ਡਾਕਟਰ ਭਾਟੀਆ ਨੂੰ ਮਿਲਿਆ ਸਿੱਖਿਆ ਬੋਰਡ ਦੇ ਚੇਅਰਮੈਨ ਦਾ ਵਾਧੂ ਚਾਰਜ

Tuesday, Jun 20, 2023 - 05:36 PM (IST)

ਡਾਕਟਰ ਭਾਟੀਆ ਨੂੰ ਮਿਲਿਆ ਸਿੱਖਿਆ ਬੋਰਡ ਦੇ ਚੇਅਰਮੈਨ ਦਾ ਵਾਧੂ ਚਾਰਜ

ਮੁਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਬੇਦੀ ਦੇ ਵਿਦੇਸ਼ ਛੁੱਟੀ ’ਤੇ ਚਲੇ ਜਾਣ ਕਾਰਨ ਸਿੱਖਿਆ ਬੋਰਡ ਦੇ ਚੇਅਰਮੈਨ ਦਾ ਚਾਰਜ ਡਾਕਟਰ ਨੂੰ ਵਰਿੰਦਰ ਭਾਟੀਆ ਨੂੰ ਦਿੱਤਾ ਗਿਆ ਹੈ। ਸਿੱਖਿਆ ਬੋਰਡ ਵੱਲੋਂ ਮੀਡੀਆ ਨੂੰ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾ. ਸਤਬੀਰ ਬੇਦੀ ਮੰਗਲਵਾਰ 20 ਜੂਨ ਤੋਂ ਬੁੱਧਵਾਰ 5 ਜੁਲਾਈ 2023 ਤੱਕ ਵਿਦੇਸ਼ ਛੁੱਟੀ ’ਤੇ ਚਲੇ ਗਏ ਹਨ। ਡਾ. ਬੇਦੀ ਦੀ ਵਿਦੇਸ਼ ਛੁੱਟੀ ਦੇ ਇਸ ਸਮੇਂ ਦੌਰਾਨ ਚੇਅਰਮੈਨ ਦੀ ਅਸਾਮੀ ਦਾ ਵਾਧੂ ਚਾਰਜ ਵਾਈਸ ਚੇਅਰਮੈਨ, ਡਾ. ਵਰਿੰਦਰ ਭਾਟੀਆ ਨੂੰ ਸੌਂਪਿਆ ਗਿਆ ਹੈ। 

ਵਧੀਕ ਸਕੱਤਰ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਜਾਰੀ ਆਦੇਸ਼ ਤੁਰੰਤ ਪ੍ਰਭਾਵ ਤੋਂ ਲਾਗੂ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਡਾਕਟਰ ਭਾਟੀਆ ਇਸ ਵੇਲੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।


author

Gurminder Singh

Content Editor

Related News