ਲੁਧਿਆਣਾ 'ਚ ਬੇਕਰੀ ਮਾਲਕ ਨੂੰ ਗੋਲ਼ੀ ਮਾਰਨ ਵਾਲਿਆਂ ਦਾ ਐਨਕਾਊਂਟਰ

Thursday, Aug 29, 2024 - 11:36 AM (IST)

ਲੁਧਿਆਣਾ 'ਚ ਬੇਕਰੀ ਮਾਲਕ ਨੂੰ ਗੋਲ਼ੀ ਮਾਰਨ ਵਾਲਿਆਂ ਦਾ ਐਨਕਾਊਂਟਰ

ਮੋਗਾ/ਲੁਧਿਆਣਾ (ਕਸ਼ਿਸ਼, ਰਾਜ) : ਰਾਜ ਗੁਰੂ ਨਗਰ ਸਿੰਧੀ ਬੇਕਰੀ ਮਾਲਿਕ 'ਤੇ ਗੋਲ਼ੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਮੋਗਾ ਪੁਲਸ ਨੇ ਐਨਕਾਊਂਟਰ ਤੋਂ ਬਾਅਦ ਕਾਬੂ ਕਰ ਲਿਆ ਹੈ। ਪੁਲਸ ਅਤੇ ਮੁਲਜ਼ਮਾਂ ਵਿਚਾਲੇ ਮੁਕਾਬਲਾ ਵੀ ਹੋਇਆ, ਜਿਸ ਵਿਚ ਇਕ ਬਦਮਾਸ਼ ਨੂੰ ਗੋਲ਼ੀ ਵੀ ਲੱਗੀ ਹੈ, ਜਿਸ ਨੂੰ ਗੰਭੀਰ ਹਾਲਤ ਵਿਚ ਮੋਗਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮ ਦਾ ਨਾਮ ਜਗਮੀਤ ਸਿੰਘ ਅਤੇ ਵਿਕਾਸ ਕੁਮਾਰ ਦੱਸਿਆ ਜਾ ਰਿਹਾ ਹੈ। ਮੁਲਜ਼ਮਾਂ ਤੋਂ 32 ਬੋਰ ਦਾ ਪਿਸਟਲ ਵੀ ਬਰਾਮਦ ਹੋਇਆ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਬਣਨਗੇ ਰਾਸ਼ਨ ਕਾਰਡ

ਸੂਤਰਾਂ ਮੁਤਾਬਕ ਉਕਤ ਮੁਲਜ਼ਮਾਂ ਵਲੋਂ ਐੱਨ. ਆਰ. ਆਈ. ਦੀ ਕੋਠੀ 'ਤੇ ਗੋਲ਼ੀਆਂ ਵੀ ਚਲਾਈਆਂ ਗਈਆਂ ਸਨ। ਇਸ ਤੋਂ ਇਲਾਵਾ ਉਕਤ ਗੈਂਗਸਟਰਾਂ ਵਲੋਂ ਮੋਗਾ ਵਿਖੇ ਜਨਮਅਸ਼ਟਮੀ ਵਾਲੀ ਸ਼ਾਮ ਮੋਗਾ ਵਿਖੇ ਇੱਕ ਕੱਪੜਾ ਦੁਕਾਨ 'ਤੇ ਵੀ ਗੋਲ਼ੀਆਂ ਚਲਾਈਆਂ ਗਈਆਂ ਸਨ। ਮੋਗਾ ਪੁਲਸ ਨੇ ਮੁਲਜ਼ਮਾਂ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਜਲਦੀ ਹੀ ਲੁਧਿਆਣਾ ਪੁਲਸ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਵੇਗੀ।

 ਇਹ ਵੀ ਪੜ੍ਹੋ : ਪਰਲ ਗਰੁੱਪ ਦੇ ਮਾਲਕ ਨਿਰਮਲ ਭੰਗੂ ਦੀ ਮੌਤ ਤੋਂ ਬਾਅਦ ਧੀ ਨੇ ਕੀਤਾ ਵੱਡਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News