ਗੱਡੀ ਦੀ ਟੌਹਰ ਬਣਾਉਣ ਦੇ ਚੱਕਰ ''ਚ ਪੰਜਾਬ ਪੁਲਸ ਨੇ ਉਡਾਈਆਂ ਕਾਨੂੰਨ ਦੀਆਂ ਧੱਜੀਆਂ (ਵੀਡੀਓ)

11/25/2015 5:49:10 PM

ਜਲੰਧਰ : ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਵਾਲੀ ਪੰਜਾਬ ਪੁਲਸ ਖੁਦ ਹੀ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ। ਜੀ ਹਾਂ, ਵੀਡੀਓ ''ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਜਲੰਧਰ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਪੁਲਸ ਦਾ ਸਟਿੱਕਰ ਲੱਗੀ ਕਾਲੇ ਸ਼ੀਸ਼ਿਆਂ ਵਾਲੀ ਇਕ ਕਾਰ ਖੜ੍ਹੀ ਹੋਈ ਹੈ। 
ਅਸਲ ''ਚ ਅਦਾਲਤ ਵਲੋਂ ਦੇਸ਼ ਭਰ ''ਚ ਗੱਡੀਆਂ ''ਚ ਕਾਲੇ ਸ਼ੀਸ਼ੇ ਲਗਾਉਣ ''ਤੇ ਰੋਕ ਲਾਈ ਗਈ ਹੈ ਪਰ ਸਿਰਫ ਟੌਹਰ ਬਣਾਉਣ ਲਈ ਹੀ ਗੱਡੀ ''ਤੇ ਕਾਲੇ ਸ਼ੀਸ਼ੇ ਲਗਾਏ ਗਏ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਗੱਡੀ ਦੀ ਨੰਬਰ ਪਲੇਟ ਨਾਲ ਵੀ ਛੇੜਖਾਨੀ ਕੀਤੀ ਹੋਈ ਹੈ। 
ਜਦੋਂ ਇਸ ਬਾਰੇ ਏ. ਡੀ. ਸੀ. ਪੀ. ਟ੍ਰੈਫਿਕ ਪਰਮਿੰਦਰ ਸਿੰਘ ਭੰਡਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। 


Babita Marhas

News Editor

Related News