ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਪੈਟਰੋਲ ਨੂੰ ਲੈ ਕੇ ਦਿੱਤੀ ਗਈ ਚੇਤਾਵਨੀ

Wednesday, Dec 04, 2024 - 01:34 PM (IST)

ਲੁਧਿਆਣਾ (ਖ਼ੁਰਾਨਾ): ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਵੱਲੋਂ ਵਾਹਨ ਚਾਲਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਕਾਨੂੰਨ ਤਹਿਤ ਹੁਣ ਪੈਟਰੋਲ ਵਿਚ ਇਥਾਨੋਲ ਦੀ ਮਾਤਰਾ ਵਧਾ ਕੇ 20 ਫ਼ੀਸਦੀ ਕਰ ਦਿੱਤੀ ਗਈ ਹੈ, ਜਿਸ ਕਾਰਨ ਗੱਡੀਆਂ ਵਿਸ਼ੇਸ਼ ਤੌਰ 'ਤੇ 2 ਪਹੀਆ ਵਾਹਨਾਂ ਦੇ ਇੰਜਣ ਵਿਚ ਤਕਨੀਕੀ ਖ਼ਰਾਬੀ ਆ ਸਕਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਬਾਦਲ 'ਤੇ ਹੋਏ ਹਮਲੇ 'ਚ ਆਇਆ ਸੁਖਜਿੰਦਰ ਰੰਧਾਵਾ ਦਾ ਨਾਂ, ਦਲਜੀਤ ਚੀਮਾ ਨੇ ਲਗਾਏ ਵੱਡੇ ਦੋਸ਼

ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਮਨਜੀਤ ਸਿੰਘ, ਪ੍ਰਧਾਨ ਪਰਮਜੀਤ ਸਿੰਘ ਦੁਆ ਨੇ ਕਿਹਾ ਕਿ ਸਰਕਾਰ ਵੱਲੋਂ ਪੈਟਰੋਲ ਵਿਚ ਪਹਿਲਾਂ 10 ਇਥਾਨੋਲ ਮਿਲਾਇਆ ਜਾਂਦਾ ਸੀ, ਜਦਕਿ 1 ਦਸੰਬਰ ਤੋਂ ਪੈਟਰੋਲ ਵਿਚ ਇਥਾਨੋਲ ਦੀ ਮਾਤਰਾ ਨੂੰ ਵਧਾ ਕੇ 20 ਫ਼ੀਸਦੀ ਤਕ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਥਾਨੋਲ ਪਾਣੀ ਦੇ ਸੰਪਰਕ ਵਿਚ ਆਉਂਦਿਆਂ ਹੀ ਵਾਹਨ ਦੀ ਟੰਕੀ ਵਿਚ ਪਏ ਸਾਰੇ ਪੈਟਰੋਲ ਨੂੰ ਪਾਣੀ ਬਣਾ ਸਕਦਾ ਹੈ। ਅਜਿਹੇ ਵਿਚ ਹਰ ਵਾਹਨ ਚਾਲਕ ਤੇ ਮੋਟਰ ਵਰਕਸ਼ਾਪ ਦੇ ਸੰਚਾਲਕ ਨੂੰ ਵਾਹਨ ਦੀ ਸਰਵਿਸ ਤੇ ਵਾਸ਼ਿੰਗ ਦੌਰਾਨ ਵਿਸ਼ੇਸ਼ ਸਾਵਧਾਨੀਆਂ ਅਪਨਾਉਣ ਦੀ ਲੋੜ ਹੈ ਕਿ ਕਿੱਧਰੇ ਇਸ ਦੌਰਾਨ ਕਿਤੇ ਗਲਤੀ ਨਾਲ ਵੀ ਦੋਪਹੀਆ ਵਾਹਨ ਦੀ ਪੈਟਰੋਲ ਦੀ ਟੰਕੀ ਵਿਚ ਪਾਣੀ ਦੀ ਇਕ ਬੂੰਦ ਵੀ ਨਾ ਚਲੀ ਜਾਵੇ।

ਇਹ ਖ਼ਬਰ ਵੀ ਪੜ੍ਹੋ - ਨਹੀਂ ਮਿਲੇਗੀ ਸ਼ਰਾਬ! 3 ਦਿਨ ਬੰਦ ਰਹਿਣਗੇ ਪੰਜਾਬ ਦੇ ਇਹ ਠੇਕੇ

ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਸਚਦੇਵਾ ਤੇ ਲੁਧਿਆਣਾ ਪੈਟ੍ਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਗਾਂਧੀ ਨੇ ਕਿਹਾ ਕਿ ਆਮਤੌਰ 'ਤੇ ਕਿਸੇ ਵਾਹਨ ਵਿਚ ਤਕਨੀਕੀ ਖ਼ਰਾਬੀ ਆਉਣ 'ਤੇ ਜਦੋਂ ਵਾਹਨ ਚਾਲਕ ਮਕੈਨਿਕ ਕੋਲ ਜਾਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਚਾਲਕ ਨੂੰ ਇਹ ਗੱਲ ਪੁਛਦਾ ਹੈ ਕਿ ਵਾਹਨ ਵਿਚ ਪੈਟਰੋਲ ਕਿਹੜੇ ਪੰਪ ਤੋਂ ਪਵਾਇਆ ਹੈ। ਵਾਹਨ ਦੀ ਟੰਕੀ ਵਿਚ ਪਾਣੀ ਮਿਲਣ 'ਤੇ ਵਾਹਨ ਚਾਲਕ ਪੈਟਰੋਲ ਪੰਪ ਮੁਲਾਜ਼ਮਾਂ ਨਾਲ ਲੜਾਈ ਝਗੜਾ ਕਰਦੇ ਹਨ, ਜਦਕਿ ਇਸ ਮਾਮਲੇ ਵਿਚ ਕਿਸੇ ਪੈਟਰੋਲ ਪੰਪ ਵਾਲੇ ਦਾ ਕੋਈ ਕਸੂਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅਸੀਂ ਗਾਹਕਾਂ ਨੂੰ ਉੱਚ ਪੱਧਰੀ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਕਈ ਵੀ ਵਪਾਰ ਗਾਹਕ ਦੇ ਬਿਨਾ ਨਹੀਂ ਚੱਲ ਸਕਦਾ ਹੈ। ਸਾਡਾ ਵੀ ਗਾਹਕਾਂ ਦੇ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ। ਇਸ ਰਿਸ਼ਤੇ ਨੂੰ ਮਜ਼ਬੂਤ ਬਣਾਈ ਰੱਖਣ ਲਈ ਗਾਹਕਾਂ ਨੂੰ ਇਸ ਗੰਭੀਰ ਮਾਮਲੇ 'ਤੇ ਸਾਵਧਾਨ ਰਹਿਣ ਦੀ ਲੋੜ ਹੈ। ਇਸ ਮੌਕੇ ਐਸੋਸੀਏਸ਼ਨ ਦੇ ਮੋਂਟੀ ਸਹਿਗਲ, ਅਸ਼ੋਕ ਜੈਨ, ਰਾਜੀਵ ਬਾਂਗੀਆ, ਰਾਜ ਕੁਮਾਰ ਸ਼ਰਮਾ, ਬਾਬੀ ਛਾਬੜਾ ਸਮੇਤ ਵੱਡੀ ਗਿਣਤੀ ਵਿਚ ਡੀਲਰ ਹਾਜ਼ਰ ਸਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News