ਪੰਜਾਬ ਪੁਲਸ ਦਾ ਸਹਾਇਕ ਥਾਣੇਦਾਰ 25 ਲੱਖ ਦੀ ਚੂਰਾ-ਪੋਸਤ ਸਮੇਤ ਗ੍ਰਿਫ਼ਤਾਰ
Friday, Aug 06, 2021 - 04:45 PM (IST)
ਲੁਧਿਆਣਾ (ਅਨਿਲ) : ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਬੀਤੀ ਰਾਤ ਇਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਪੰਜਾਬ ਪੁਲਸ ਦੇ ਇਕ ਸਹਾਇਕ ਥਾਣੇਦਾਰ ਨੂੰ 25 ਲੱਖ ਦੇ ਚੂਰਾ-ਪੋਸਤ ਅਤੇ 2 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਮੁਖਬਿਰ ਖ਼ਾਸ ਨੇ ਸੂਚਨਾ ਦਿੱਤੀ ਸੀ ਕਿ ਇਕ ਸਕਾਰਪੀਓ ਗੱਡੀ 'ਚ ਸਮਰਾਲਾ ਵੱਲੋਂ ਕੁੱਝ ਨਸ਼ਾ ਤਸਕਰ ਚੂਰਾ-ਪੋਸਤ ਦੀ ਵੱਡੀ ਖੇਪ ਲੈ ਕੇ ਲੁਧਿਆਣਾ ਵੱਲ ਜਾ ਰਹੇ ਹਨ।
ਇਸ ਤਹਿਤ ਕਾਰਵਾਈ ਕਰਦੇ ਹੋਏ ਨਾਕੇਬੰਦੀ ਦੌਰਾਨ ਇਕ ਸਫੈਦ ਰੰਗ ਦੀ ਗੱਡੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਗੱਡੀ 'ਚ ਇਕ ਵਿਅਕਤੀ ਥਾਣੇਦਾਰ ਦੀ ਵਰਦੀ ਪਾ ਕੇ ਬੈਠਾ ਹੋਇਆ ਸੀ। ਜਦੋਂ ਪੁਲਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਸਾਢੇ 3 ਕੁਇੰਟਲ ਚੂਰਾ-ਪੋਸਤ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ : 6 ਨਾਬਾਲਗ ਅਨਾਥ ਬੱਚਿਆਂ ਦੀ ਦਰਦ ਭਰੀ ਦਾਸਤਾਨ, ਮਾਂ ਬਿਨਾਂ ਇਲਾਜ ਦੇ ਮਰ ਗਈ, ਪਿਓ ਨੇ ਛੱਡਿਆ ਬੇਸਹਾਰਾ
ਐਸ. ਟੀ. ਐਫ. ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣੇਦਾਰ ਰਾਜਿੰਦਰ ਪਾਲ ਸਿੰਘ, ਡਰਾਈਵਰ ਪਵਨਜੀਤ ਕੌਰ ਅਤੇ ਦਲਜੀਤ ਕੌਰ ਨੂੰ ਗ੍ਰਿਫ਼ਤਾਰ ਕਰਕੇ ਤਿੰਨਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਥਾਣੇਦਾਰ ਲੁਧਿਆਣਾ ਦੇ ਪੁਲਸ ਥਾਣੇ ਡਾਬਾ 'ਚ ਤਾਇਨਾਤ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ