ਪੰਜਾਬ ''ਚ ਖੌਫਨਾਕ ਘਟਨਾ, ਰੋਣ ਤੋਂ ਦੁਖੀ ਮਾਂ ਨੇ 21 ਮਹੀਨਿਆਂ ਦੀ ਧੀ ਦਾ ਕੀਤਾ ਕਤਲ
Saturday, May 23, 2026 - 06:21 PM (IST)
ਪਟਿਆਲਾ (ਬਲਜਿੰਦਰ) : ਪਟਿਆਲਾ ਦੇ ਪਿੰਡ ਖੇੜਕੀ ਵਿਚ ਇਕ ਕਲਯੁਗੀ ਮਾਂ ਨੇ ਆਪਣੀ ਹੀ 21 ਮਹੀਨੇ ਦੀ ਧੀ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਪਸਿਆਣਾ ਦੇ ਐੱਸ.ਐੱਚ.ਓ. ਇੰਸ. ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਮਾਂ ਡਿਪ੍ਰੈਸ਼ਰ ਦਾ ਸ਼ਿਕਾਰ ਸੀ ਅਤੇ ਜਦੋਂ ਬੱਚੀ ਦੇ ਲਗਾਤਾਰ ਰੋਣ ਤੋਂ ਮਾਂ ਇੰਨੀ ਦੁਖੀ ਹੋ ਗਈ ਕਿ ਉਸਨੇ ਆਪਣੀ 21 ਮਹੀਨੇ ਦੀ ਧੀ ਦੇ ਚਾਕੂ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਪਹਿਲਾਂ ਪਰਿਵਾਰ ਨੇ ਪੁਲਸ ਨੇ ਇਸ ਨੂੰ ਇਕ ਹਾਦਸਾ ਕਰਾਰ ਦੇ ਕੇ ਗੁੰਮਰਾਹ ਕਰਨ ਦੀ ਕੋਸ਼ਿਸ ਕੀਤੀ ਪਰ ਜਦੋਂ ਪੁਲਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਬੱਚੀ ਨੂੰ ਮਾਂ ਨੇ ਕਤਲ ਕੀਤਾ ਹੈ।
ਇਹ ਵੀ ਪੜ੍ਹੋ : ਪਿਆਕੜਾਂ ਲਈ ਅਹਿਮ ਖ਼ਬਰ, ਇਸ ਦਿਨ ਨਹੀਂ ਵਿਕੇਗੀ ਸ਼ਰਾਬ, ਮੁਕੰਮਲ ‘ਡਰਾਈ ਡੇਅ’ ਘੋਸ਼ਿਤ
ਇਸ 'ਤੇ ਪੁਲਸ ਨੇ ਬੱਚੀ ਦੀ ਮਾਤਾ ਲਵਪ੍ਰੀਤ ਕੌਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਇੰਸ. ਹਾਂਡਾ ਨੇ ਦੱਸਿਆ ਕਿ ਬੱਚੀ ਦਾ ਜਨਮ ਅਗਸਤ 2024 ਦਾ ਸੀ ਅਤੇ ਅਜੇ ਦੋ ਸਾਲ ਦੀ ਵੀ ਪੂਰੀ ਨਹੀਂ ਸੀ ਹੋਈ। ਉਨ੍ਹਾਂ ਦੱਸਿਆ ਕਿ ਔਰਤ ਦਾ ਪਤੀ ਖੇਤੀਬਾੜੀ ਦਾ ਹੀ ਕੰਮ ਕਰਦਾ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਹੋਰ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਈ. ਡੀ. ਦੀ ਇਕ ਹੋਰ ਵੱਡੀ ਕਾਰਵਾਈ, ਇਹ ਵੱਡਾ ਬਿਲਡਰ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
