ਪੰਜਾਬ ਦੀ 'ਸੜਕ ਸੁਰੱਖਿਆ ਫੋਰਸ' ਨੇ ਬਚਾਈ ਪਹਿਲੀ ਜਾਨ, ਸੜਕ 'ਤੇ ਲਹੂ-ਲੁਹਾਨ ਪਿਆ ਸੀ ਨੌਜਵਾਨ

Monday, Feb 05, 2024 - 02:58 PM (IST)

ਭਵਾਨੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਦਸਿਆਂ ਦੌਰਾਨ ਜ਼ਖ਼ਮੀ ਹੋਏ ਲੋਕਾਂ ਦੀ ਜਾਨ ਬਚਾਉਣ ਲਈ ਬਣਾਈ ਗਈ 'ਸੜਕ ਸੁਰੱਖਿਆ ਫੋਰਸ' ਨੇ ਬੀਤੇ ਦਿਨ ਪਹਿਲੀ ਜਾਨ ਬਚਾਈ। ਫੋਰਸ ਨੂੰ ਭਵਾਨੀਗੜ੍ਹ ਦੀਆਂ ਬਾਲਦ ਕੈਂਚੀਆਂ 'ਚ ਇੱਕ ਨੌਜਵਾਨ ਦੀ ਜਾਨ ਬਚਾਉਣ ਦਾ ਪਹਿਲਾ ਮੌਕਾ ਮਿਲਿਆ। ਦਰਅਸਲ ਬੀਤੀ ਰਾਤ ਰਾਤ 10 ਵਜੇ ਦੇ ਕਰੀਬ ਸਮਾਣਾ ਰੋਡ 'ਤੇ ਓਵਰਬ੍ਰਿਜ ਹੇਠਾਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਡਿੱਗਿਆ ਪਿਆ ਸੀ, ਜੋ ਕਿ ਸਮਾਣੇ ਦਾ ਵਸਨੀਕ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਦੇ ਲੋਕਾਂ ਨੂੰ ਵੱਡੀ ਰਾਹਤ, ਖ਼ਬਰ ਪੜ੍ਹ ਖ਼ੁਸ਼ ਹੋ ਜਾਣਗੇ

ਨੌਜਵਾਨ ਦੇ ਸਿਰ ਅਤੇ ਬਾਂਹ 'ਤੇ ਗੰਭੀਰ ਜ਼ਖ਼ਮ ਸਨ। ਉਸ ਨੇ ਕੋਲੋਂ ਲੰਘਦੇ ਲੋਕਾਂ ਨੂੰ ਇਸ ਬਾਬਤ ਦੱਸਿਆ ਤਾਂ ਸਾਹਮਣੇ ਹੀ 'ਸੜਕ ਸੁਰੱਖਿਆ ਫੋਰਸ' ਦੀ ਖੜ੍ਹੀ ਗੱਡੀ ਦੇ ਮੁਲਾਜ਼ਮਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਮੁਲਾਜ਼ਮਾਂ ਨੇ ਤੁਰੰਤ ਆ ਕੇ ਇਸ ਨੌਜਵਾਨ ਦੀ ਉੱਥੇ ਹੀ ਮੱਲਮ ਪੱਟੀ ਕੀਤੀ ਅਤੇ ਉਸ ਨੂੰ ਗੱਡੀ 'ਚ ਬਿਠਾ ਕੇ ਸਿਰਫ 5 ਮਿੰਟ 'ਚ ਭਵਾਨੀਗੜ੍ਹ ਦੇ ਸੀ. ਐੱਚ. ਸੀ. ਹਸਪਤਾਲ ਲੈ ਗਏ। ਇੱਥੇ ਡਾ. ਮੁਖਤਿਆਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਸ ਨੌਜਵਾਨ ਦਾ ਇਲਾਜ ਕੀਤਾ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਮੀਂਹ ਤੇ ਗੜ੍ਹੇਮਾਰੀ ਦੇ ਨਾਲ ਤੂਫ਼ਾਨ ਦਾ Alert ਜਾਰੀ

ਇਸ ਮੌਕੇ 'ਸੜਕ ਸੁਰੱਖਿਆ ਫੋਰਸ' ਯੂਨਿਟ ਦੇ ਕਰਨੈਲ ਸਿੰਘ ਦੇ ਦੱਸਿਆ ਕਿ ਉਹ ਇਸ ਬੀਟ 'ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ ਦੇ ਅਨੁਸਾਰ ਹੀ ਕੰਮ ਕਰ ਰਹੇ ਹਨ ਕਿਉਂਕਿ ਸਾਡਾ ਪਹਿਲਾ ਫਰਜ਼ ਇਹੀ ਹੈ ਕਿ ਅਸੀਂ ਕਿਸੇ ਵੀ ਵਿਅਕਤੀ ਦੀ ਜਾਨ ਬਚਾਈਏ। ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਅਜੇ ਨਹੀਂ ਪਤਾ ਕਿ ਇਹ ਨੌਜਵਾਨ ਜ਼ਖਮੀ ਕਿਸ ਤਰ੍ਹਾਂ ਹੋਇਆ ਹੈ ਪਰ ਇਸ ਦੀ ਹਾਲਤ ਕਾਫੀ ਗੰਭੀਰ ਸੀ ਅਤੇ ਜੇਕਰ ਇਹ ਕੁੱਝ ਸਮਾਂ ਹੋਰ ਉੱਥੇ ਪਿਆ ਰਹਿੰਦਾ ਤਾਂ ਇਸ ਦੀ ਜਾਨ ਨੂੰ ਖ਼ਤਰਾ ਵੀ ਹੋ ਸਕਦਾ ਸੀ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Babita

Content Editor

Related News