24 ਘੰਟੇ ਵਧੀਆ ਸੇਵਾਵਾਂ ਦੇਣ ਦਾ ਦਾਅਵਾ ਕਰਨ ਵਾਲੀ ਪੰਜਾਬ ਪੁਲਸ ਵਿਭਾਗ ਦੇ ਦਾਅਵੇ ਖੋਖਲੇ

11/02/2017 6:06:55 PM

ਜਲਾਲਾਬਾਦ (ਟੀਨੂੰ ਮਦਾਨ) - ਇਲਾਕੇ ਦੇ ਨਜ਼ਦੀਕੀ ਪਿੰਡ ਚੱਕ ਪੰਜੇ ਕੇ (ਢਾਣੀ ਨਰੈਣ ਸਿੰਘ ਦਾ ਖੂਹ) ਦੇ ਵਸਨੀਕ ਰਣਜੀਤ ਸਿੰਘ ਨੇ ਉਸਦੇ ਪਿਤਾ ਮੋਤਾ ਸਿੰਘ ਪੁੱਤਰ ਬਹਾਲ ਸਿੰਘ ਵੱਲੋਂ ਥਾਣਾ ਗੁਰੂਹਰਸਹਾਏ ਵਿਖੇ ਪੰਜਾਬ ਪੁਲਸ ਵਿਭਾਗ ਦੇ ਅਧਿਕਾਰੀਆਂ ਨੂੰ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਸਹੀ ਢੰਗ ਦੇ ਨਾਲ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਜਿਸ ਕਰਕੇ ਆਮ ਜਨਤਾ ਨੂੰ ਥਾਣਿਆਂ ਵਿੱਚ 24 ਘੰਟੇ ਸਹੀ ਢੰਗ ਦੇ ਨਾਲ ਸੇਵਾਵਾਂ ਦੇਣ ਦਾ ਦਾਅਵਾ ਕਰਨ ਵਾਲੀ ਪੰਜਾਬ ਪੁਲਸ ਦੇ ਦਾਅਵੇ ਖੋਖਲੇ ਨਜ਼ਰ ਦਿਖਾਈ ਦੇ ਰਹੇ ਹਨ। 
ਜਗ ਬਾਣੀ ਨੂੰ ਦਿੱਤੇ ਗਏ ਸਬੂਤਾਂ 'ਚ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਸੀਮਾ ਸੁਰੱਖਿਆ ਬਲ ਨਾਗਾਲੈਂਡ ਵਿਖੇ ਡਿਊਟੀ ਕਰਦਾ ਹੈ। ਉਸਨੇ ਦੱਸਿਆ ਕਿ ਮਿਤੀ 10 ਅਕਤੂਬਰ 2017 ਨੂੰ ਸਾਡੇ ਘਰ ਦੇ ਨਾਲ ਰਹਿੰਦਾ ਸੌਦਾਗਰ ਸਿੰਘ ਪੁੱਤਰ ਜੀਤ ਸਿੰਘ ਜੋ ਕਿ ਮੇਰੇ ਪਿਤਾ ਦੇ ਚਾਚੇ ਦਾ ਲੜਕਾ ਹੈ, ਨੇ ਸਾਡੇ ਘਰ ਦੇ ਨਾਲ ਸਾਡੀ ਖਾਲੀ ਥਾਂ ਪਈ ਅਤੇ ਉਕਤ ਥਾਂ ਦੇ ਨਾਲ ਲੱਗਦਾ ਪਲਾਟ ਪੱਧਰਾ ਕੀਤਾ ਸੀ। ਇਸ ਦੌਰਾਨ ਸੌਦਾਗਰ ਸਿੰਘ ਨੇ ਪਲਾਟ ਪੱਧਰ ਕਰਦੇ ਸਮੇਂ ਮਿੱਟੀ ਢਾਲ ਕੇ ਕਰੀਬ 2 ਤੋਂ ਢਾਈ ਫੁੱਟ ਅੱਗੇ ਤੱਕ ਸਾਡੀ ਥਾਂ 'ਚ ਪਾ ਦਿੱਤੀ ਅਤੇ ਬਾਅਦ 'ਚ ਸਾਡੇ ਵਾਲੀ ਥਾਂ ਵਾਲੀ ਸਾਈਡ 'ਤੇ ਵੀ ਕੰਡਿਆਲੀ ਤਾਰ ਲਗਾਉਣੀ ਸ਼ੁਰੂ ਕਰ ਦਿੱਤੀ। 
ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਜਦੋਂ ਮੇਰੀ ਮਾਤਾ ਛਿੰਦੋ ਬਾਈ ਨੂੰ ਪਤਾ ਲੱਗਿਆ ਤਾਂ ਉਸਨੇ ਮੌਕੇ 'ਤੇ ਸੌਦਾਗਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸਾਡੇ ਵਾਲੀ ਥਾਂ 'ਤੇ ਕੰਡਿਆਲੀ ਤਾਰ ਲਗਾ ਕੇ ਨਜਾਇਜ਼ ਤੌਰ 'ਤੇ ਕਬਜ਼ਾ ਕਰਨ ਤੋਂ ਰੋਕਿਆ। ਜਿਸ ਤੋਂ ਬਾਅਦ ਸੌਦਾਗਰ ਸਿੰਘ, ਉਸਦੀ ਪਤਨੀ ਅਤੇ ਉਸਦੇ ਪੁੱਤਰ ਤੋਂ ਇਲਾਵਾ ਮੌਕੇ 'ਤੇ ਮੌਜੂਦ ਵਿਅਕਤੀਆਂ ਨੇ ਮੇਰੀ ਮਾਤਾ ਛਿੰਦੋ ਬਾਈ ਦੇ ਨਾਲ ਗਾਲੀ-ਗਲੋਚ ਕਰਦੇ ਹੋਏ ਸਬਲ ਨਾਲ ਵਾਰ ਕਰ ਦਿੱਤਾ। ਜਿਸ ਤੋਂ ਬਾਅਦ ਮਾਤਾ ਛਿੰਦੋ ਬਾਈ ਦੇ ਸੱਟ ਜ਼ਿਆਦਾ ਲੱਗਣ ਕਰਕੇ ਉਸਦੀ ਮੌਕੇ 'ਤੇ ਮੌਤ ਹੋ ਗਈ ਸੀ। ਪੰਜਾਬ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀਆਂ ਨੇ ਮੌਕੇ 'ਤੇ ਪੁੱਜ ਕੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਅਤੇ ਮੇਰੇ ਪਿਤਾ ਮੋਤਾ ਸਿੰਘ ਕੋਲੋਂ ਬਿਆਨ ਦਰਜ ਕੀਤੇ ਗਏ। 
ਰਣਜੀਤ ਸਿੰਘ ਨੇ ਦੱਸਿਆ ਕਿ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਪੁਲਸ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸੌਦਾਗਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਸਹੀ ਢੰਗ ਦੇ ਨਾਲ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਸੰਬੰਧੀ ਉਹ ਪੰਜਾਬ ਪੁਲਸ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਮਿਲ ਚੁੱਕਿਆ ਹੈ। ਪੰਜਾਬ ਪੁਲਸ ਵਿਭਾਗ ਦੇ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਕੇ ਇਨਸਾਫ ਦਿਵਾਇਆ ਜਾਵੇ।

ਸਹੀ ਢੰਗ ਨਾਲ ਗੱਲ ਨਾ ਕਰਦੇ ਹੋਏ ਜੋ ਕੁਝ ਮਰਜ਼ੀ ਲਿਖ ਦਿਉ - ਡੀ. ਐਸ. ਪੀ ਲਖਵੀਰ ਸਿੰਘ 
ਇਸ ਮਾਮਲੇ ਸੰਬੰਧੀ ਡੀ. ਐਸ. ਪੀ ਗੁਰੂਹਰਸਹਾਏ ਲਖਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਹੀ ਢੰਗ ਦੇ ਨਾਲ ਗੱਲ ਨਾ ਕੀਤੀ ਅਤੇ ਇਸ ਮਾਮਲੇ 'ਚ ਜੋ ਮਰਜ਼ੀ ਲਿਖ ਦੇਣ ਸੰਬੰਧੀ ਕਿਹਾ। ਜਦੋਂ ਉਨ੍ਹਾਂ ਨੂੰ ਦੁਬਾਰਾ ਇਕ ਵਾਰ ਫਿਰ ਤੋਂ ਪੁੱਛਿਆ ਗਿਆ ਤਾਂ ਡੀ. ਐਸ. ਪੀ ਲਖਵੀਰ ਸਿੰਘ ਨੇ ਇਸ ਮਾਮਲੇ ਸੰਬੰਧੀ ਜਾਂਚ ਪੰਜਾਬ ਪੁਲਸ ਦੇ ਉਚ ਅਧਿਕਾਰੀਆਂ ਕੋਲ ਚੱਲ ਰਹੀ ਹੋਣ ਸੰਬੰਧੀ ਦੱਸ ਕੇ ਫੋਨ ਕੱਟ ਦਿੱਤਾ।   


Related News