ਪੰਜਾਬ ''ਚ 10 ਤੇ 20 ਰੁਪਏ ਦੇ ਨੋਟਾਂ ਦੀ ਘਾਟ, ਆਮ ਲੋਕਾਂ ''ਤੇ ਅਣਚਾਹੇ ਖਰਚਿਆਂ ਦਾ ਵਧਿਆ ਬੋਝ

Sunday, May 24, 2026 - 05:59 PM (IST)

ਪੰਜਾਬ ''ਚ 10 ਤੇ 20 ਰੁਪਏ ਦੇ ਨੋਟਾਂ ਦੀ ਘਾਟ, ਆਮ ਲੋਕਾਂ ''ਤੇ ਅਣਚਾਹੇ ਖਰਚਿਆਂ ਦਾ ਵਧਿਆ ਬੋਝ

ਬਨੂੜ (ਗੁਰਪਾਲ): ਪੰਜਾਬ ’ਚ ਛੋਟੇ ਮੁੱਲ ਦੇ ਕਰੰਸੀ ਨੋਟਾਂ, ਖ਼ਾਸ ਕਰ ਕੇ 10 ਅਤੇ 20 ਰੁਪਏ ਦੇ ਨੋਟਾਂ ਦੀ ਲਗਾਤਾਰ ਘਾਟ ਆਮ ਲੋਕਾਂ ਲਈ ਇਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਰੋਜ਼ਾਨਾ ਦੇ ਲੈਣ-ਦੇਣ ’ਚ ਇਨ੍ਹਾਂ ਨੋਟਾਂ ਦੀ ਅਣ-ਉਪਲਬਧਤਾ ਕਾਰਨ ਛੋਟੇ ਦੁਕਾਨਦਾਰਾਂ, ਆਟੋ ਰਿਕਸ਼ਾ ਚਾਲਕਾਂ, ਸਬਜ਼ੀ ਵਿਕਰੇਤਾਵਾਂ ਅਤੇ ਖ਼ਾਸ ਕਰ ਕੇ ਪੇਂਡੂ ਖੇਤਰ ਦੇ ਨਾਗਰਿਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਬਾਰੇ ਗੱਲਬਾਤ ਕਰਦੇ ਹੋਏ ਇਲਾਕੇ ਦੇ ਮਨਜੀਤ ਸਿੰਘ ਮੋਟੇ ਮਾਜਰਾ, ਹਰਮਨਜੀਤ ਸਿੰਘ ਸ਼ੰਭੂ ਕਲਾਂ, ਕੁਲਵੰਤ ਸਿੰਘ ਨਡਿਆਲੀ, ਡਾਕਟਰ ਭੁਪਿੰਦਰ ਸਿੰਘ ਮਨੌਲੀ ਸੂਰਤ, ਧਰਮਵੀਰ ਸ਼ੈਲੀ ਝਿਊਰਮਜਾਰਾ, ਸਰਪੰਚ ਠੇਕੇਦਾਰ ਪੱਪੀ ਕਰਾਲੀ ਅਤੇ ਦਲਜੀਤ ਸਿੰਘ ਬਿੱਲੂ ਮੋਹੀ ਨੇ ਦੱਸਿਆ ਕਿ ਬਾਜ਼ਾਰ ’ਚ 100, 200 ਅਤੇ 500 ਰੁਪਏ ਦੇ ਨੋਟ ਕਾਫ਼ੀ ਮਾਤਰਾ ’ਚ ਉਪਲਬਧ ਹਨ, ਪਰ ਬਦਲੇ ’ਚ ਗਾਹਕਾਂ ਨੂੰ ਸਾਮਾਨ ਦੀ ਖਰੀਦਦਾਰੀ ਤੋਂ ਬਾਅਦ ਖੁੱਲ੍ਹੇ ਪੈਸੇ (10 ਅਤੇ 20 ਰੁਪਏ) ਨਾ ਮਿਲਣ ਕਾਰਨ ਅਣਚਾਹੇ ਖ਼ਰਚੇ ਕਰਨੇ ਪੈ ਰਹੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵਾਪਰਿਆ ਵੱਡਾ ਹਾਦਸਾ ! ਗੁਰੂਘਰ ਦੇ ਲੰਗਰ ਹਾਲ ਦੀ ਡਿੱਗ ਗਈ ਛੱਤ, 2 ਔਰਤਾਂ ਦੀ ਮੌਤ

ਜ਼ਿਕਰਯੋਗ ਹੈ ਕਿ ਇਸ ਨਾਲ ਜਿੱਥੇ ਗਾਹਕਾਂ ਨੂੰ ਪ੍ਰੇਸ਼ਾਨੀ ਹੋਈ ਹੈ, ਉੱਥੇ ਹੀ ਛੋਟੇ ਦੁਕਾਨਦਾਰਾਂ ਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੋਟੇ ਕਰੰਸੀ ਨੋਟਾਂ ਦੀ ਘਾਟ ਕਾਰਨ ਉਹ ਉਧਾਰ ’ਤੇ ਸਾਮਾਨ ਦੇਣ ਲਈ ਮਜਬੂਰ ਹਨ, ਜਿਸ ਨਾਲ ਆਰਥਿਕ ਅਸੰਤੁਲਨ ਦੀ ਸਥਿਤੀ ਪੈਦਾ ਹੋ ਰਹੀ ਹੈ। ਇਹ ਸਮੱਸਿਆ ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਬੇਹੱਦ ਗੰਭੀਰ ਹੋ ਗਈ ਹੈ। ਬੈਂਕਾਂ ਅਤੇ ਏ. ਟੀ. ਐੱਮ. ਤੋਂ ਛੋਟੇ ਮੁੱਲ ਦੇ ਨੋਟਾਂ ਦੀ ਸਪਲਾਈ ਵੀ ਲਗਭਗ ਬਿਲਕੁਲ ਠੱਪ ਹੋ ਕੇ ਰਹਿ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਹਾਈ ਅਲਰਟ, ਬੁਲਾਈ ਗਈ ਐਮਰਜੈਂਸੀ ਮੀਟਿੰਗ, ਜਾਣੋ ਕਾਰਨ

ਇਸ ਗੰਭੀਰ ਸਮੱਸਿਆ ਦੇ ਮੱਦੇਨਜ਼ਰ ਇਲਾਕੇ ਦੇ ਵਸਨੀਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਛੋਟੇ ਨੋਟਾਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਸੀ. ਬੀ. ਆਈ. ਜਾਂਚ ਕਰਵਾਈ ਜਾਵੇ। ਜੇਕਰ ਛੋਟੇ ਨੋਟਾਂ ਦੀ ਜਮ੍ਹਾਖੋਰੀ ਕਰਨ ਵਾਲੇ ਲੋਕਾਂ ਵਿਰੁੱਧ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਹੋਰ ਵਧ ਸਕਦੀਆਂ ਹਨ। ਸਰਕਾਰ ਨੂੰ ਇਸ ਦਿਸ਼ਾ ’ਚ ਜਲਦੀ ਤੋਂ ਜਲਦੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਜਿਵੇਂ ਕਿ ਦੇਖਿਆ ਜਾ ਰਿਹਾ ਹੈ ਕਿ ਆਮ ਲੋਕਾਂ ਨੂੰ ਬੈਂਕਾਂ ਤੋਂ 10 ਅਤੇ 20 ਰੁਪਏ ਦੇ ਨਵੇਂ ਨੋਟ ਨਹੀਂ ਮਿਲ ਰਹੇ, ਜਦਕਿ ਇਹ ਨੋਟ ਕਾਲੇ ਬਾਜ਼ਾਰ ਵਿੱਚ ਲਗਭਗ 500 ਤੋਂ 600 ਰੁਪਏ ਦੀ ਕਾਟ (ਕਮਿਸ਼ਨ) ਨਾਲ ਆਸਾਨੀ ਨਾਲ ਮਿਲ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦਾ ਕਤਲ, ਡਿਊਟੀ ’ਤੇ ਜਾਂਦੇ ਨੂੰ ਰਸਤੇ 'ਚ ਘੇਰ ਕੇ ਮਾਰੀਆਂ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News