ਪੰਜਾਬ ਪੁਲਸ ਨੇ ਹਰਿਆਣਾ ਤੇ ਹੋਰ ਰਾਜਾਂ ਦੀਆਂ ਸਰਹੱਦਾਂ ਕੀਤੀਆਂ ਮੁਕੰਮਲ ਤੌਰ ''ਤੇ ਸੀਲ

Tuesday, May 05, 2020 - 06:21 PM (IST)

ਪੰਜਾਬ ਪੁਲਸ ਨੇ ਹਰਿਆਣਾ ਤੇ ਹੋਰ ਰਾਜਾਂ ਦੀਆਂ ਸਰਹੱਦਾਂ ਕੀਤੀਆਂ ਮੁਕੰਮਲ ਤੌਰ ''ਤੇ ਸੀਲ

ਮਾਨਸਾ (ਸੰਦੀਪ ਮਿੱਤਲ): ਪੰਜਾਬ ਪੁਲਸ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮਾਨਸਾ ਜ਼ਿਲੇ ਦੀਆਂ ਪੰਜਾਬ ਨਾਲ ਲੱਗਦੀਆਂ ਹਰਿਆਣਾ ਅਤੇ ਹੋਰ ਰਾਜਾਂ ਦੀਆਂ ਸਾਰੀਆਂ ਸਰਹੱਦਾਂ ਨੂੰ ਅਸਰਦਾਰ ਢੰਗ ਨਾਲ ਮੁਕੰਮਲ ਤੌਰ 'ਤੇ ਸੀਲ ਕਰ ਦਿੱਤਾ ਗਿਆ ਹੈ।ਜ਼ਿਲਾ ਪੁਲਸ ਮੁਖੀ ਡਾ.ਭਾਰਗਵ ਵਲੋਂ ਕੜਕਦੀ ਧੁੰਦ ਅੰਤਰਰਾਜ਼ੀ ਅਤੇ ਅੰਤਰ ਜ਼ਿਲਾ ਨਾਕਿਆਂ ਤੇ ਜਾ ਕੇ ਖੁਦ ਚੈਕਿੰਗ ਕੀਤੀ ਜਾ ਰਹੀ ਹੈ।ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਜ਼ਿਲਾ ਮਾਨਸਾ ਨੂੰ 48 ਨਾਕੇ (ਦਿਨ/ਰਾਤ ਦੇ) ਅਤੇ 7 ਨਾਕੇ (ਸਿਰਫ ਰਾਤ ਸਮੇ) ਕੁੱਲ 55 ਨਾਕੇ ਲਗਾ ਕੇ ਚਾਰੇ ਪਾਸਿਓ ਸੀਲ ਕੀਤਾ ਗਿਆ ਹੈ, ਜਿਨ੍ਹਾਂ 'ਚ 21 ਨਾਕੇ ਅੰਤਰਰਾਜੀ ਸ਼ਾਮਲ ਹਨ ਅਤੇ ਸਿਰਫ ਪਿੰਡ ਝੰਡਾਂ ਖੁਰਦ ਵਾਲਾ ਨਾਕਾ ਹੀ ਇੰਟਰੀ ਪੁਆਇੰਟ ਨਾਕਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੋਟੀਫਾਈਡ ਰਸਤਿਆਂ ਦੀਆਂ ਹੱਦਾਂ ਤੇ ਪੁਲਸ ਫੋਰਸ ਸਮੇਤ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ, ਜੋ ਬਾਹਰੋ ਆਉਣ ਵਾਲੇ ਹਰੇਕ ਵਿਆਕਤੀ ਦੀ ਮੈਡੀਕਲ ਸਕਰੀਨਿੰਗ ਕਰਕੇ ਹੀ ਵਿਆਕਤੀ ਨੂੰ ਦਾਖਲ ਹੋਣ ਦਿੱਤਾ ਜਾਂਦਾ ਹੈ।

ਉਨ੍ਹਾਂ ਨੇ ਨਾਕਿਆਂ ਦੀ ਚੈਕਿੰਗ ਦੌਰਾਂਨ ਪਿੰਡ ਭੂੰਦੜ ਤੋਂ ਮੱਤੜ ਰੋਡ ਤੇ ਪੈਂਦੇ ਇੰਟਰਸਟੇਟ ਨਾਕੇ ਪਰ ਤਾਇਨਾਤ 2 ਕਾਂਸਟੇਬਲਾਂ ਹਰਪ੍ਰੀਤ ਸਿੰਘ ਅਤੇ ਗੁਰਸੰਤ ਸਿੰਘ ਨੂੰ ਡਿਊਟੀ 'ਚ ਅਣਗਹਿਲੀ ਪਾਏ ਜਾਣ ਤੁਰੰਤ ਮੁਅੱਤਲ ਕਰਕੇ ਪੁਲਸ ਲਾਈਨ ਮਾਨਸਾ ਦਾ ਰਵਾਨਾ ਪ੍ਰਤੀ ਡੀ.ਐਸ.ਪੀ. ਸਰਦੂਲਗੜ ਨੂੰ ਲਿਖਤੀ ਰਿਪੋਰਟ ਭੇਜਣ ਦੀ ਹਦਾਇਤ ਕੀਤੀ ਗਈ। ਦੱਸਣਯੋਗ ਹੈ ਕਿ ਜ਼ਿਲਾ ਪੁਲਸ ਮੁਖੀ ਡਾ. ਭਾਰਗਵ ਵੱਲੋ ਸਾਰਥਕ ਮੁਹਿੰਮ ਚਲਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਲੜਨ, ਕਿਸਾਨੀ ਸਮੱਸਿਆਵਾਂ ਨੂੰ ਸੁਲਝਾਉਣ, ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਲਈ ਵੀ ਪਹਿਲਕਦਮੀ ਦਿਖਾਈ ਹੈ। ਜ਼ਿਲਾ ਮਾਨਸਾ ਦੇ ਵੱਖ-ਵੱਖ ਸਮਾਜ ਸੇਵੀ ਸੰਗਠਨਾਂ ਨੇ ਮੰਗ ਕੀਤੀ ਹੈ ਕਿ ਮਾਨਸਾ ਜ਼ਿਲੇ ਨਸ਼ਾ ਮੁਕਤ ਕਰਨ ਅਤੇ ਕੋਰੋਨਾ ਸੰਕਟ 'ਚ ਲੋਕਾਂ ਦੀ ਸਿਹਤ ਸੁਰੱਖਿਆ ਲਈ ਮਿਸਾਲੀ ਕਦਮ ਉਠਾਉਣ ਵਾਲੇ ਐੱਸ.ਐੱਸ.ਪੀ.ਡਾ. ਭਾਰਗਵ ਦਾ ਰਾਸ਼ਟਰਪਤੀ ਐਵਾਰਡ ਨਾਲ ਸਨਮਾਨ ਕੀਤਾ ਜਾਵੇ।


author

Shyna

Content Editor

Related News