ਪੰਜਾਬੀਆਂ ਲਈ ਮਾਣ ਵਾਲੀ ਗੱਲ, ਏਅਰ ਕਮੋਡੋਰ ਹਰਪਾਲ ਸਿੰਘ ਨੇ ਭਾਰਤੀ ਹਵਾਈ ਫ਼ੌਜ ’ਚ ਸੰਭਾਲਿਆ ਅਹਿਮ ਅਹੁਦਾ

Sunday, Jun 11, 2023 - 08:36 PM (IST)

ਨੈਸ਼ਨਲ ਡੈਸਕ : ਏਅਰ ਕਮੋਡੋਰ ਹਰਪਾਲ ਸਿੰਘ ਨੇ ਭਾਰਤੀ ਹਵਾਈ ਫ਼ੌਜ ਦੀ ਪ੍ਰਮੁੱਖ ਸੰਸਥਾ ਸੈਂਟਰਲ ਸਰਵਿਸਿੰਗ ਡਿਵੈੱਲਪਮੈਂਟ ਆਰਗੇਨਾਈਜ਼ੇਸ਼ਨ (CSDO) ਦੀ ਕਮਾਨ ਸੰਭਾਲ ਲਈ ਹੈ। ਏਅਰ ਕਮੋਡੋਰ ਹਰਪਾਲ ਸਿੰਘ, ਮੂਲ ਰੂਪ ’ਚ ਜਲੰਧਰ (ਪੰਜਾਬ) ਤੋਂ ਹਨ, ਨੂੰ 30 ਸਤੰਬਰ 1991 ਨੂੰ ਭਾਰਤੀ ਹਵਾਈ ਫ਼ੌਜ ਦੀ ਏ.ਈ. ਸ਼ਾਖਾ ਵਿਚ ਕਮਿਸ਼ਨ ਕੀਤਾ ਗਿਆ ਸੀ। ਉਨ੍ਹਾਂ ਕੋਲ ਸਾਰੀਆਂ ਕਿਸਮਾਂ ਦੇ ਮਿੱਗ-21 ਦਾ ਬਹੁਤ ਤਜਰਬਾ ਹੈ ਅਤੇ ਮਿੱਗ-21 ਅੱਪਗ੍ਰੇਡ (ਬਾਇਸਨ) ਜਹਾਜ਼ਾਂ ’ਤੇ OEM ਸਿਖਲਾਈ ਪ੍ਰਾਪਤ (ਰੂਸ ਤੋਂ) ਹਨ।

ਇਹ ਖ਼ਬਰ ਵੀ ਪੜ੍ਹੋ : ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਨਹਿਰ ’ਚ ਸੁੱਟੀ ਲਾਸ਼

ਹਵਾਈ ਸੈਨਾ ਅਧਿਕਾਰੀ ਨੇ ਹਵਾਈ ਫ਼ੌਜ ਹੈੱਡਕੁਆਰਟਰ ਅਤੇ ਕਮਾਨ ਹੈੱਡਕੁਆਰਟਰ ਵਿਖੇ ਵੱਖ-ਵੱਖ ਕਰਮਚਾਰੀਆਂ ਦੀ ਨਿਯੁਕਤੀ ਕਰਨ ਦਾ ਕਾਰਜਭਾਰ ਵੀ ਨਿਭਾਇਆ ਹੈ। ਉਹ ਪੱਛਮੀ ਸੈਕਟਰ ਵਿਚ ਇਕ ਸੰਚਾਲਨ ਆਧਾਰ ਦੇ ਮੁੱਖ ਇੰਜੀਨੀਅਰਿੰਗ ਅਫ਼ਸਰ ਅਤੇ 'ਗਰਾਊਂਡ ਡਿਊਟੀ ਆਫ਼ੀਸਰਜ਼ ਵਰਗੀਕਰਨ ਬੋਰਡ' ਦੇ ਕਮਾਂਡਿੰਗ ਅਫਸਰ ਵੀ ਸਨ।

ਇਹ ਖ਼ਬਰ ਵੀ ਪੜ੍ਹੋ : ਨਾਪਾਕ ਹਰਕਤਾਂ ਤੋਂ ਪਾਕਿਸਤਾਨ ਨਹੀਂ ਆ ਰਿਹਾ ਬਾਜ਼, ਭਾਰਤੀ ਸਰਹੱਦ ’ਚ ਮੁੜ ਦਾਖ਼ਲ ਹੋਇਆ ਡ੍ਰੋਨ

ਉਹ ਵੇਲਿੰਗਟਨ ਵਿਖੇ DSSC ਅਤੇ ਕਾਲਜ ਆਫ ਏਅਰ ਵਾਰਫੇਅਰ, ਹੈਦਰਾਬਾਦ ਵਿਖੇ HACC ਦੇ ਸਾਬਕਾ ਵਿਦਿਆਰਥੀ ਰਹੇ ਹਨ। AOC, CSDO ਦੀ ਨਿਯੁਕਤੀ ਤੋਂ ਪਹਿਲਾਂ ਉਹ ਖੋਜ ਕੇਂਦਰ ਇਮਾਰਾਤ, DRDO, ਹੈਦਰਾਬਾਦ ਵਿਖੇ ਤਾਇਨਾਤ ਸਨ ਅਤੇ ਵਿਕਾਸ ਅਧੀਨ ਵੱਖ-ਵੱਖ ਸਵਦੇਸ਼ੀ ਹਥਿਆਰ ਪ੍ਰਣਾਲੀਆਂ ’ਤੇ ਕੰਮ ਕਰ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : 9 ਦਿਨ ਪਹਿਲਾਂ ਹੋਇਆ ਸੀ ਵਿਆਹ, ਚਿੱਟੇ ਨੇ ਲਈ ਨੌਜਵਾਨ ਦੀ ਜਾਨ

 


Manoj

Content Editor

Related News