ਪੰਜਾਬ ਸੇਵਾ ਕੇਂਦਰਾਂ ''ਚ ਆਉਣ ਵਾਲੇ ਲੋਕਾਂ ਦੀ ਗਿਣਤੀ 40 ਲੱਖ ਤੋਂ ਵੱਧ

07/21/2017 9:50:59 AM

ਮੋਹਾਲੀ (ਨਿਆਮੀਆਂ) : ਭਾਰਤ 'ਚ ਈ-ਗਵਰਨੈਂਸ ਦੀ ਸਫਲਤਾ ਦਾ ਪੰਜਾਬ ਸਭ ਤੋਂ ਵਧੀਆ ਪ੍ਰਤੀਕ ਹੈ । ਬੀ. ਐੱਲ. ਐੱਸ. ਇੰਟਰਨੈਸ਼ਨਲ ਸਰਵਿਸਿਜ਼ ਵਲੋਂ ਅਗਸਤ, 2016 'ਚ ਸ਼ੁਰੂ ਕੀਤੀ ਗਈ ਇਸ ਸੇਵਾ ਦੇ ਸੰਚਾਲਨ ਦੌਰਾਨ 9 ਮਹੀਨਿਆਂ 'ਚ ਹੀ 2 ਹਜ਼ਾਰ 147 ਸੇਵਾ ਕੇਂਦਰਾਂ 'ਚ 40 ਲੱਖ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ, ਜੋ ਕਿ ਇਕ ਵੱਡੀ ਸਫਲਤਾ ਹੈ। ਇਹ ਉਮੀਦ ਹੈ ਕਿ ਪੰਜਾਬ ਦੀ 50 ਫ਼ੀਸਦੀ ਆਬਾਦੀ ਅਗਲੇ ਇਕ ਸਾਲ 'ਚ ਆਪਣੇ ਘਰਾਂ ਦੇ ਕੋਲ ਮੌਜੂਦ ਇਸ ਸੇਵਾ ਕੇਂਦਰਾਂ 'ਤੇ ਨਿਰਭਰ ਕਰਨ ਲੱਗੀ ਹੈ।
ਸੇਵਾ ਕੇਂਦਰਾਂ ਰਾਹੀਂ ਇਕ ਛੱਤ ਹੇਠਾਂ 17 ਵਿਭਾਗਾਂ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਪ੍ਰਸਤਾਵਿਤ 223 ਦੇ 82 ਨਾਗਰਿਕ-ਕੇਂਦਰਿਤ ਸੇਵਾਵਾਂ ਮੁਹੱਈਆ ਕਰਦਾ ਹੈ। ਪੰਜਾਬ ਦਾ ਕੋਈ ਵੀ ਨਾਗਰਿਕ 2 ਹਜ਼ਾਰ 147 ਸੇਵਾ ਕੇਂਦਰਾਂ ਵਿਚੋਂ ਕਿਸੇ 'ਤੇ ਵੀ ਸੰਪਰਕ ਕਰ ਸਕਦਾ ਹੈ ਅਤੇ ਵੱਖ-ਵੱਖ ਦਸਤਾਵੇਜ਼ਾਂ ਨੂੰ ਲਾਗੂ ਜਾਂ ਨਵੀਨੀਕ੍ਰਿਤ ਕਰ ਸਕਦਾ ਹੈ ਜਿਵੇਂ ਜਨਮ ਤੇ ਮੌਤ ਸਰਟੀਫਿਕੇਟ, ਆਰਮ ਲਾਇਸੈਂਸ, ਸਹੁੰ ਪੱਤਰ, ਬੱਸ ਪਾਸ, ਬਿਜਲੀ ਬਿੱਲ ਭੁਗਤਾਨ, ਪਛਾਣ ਪੱਤਰ ਸੇਵਾ ਤੇ ਵਿਆਹ ਰਜਿਸਟ੍ਰੇਸ਼ਨ ਆਦਿ।


Related News