ਜਲੰਧਰ: ਸਹੁਰੇ ਦਾ ਕਤਲ ਕਰਨ ਵਾਲਾ ਜਵਾਈ ਗ੍ਰਿਫ਼ਤਾਰ, ਬੇਦਰਦ ਮੌਤ ਦੇਣ ਲਈ ਖੁਦ ਤਿਆਰ ਕੀਤਾ ਸੀ ਚਾਕੂ

Monday, Sep 14, 2020 - 11:14 PM (IST)

ਜਲੰਧਰ: ਸਹੁਰੇ ਦਾ ਕਤਲ ਕਰਨ ਵਾਲਾ ਜਵਾਈ ਗ੍ਰਿਫ਼ਤਾਰ, ਬੇਦਰਦ ਮੌਤ ਦੇਣ ਲਈ ਖੁਦ ਤਿਆਰ ਕੀਤਾ ਸੀ ਚਾਕੂ

ਜਲੰਧਰ (ਮ੍ਰਿਦੁਲ)— ਨਾਖਾਂ ਵਾਲਾ ਬਾਗ ਨੇੜੇ ਰੰਜਿਸ਼ ਤਹਿਤ ਆਪਣੇ ਸਹੁਰੇ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਪੁਲਸ ਨੇ ਮੁਲਜ਼ਮ ਜਵਾਈ ਰਵੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਵੱਲੋਂ ਵਾਰਦਾਤ 'ਚ ਵਰਤਿਆ ਚਾਕੂ (ਜੋ ਕਿ ਉਸ ਨੇ ਆਪ ਹੀ ਬਣਾਇਆ ਸੀ) ਵੀ ਬਰਾਮਦ ਕਰ ਲਿਆ ਹੈ। ਪੁਲਸ ਵੱਲੋਂ ਰਵੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।

PunjabKesari
ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੇ ਰਵੀ ਨੂੰ ਲੈਦਰ ਕੰਪਲੈਕਸ ਨੇੜਿਓਂ ਉਸ ਦੇ ਇਕ ਟਿਕਾਣੇ ਤੋਂ ਦੇਰ ਰਾਤ ਛਾਪਾ ਮਾਰ ਕੇ ਗ੍ਰਿਫ਼ਤਾਰ ਕੀਤਾ। ਜਾਂਚ ਵਿਚ ਮੁਲਜ਼ਮ ਨੇ ਕਬੂਲਿਆ ਕਿ ਉਸ ਦੇ ਸਹੁਰੇ ਅਤੇ ਪਤਨੀ ਰੋਸ਼ਨੀ ਨੇ ਉਸ ਨੂੰ ਕਾਫ਼ੀ ਸਮੇਂ ਤੋਂ ਪਰੇਸ਼ਾਨ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਚਾਕੂ ਮਾਰ ਪੁਲਸ ਮੁਲਾਜ਼ਮ ਦਾ ਕੀਤਾ ਕਤਲ (ਤਸਵੀਰਾਂ)

PunjabKesari

ਕੁਝ ਮਹੀਨੇ ਪਹਿਲਾਂ ਉਸ ਦੀ ਆਪਣੀ ਪਤਨੀ ਰੋਸ਼ਨੀ ਨਾਲ ਮਾਮੂਲੀ ਲੜਾਈ ਹੋਈ ਸੀ, ਜਿਸ ਨੂੰ ਲੈ ਕੇ ਉਨ੍ਹਾਂ ਮਹਿਲਾ ਮੰਡਲ ਵਿਚ ਸ਼ਿਕਾਇਤ ਦੇ ਦਿੱਤੀ ਅਤੇ ਬਾਅਦ ਵਿਚ ਸਹੁਰੇ ਦੇ ਪੁਲਸ ਵਿਚ ਹੋਣ ਕਾਰਨ ਉਸ ਨੇ ਕੇਸ ਦਰਜ ਕਰਵਾ ਦਿੱਤਾ। ਇੰਨਾ ਹੀ ਨਹੀਂ ਉਸ ਦੇ ਸਹੁਰੇ ਨੇ ਉਸ 'ਤੇ ਦਾਜ ਦਾ ਵੀ ਜਬਰਨ ਕੇਸ ਦਰਜ ਕਰਵਾ ਦਿੱਤਾ ਅਤੇ ਉਸ ਦੀ ਸੈਸ਼ਨ ਕੋਰਟ ਵੱਲੋਂ ਜ਼ਮਾਨਤ ਖਾਰਜ ਕਰ ਦਿੱਤੀ ਗਈ। ਇਸ ਕਾਰਨ ਪੁਲਸ ਉਸ ਦੇ ਘਰ ਛਾਪੇ ਮਾਰ ਰਹੀ ਸੀ। ਗੁੱਸੇ ਵਿਚ ਉਸ ਨੇ ਪਹਿਲਾਂ ਸਹੁਰੇ ਨੂੰ ਧਮਕੀਆਂ ਦਿੱਤੀਆਂ ਅਤੇ ਸ਼ਨੀਵਾਰ ਦੁਪਹਿਰੇ ਮੌਕਾ ਪਾ ਕੇ ਉਸ ਦੇ ਢਿੱਡ ਵਿਚ ਚਾਕੂ ਮਾਰ ਦਿੱਤਾ। ਜਦੋਂ ਸਹੁਰੇ ਦਾ ਸਾਹ ਰੁਕ ਗਿਆ ਤਾਂ ਉਹ ਘਬਰਾ ਕੇ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਜ਼ਿਲ੍ਹਾ ਕਪੂਰਥਲਾ 'ਚ ਸ਼ਰਮਨਾਕ ਘਟਨਾ, ਹਵਸ ਦੇ ਭੁੱਖੇ ਨੇ 6 ਸਾਲਾ ਬੱਚੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

PunjabKesari
ਸਹੁਰੇ ਨੂੰ ਮਾਰਨ ਲਈ ਆਪ ਹੀ ਬਣਾਇਆ ਸੀ ਚਾਕੂ
ਮੁਲਜ਼ਮ ਨੇ ਪੁੱਛਗਿੱਛ ਵਿਚ ਕਬੂਲਿਆ ਕਿ ਉਹ ਸਰਜੀਕਲ ਦਾ ਸਾਮਾਨ ਬਣਾਉਣ ਦਾ ਕੰਮ ਕਰਦਾ ਹੈ। ਉਸ ਨੂੰ ਨੋਕੀਲੇ ਅਤੇ ਤੇਜ਼ਧਾਰ ਸਰਜੀਕਲ ਔਜ਼ਾਰ ਬਣਾਉਣੇ ਆਉਂਦੇ ਹਨ। ਉਸ ਨੇ ਆਪਣੇ ਸਹੁਰੇ ਨੂੰ ਮਾਰਨ ਲਈ ਕਾਫ਼ੀ ਮਜ਼ਬੂਤ ਚਾਕੂ ਖੁਦ ਹੀ ਬਣਾਇਆ ਸੀ।

ਇਹ ਵੀ ਪੜ੍ਹੋ:​​​​​​​ ਪਲਾਟ 'ਤੇ ਉਸਾਰੀ ਨੂੰ ਲੈ ਕੇ ਜਲਾਲਾਬਾਦ 'ਚ ਖੂਨੀ ਭਿੜ, ਸਕੇ ਭਰਾਵਾਂ ਨੂੰ ਮਾਰੀ ਗੋਲੀ

PunjabKesari


author

shivani attri

Content Editor

Related News