਰੋਡ ਅੰਬੇਡਕਰ ਚੌਕ ਤੋਂ ਕਮੇਟੀ ਬਾਜ਼ਾਰ, ਰੇਲਵੇ ਰੋਡ, ਕੋਠੀ ਰੋਡ, ਗੀਤਾ ਭਵਨ ਰੋਡ, ਲਾਲ ਚੌਂਕ, ਪਿੰਡ ਬੇਗਮਪੁਰ, ਖਾਰਾ ਕਾਲੋਨੀ ਅਤੇ ਇਨ੍ਹਾਂ ਫੀਡਰਾਂ ਤੇ ਚੱਲਦੇ ਹੋਰ ਇਲਾਕੇ ਆਦਿ ਬੰਦ ਰਹਿਣਗੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

Shubam Kumar

Content Editor

Related News