ਪੰਜਾਬ ਦੇ ਪੈਨਸ਼ਨਧਾਰਕਾਂ ਲਈ ਵੱਡੀ ਖ਼ਬਰ, ਹੁਣ ਖੜ੍ਹੀ ਹੋਈ ਇਕ ਹੋਰ ਮੁਸੀਬਤ
Thursday, May 07, 2026 - 11:31 AM (IST)
ਪਟਿਆਲਾ (ਬਲਜਿੰਦਰ) : ਸਰਕਾਰ ਵੱਲੋਂ ਪੈਨਸ਼ਨਰ ਸੇਵਾ ਪੋਰਟਲ ਲਾਗੂ ਹੋਣ ਕਰਕੇ ਅਤੇ ਡਿਜੀਟਲ ਲਾਈਵ ਸਾਰਟੀਫਿਕੇਟ ਅਪਡੇਟ ਨਾ ਹੋਣ ਦਾ ਬਹਾਨਾ ਲਾ ਕੇ ਪੰਜਾਬ ਦੇ ਲੱਖਾਂ ਪੈਨਸ਼ਨਰਾਂ ਦੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਅੱਜ ਤੱਕ ਨਾ ਪੈਣ ਕਰ ਕੇ ਪੈਨਸ਼ਨਰਾਂ ’ਚ ਭਾਰੀ ਰੋਸ ਅਤੇ ਗੁੱਸਾ ਹੈ। ਜੁਆਇੰਟ ਫਰੰਟ ਦੇ ਕਨਵੀਨਰਾਂ ਕਰਮ ਸਿੰਘ ਧਨੋਆ, ਡਾ. ਐੱਨ. ਕੇ. ਕਲਸੀ, ਅਵਿਨਾਸ਼ ਸ਼ਰਮਾ, ਭਜਨ ਸਿੰਘ ਗਿੱਲ, ਸੁਖਵਿੰਦਰ ਸਿੰਘ ਸੈਣੀ ਅਤੇ ਸੁਸ਼ੀਲ ਕੁਮਾਰ ਅਤੇ ਵਿਜੇ ਕੁਮਾਰ ਸ਼ਰਮਾ ਪਟਿਆਲਾ ਨੇ ਦੱਸਿਆ ਕਿ ਪੈਨਸ਼ਨਰਾਂ ਨੂੰ ਵਡੇਰੀ ਉਮਰ ਹੋਣ ਕਰਕੇ ਵੀ ਮੁਆਫ਼ ਨਹੀਂ ਕੀਤਾ ਅਤੇ ਜਾਣ ਬੁਝ ਕੇ ਪੈਨਸ਼ਨ ਪੋਰਟਲ ਦੀਆਂ ਗੁੰਝਲਦਾਰ ਟੈਕਨੀਕਲ ਗੱਲਾਂ ’ਚ ਉਲਝਾ ਕੇ ਪੈਨਸ਼ਨਰਾਂ ਨੂੰ ਖੱਜਲ-ਖੁਆਰ ਅਤੇ ਮਾਨਸਿਕ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲੋਡ ਤੋਂ ਵੱਧ ਬਿਜਲੀ ਵਰਤਣ ਵਾਲਿਆਂ 'ਤੇ ਹੋਵੇਗੀ ਕਾਰਵਾਈ, PSPCL ਨੇ ਜਾਰੀ ਕੀਤੇ ਸਖ਼ਤ ਹੁਕਮ
ਪੈਨਸ਼ਨਰ ਜੁਆਇੰਟ ਫਰੰਟ ਦੇ ਮੈਂਬਰਾਂ ਕੁਲਵਰਨ ਸਿੰਘ, ਸੁਖਦੇਵ ਸਿੰਘ ਪੰਨੂੰ , ਬੀ. ਐੱਸ. ਸੈਣੀ, ਖਜਾਨ ਚੰਦ, ਧਨਵੰਤ ਸਿੰਘ ਭੱਠਲ, ਦੇਵ ਰਾਜ, ਸੁਰਿੰਦਰ ਰਾਮ ਕੁੱਸਾ, ਹਰਜੀਤ ਸਿੰਘ ਤਰਖਾਣਮਾਜਰਾ, ਪ੍ਰੇਮ ਚੰਦ ਸ਼ਰਮਾ ਪੰਜੌਲਾ ਅਤੇ ਨਾਹਰ ਸਿੰਘ ਨੇ ਸਰਕਾਰ ਦੇ ਪੈਨਸ਼ਨਰ ਵਿਰੋਧੀ ਰਵੱਈਏ ਖ਼ਿਲਾਫ਼ 8 ਮਈ ਸ਼ੁੱਕਰਵਾਰ ਨੂੰ 11 ਵਜੇ ਵਿੱਤ ਤੇ ਯੋਜਨਾ ਭਵਨ, ਸੈਕਟਰ 33 ਏ, ਚੰਡੀਗੜ੍ਹ ਵਿਖੇ ਡਾਇਰੈਕਟਰ ਪੈਨਸ਼ਨ, ਖਜ਼ਾਨਾ ਅਤੇ ਲੇਖਾ ਪੰਜਾਬ ਨੂੰ ਮਾਸ ਡੈਪੂਟੇਸ਼ਨ ਰਾਹੀਂ ਪੈਨਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਮਿਲੇਗਾ। ਇਸ ’ਚ ਫਰੰਟ ਵਿਚ ਸ਼ਾਮਲ ਹਰੇਕ ਜਥੇਬੰਦੀ ਦੇ ਘੱਟੋ-ਘੱਟ 15 ਸਾਥੀ ਜ਼ਰੂਰ ਸ਼ਾਮਲ ਹੋਣਗੇ, ਜੋ ਮੰਗ-ਪੱਤਰ ਪੇਸ਼ ਕਰ ਕੇ ਪੈਨਸ਼ਨ ਪੋਰਟਲ ਰਾਹੀਂ ਖੱਜਲ-ਖੁਆਰੀ ਬੰਦ ਕਰਨ ਅਤੇ ਪੈਨਸ਼ਨਾਂ ਹਰ ਮਹੀਨੇ ਦੀ ਆਖਰੀ ਮਿਤੀ ਤੋਂ ਪਹਿਲਾਂ ਪਾਉਣ ਦੀ ਮੰਗ ਕਰਨਗੇ।
ਇਹ ਵੀ ਪੜ੍ਹੋ : ਪੰਜਾਬ : ਤਨਖਾਹਾਂ ਨੂੰ ਲੈ ਕੇ ਪੈ ਗਿਆ ਪੰਗਾ, ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
