ਪੰਜਾਬ 'ਚ ਚੋਣਾਂ ਦੌਰਾਨ ਤਣਾਅਪੂਰਨ ਹੋਇਆ ਮਾਹੌਲ, ਪੁਲਸ ਵਾਲੇ ਨੇ ਚੱਕ ਲਈ ਬੰਦੂਕ (ਵੀਡੀਓ)
Tuesday, May 26, 2026 - 04:02 PM (IST)
ਸਮਾਣਾ (ਵੈੱਬ ਡੈਸਕ): ਪੰਜਾਬ ਵਿਚ ਅੱਜ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੌਰਾਨ ਸਮਾਣਾ ਵਿਚ ਮਾਹੌਲ ਤਣਾਅਪੂਰਨ ਹੋ ਗਿਆ। ਇੱਥੇ 2-3 ਵਾਰਡਾਂ ਵਿਚ ਦੋ ਧਿਰਾਂ ਵਿਚਾਲੇ ਝੜਪ ਹੋ ਗਈ ਤੇ ਪੁਲਸ ਨੇ ਸਥਿਤ ਨੂੰ ਸੰਭਾਲਣ ਲਈ ਲਾਠੀਚਾਰਜ ਵੀ ਕੀਤਾ। ਇਸ ਦੇ ਨਾਲ ਹੀ ਪੁਲਸ ਵੱਲੋਂ ਹਵਾਈ ਫ਼ਾਇਰ ਕੀਤੇ ਜਾਣ ਦੀ ਵੀ ਸੂਚਨਾ ਹੈ।
ਜਾਣਕਾਰੀ ਮੁਤਾਬਕ, ਅੱਜ ਚੋਣਾਂ ਦੌਰਾਨ ਸਮਾਣਾ ਦੇ 2-3 ਵਾਰਡਾਂ ਵਿਚ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਦੋਹਾਂ ਧਿਰਾਂ ਵੱਲੋਂ ਇਕ ਦੂਜੇ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ। ਜਦੋਂ ਪੁਲਸ ਮਾਮਲੇ ਨੂੰ ਸ਼ਾਂਤ ਕਰਵਾਉਣ ਲਈ ਪਹੁੰਚੀ ਤਾਂ ਇਕ ਧਿਰ ਵੱਲੋਂ ਪੁਲਸ ਖ਼ਿਲਾਫ਼ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਪੁਲਸ 'ਤੇ ਵੀ ਪਥਰਾਅ ਹੋ ਗਿਆ। ਸਥਿਤੀ ਨੂੰ ਸੰਭਾਲਣ ਲਈ ਪੁਲਸ ਨੇ ਪਹਿਲਾਂ ਲਾਠੀਚਾਰਜ ਕੀਤਾ ਤੇ ਫ਼ਿਰ ਭੀੜ ਨੂੰ ਖਿੰਡਾਉਣ ਲਈ ਹਵਾਈ ਫ਼ਾਇਰ ਵੀ ਕੀਤੇ ਗਏ। ਇਸ ਸਭ ਦੀ ਵੀਡੀਓ ਵੀ ਸਾਹਮਣੇ ਆਈ ਹੈ-
