ਹੇਮਕੁੰਟ ਸਾਹਿਬ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ! ਇਕ ਦੀ ਮੌਤ, ਦੂਜਾ ਜ਼ਖਮੀ
Tuesday, May 26, 2026 - 09:20 PM (IST)
ਖਮਾਣੋ, (ਜਗਜੀਤ ਸਿੰਘ ਜਟਾਣਾ)-ਖਮਾਣੋ ਖੁਰਦ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ 2 ਨੌਜਵਾਨ ਹੇਮਕੁੰਟ ਸਾਹਿਬ ਲੰਗਰ ਲਾਉਣ ਗਏ ਸਨ। ਦੋਵੇਂ ਨੌਜਵਾਨ ਜਦੋਂ ਵਾਪਸ ਘਰ ਜਾ ਰਹੇ ਸਨ ਤਾਂ ਰਸਤੇ 'ਚ ਸੜਕ ਹਾਦਸਾ ਵਾਪਰ ਗਿਆ, ਜਿਸ 'ਚ ਇੱਕ ਨੌਜਵਾਨ ਦੀ ਮੌਤ ਤੇ ਦੂਜੇ ਨੌਜਵਾਨ ਦੇ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਕੰਗ ਪੁੱਤਰ ਗੁਰਦੀਪ ਸਿੰਘ ਪੱਪੀ ਅਤੇ ਸੁਖਵਿੰਦਰ ਸਿੰਘ ਘੱਗਾ ਜੋ ਪੇਂਟਰ ਦਾ ਕੰਮ ਕਰਦਾ ਸਨ ।
ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਿਸਕੁਟਾਂ ਦਾ ਲੰਗਰ ਲੈ ਕੇ ਹੇਮਕੁੰਟ ਸਾਹਿਬ ਜਾ ਰਹੇ ਸੀ। ਰਸਤੇ 'ਚੋਂ ਇਨ੍ਹਾਂ ਨੌਜਵਾਨਾਂ ਨੂੰ ਸੂਚਨਾ ਮਿਲੀ ਕਿ ਅੱਗੇ ਕਿਸੇ ਪੈਟਰੋਲ ਪੰਪ 'ਤੇ ਪੈਟਰੋਲ ਨਹੀਂ ਮਿਲ ਰਿਹਾ। ਜਿਸ ਦੇ ਚਲਦਿਆਂ ਉਕਤ ਨੌਜਵਾਨ ਰਸਤੇ 'ਚ ਹੀ ਬਿਸਕੁਟਾਂ ਦਾ ਲੰਗਰ ਸੰਪੂਰਨ ਕਰਕੇ ਰਿਸ਼ੀਕੇਸ਼ ਤੋਂ ਪੈਟਰੋਲ ਦੀ ਕਿੱਲਤ ਦੇ ਚਲਦਿਆਂ ਵਾਪਸ ਮੁੜਨ ਲੱਗੇ । ਰਸਤੇ 'ਚ ਮੋਟਰਸਾਈਕਲ ਦਰੱਖਤ ਨਾਲ ਟਕਰਾ ਗਿਆ, ਜਿਸ ਕਾਰਨ ਪਰਮਿੰਦਰ ਸਿੰਘ ਕੰਗ 25 ਸਾਲਾ ਖਮਾਣੋਂ ਖ਼ੁਰਦ ਦੇ ਨੌਜਵਾਨ ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ, ਜਦੋਂ ਕਿ ਇਸੇ ਪਿੰਡ ਦਾ ਦੂਸਰੇ ਨੌਜਵਾਨ ਸੁਖਵਿੰਦਰ ਸਿੰਘ ਉਮਰ 25 ਸਾਲ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
