ਪੰਜਾਬ: ਅੱਧੀ ਰਾਤ ਨੂੰ ਘਰ ''ਚ ਵੜ ਕੇ ਬਜ਼ੁਰਗ ਦਾ ਕਤਲ! ਪਤੀ-ਪਤਨੀ ਨਿਕਲੇ ਕਾਤਲ; ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

Monday, Jun 01, 2026 - 12:16 PM (IST)

ਪੰਜਾਬ: ਅੱਧੀ ਰਾਤ ਨੂੰ ਘਰ ''ਚ ਵੜ ਕੇ ਬਜ਼ੁਰਗ ਦਾ ਕਤਲ! ਪਤੀ-ਪਤਨੀ ਨਿਕਲੇ ਕਾਤਲ; ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਸਮਾਣਾ (ਦਰਦ, ਅਸ਼ੋਕ)- ਬੀਤੀ ਰਾਤ ਸਦਰ ਪੁਲਸ ਅਧੀਨ ਪੈਂਦੇ ਪਿੰਡ ਅਚਰਾਲ ਖੁਰਦ ਵਿਖੇ ਇਕ ਜੋੜੇ (ਪਤੀ-ਪਤਨੀ) ਵੱਲੋਂ ਗੁਆਂਢੀ ਦੇ ਘਰ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਬਜ਼ੁਰਗ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪਰਿਵਾਰ ਵੱਲੋਂ ਪਛਾਣ ਲਏ ਜਾਣ ’ਤੇ ਮੁਲਜ਼ਮ ਪਤੀ-ਪਤਨੀ ਮੌਕੇ ਤੋਂ ਫ਼ਰਾਰ ਹੋ ਗਏ ਸਨ, ਜਿਨ੍ਹਾਂ ਨੂੰ ਪੁਲਸ ਨੇ ਮਹਿਜ਼ ਕੁਝ ਘੰਟਿਆਂ ’ਚ ਹੀ ਕਾਬੂ ਕਰ ਲਿਆ ਹੈ। ਡੀ. ਐੱਸ. ਪੀ. ਗੁਰਦੀਪ ਸਿੰਘ ਅਤੇ ਥਾਣਾ ਸਦਰ ਮੁਖੀ ਅਜੇ ਕੁਮਾਰ ਪਰੋਚਾ ਨੇ ਦੱਸਿਆ ਕਿ ਮ੍ਰਿਤਕ ਮਹਿੰਦਰ ਸਿੰਘ (75) ਦੇ ਪੁੱਤਰ ਦਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਫਾਇਨਾਂਸ ਦਾ ਕਾਰੋਬਾਰ ਕਰਦਾ ਹੈ। ਅੱਜ-ਕੱਲ੍ਹ ਉਸ ਦੇ ਘਰ ’ਚ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਕਰ ਕੇ ਘਰ ’ਚ ਕਾਫ਼ੀ ਨਕਦੀ ਪਈ ਰਹਿੰਦੀ ਹੈ।

PunjabKesari

ਐਤਵਾਰ ਤੜਕੇ ਕਰੀਬ 2 ਵਜੇ ਦਵਿੰਦਰ ਸਿੰਘ ਨੇ ਦੇਖਿਆ ਕਿ ਉਨ੍ਹਾਂ ਦਾ ਗੁਆਂਢੀ ਹਰਸੇਵਕ ਸਿੰਘ ਆਪਣੀ ਪਤਨੀ ਬਬਨਪ੍ਰੀਤ ਕੌਰ ਨਾਲ ਤੇਜ਼ਧਾਰ ਹਥਿਆਰ ਸਣੇ ਕੰਧ ਟੱਪ ਕੇ ਉਨ੍ਹਾਂ ਦੇ ਘਰ ’ਚ ਦਾਖ਼ਲ ਹੋਇਆ। ਉਸ ਵੇਲੇ ਉਸ ਦੇ ਪਿਤਾ ਮਹਿੰਦਰ ਸਿੰਘ ਬਾਥਰੂਮ ਵੱਲ ਜਾ ਰਹੇ ਸਨ। ਮੁਲਜ਼ਮ ਬਬਨਪ੍ਰੀਤ ਕੌਰ ਨੇ ਉਸ ਦੇ ਪਿਤਾ ਮਹਿੰਦਰ ਸਿੰਘ ਨੂੰ ਫੜ ਲਿਆ ਅਤੇ ਹਰਸੇਵਕ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਦੀ ਗਰਦਨ ’ਤੇ ਜ਼ੋਰਦਾਰ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਘਰ ’ਚ ਰੌਸ਼ਨੀ ਹੋਣ ਕਾਰਨ ਪਛਾਣੇ ਜਾਣ ’ਤੇ ਮੁਲਜ਼ਮ ਪਤੀ-ਪਤਨੀ ਘਰ ਦਾ ਮੁੱਖ ਗੇਟ ਖੋਲ੍ਹ ਕੇ ਫ਼ਰਾਰ ਹੋ ਗਏ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਸਦਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੁਲਜ਼ਮਾਂ ਖ਼ਿਲਾਫ਼ ਕਤਲ ਸਮੇਤ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਮਹਿਜ਼ ਕੁਝ ਘੰਟਿਆਂ ਵਿਚ ਹੀ ਦੋਵਾਂ ਨੂੰ ਨਜ਼ਦੀਕੀ ਪਿੰਡ ਕਾਦਰਾਬਾਦ ਦੀ ਅਨਾਜ ਮੰਡੀ ’ਚੋਂ ਦਬੋਚ ਲਿਆ। ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਮੁਲਜ਼ਮ ਹਰਸੇਵਕ ਸਿੰਘ ਖ਼ਿਲਾਫ਼ ਪਹਿਲਾਂ ਵੀ ਹੱਤਿਆ ਦਾ ਇਕ ਮਾਮਲਾ ਦਰਜ ਹੈ।


author

Anmol Tagra

Content Editor

Related News