ਪੁਲਸ ਮੁਲਾਜ਼ਮ ਨੇ ਬੇਰਹਿਮੀ ਨਾਲ ਕੁੱਟੀ ਘਰਵਾਲੀ, ਚੀਕਾਂ ਮਾਰਦੀ ਰਹੀ ਪਰ ਪਤੀ ਨੂੰ ਭੋਰਾ ਤਰਸ ਨਾ ਆਇਆ

Monday, Sep 25, 2023 - 03:12 PM (IST)

ਪੁਲਸ ਮੁਲਾਜ਼ਮ ਨੇ ਬੇਰਹਿਮੀ ਨਾਲ ਕੁੱਟੀ ਘਰਵਾਲੀ, ਚੀਕਾਂ ਮਾਰਦੀ ਰਹੀ ਪਰ ਪਤੀ ਨੂੰ ਭੋਰਾ ਤਰਸ ਨਾ ਆਇਆ

ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਪਿੰਡ ਕੜਿਆਣਾ ਕਲਾਂ 'ਚ ਬੀਤੇ ਦਿਨ ਪੰਜਾਬ ਪੁਲਸ 'ਚ ਹੈੱਡ ਕਾਂਸਟੇਬਲ ਵੱਲੋਂ ਆਪਣੀ ਘਰਵਾਲੀ ਨਾਲ ਸ਼ਰਾਬ ਪੀ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪੁਲਸ ਦਾ ਮੁਲਾਜ਼ਮ ਲੁਧਿਆਣਾ ਕ੍ਰਾਈਮ ਬ੍ਰਾਂਚ-2 'ਚ ਹੌਲਦਾਰ ਦੀ ਡਿਊਟੀ ਨਿਭਾ ਰਿਹਾ ਹੈ। ਪਿਛਲੇ 23 ਸਾਲਾਂ ਤੋਂ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਬੇਦਖ਼ਲ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਅੱਜ ਜੈਪੁਰ-ਭੋਪਾਲ ਦੌਰੇ 'ਤੇ PM ਨਰਿੰਦਰ ਮੋਦੀ, ਵਿਧਾਨ ਸਭਾ ਚੋਣਾਂ 'ਚ ਜਿੱਤ ਲਈ ਦੇਣਗੇ ਮੰਤਰ

ਇਸ ਸਬੰਧੀ ਪੁਲਸ ਮੁਲਾਜ਼ਮ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਭਰਾ ਬੇਅੰਤ ਸਿੰਘ ਸ਼ਰਾਬ ਪੀਣ ਦਾ ਆਦੀ ਹੈ। ਇਸ ਨੇ ਕਈ ਵਾਰ ਆਪਣੀ ਘਰਵਾਲੀ ਨਾਲ ਸ਼ਰਾਬ ਪੀ ਕੇ ਕੁੱਟਮਾਰ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਵਾਰਦਾਤ : ਸਹੁਰੇ ਨੇ ਨਵੀਂ ਵਿਆਹੀ ਨੂੰਹ ਦੇ ਪਿਓ-ਭਰਾ ਨੂੰ ਮਾਰੀ ਗੋਲੀ, ਪੈ ਗਏ ਕੀਰਨੇ (ਵੀਡੀਓ)

ਇਸ ਬਾਰੇ ਮਿਹਰਬਾਨ ਥਾਣੇ 'ਚ ਕਰੀਬ 2 ਦਰਜਨ ਸ਼ਿਕਾਇਤਾਂ ਦੇ ਚੁੱਕੇ ਹਾਂ ਪਰ ਮੇਰੇ ਭਰਾ ਦਾ ਪੁਲਸ 'ਚ ਰੌਅਬ ਹੋਣ ਕਾਰਨ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਸ ਨੇ ਦੱਸਿਆ ਕਿ ਇਹ ਵੀਡੀਓ ਮੈਂ ਖ਼ੁਦ ਬਣਾਈ ਹੈ ਅਤੇ ਮੀਡੀਆ 'ਚ ਖ਼ੁਦ ਭੇਜੀ ਗਈ ਹੈ। ਥਾਣਾ ਮਿਹਰਾਬਾਨ ਦੇ ਮੁਖੀ ਨੇ ਦੱਸਿਆ ਕਿ ਸਾਡੇ ਕੋਲ ਅਜੇ ਤੱਕ ਕੋਈ ਵੀ ਸ਼ਿਕਾਇਤ ਨਹੀਂ ਆਈ। ਜਦੋਂ ਸ਼ਿਕਾਇਤ ਆਵੇਗੀ ਤਾਂ ਉਸ ਤਰੀਕੇ ਨਾਲ ਕਾਰਵਾਈ ਕੀਤੀ ਜਾਵਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News