ਪੰਜਾਬ ਨੈਸ਼ਨਲ ਬੈਂਕ ਦਾ ਚੀਫ ਮੈਨੇਜਰ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਪਹੁੰਚਿਆ ਬੈਂਕ

4/9/2021 5:34:04 PM

qਗੁਰੂਹਰਸਹਾਏ (ਮਨਜੀਤ) : ਦੇਸ਼ ਭਰ ’ਚ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਨੇ ਦੁਬਾਰਾ ਫਿਰ ਪੈਰ ਪਸਾਰ ਦਿੱਤੇ ਹਨ। ਇਹ ਭਿਆਨਕ ਤੇ ਨਾਮੁਰਾਦ ਬੀਮਾਰੀ ਨੇ ਪੰਜਾਬ ਵਿਚ ਵੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਜਿਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਪੰਜਾਬ ਵਿਚ ਰਾਤ ਦਾ ਕਰਫ਼ਿਊ ਲਗਾ ਦਿੱਤਾ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ ਪਰ ਪੰਜਾਬ ਦੇ ਲੋਕ ਇਨ੍ਹਾਂ ਪਾਬੰਦੀਆਂ ਦੀ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਗੁਰੂਹਰਸਹਾਏ ਦੇ ਪੰਜਾਬ ਨੈਸ਼ਨਲ ਬੈਂਕ ਦੇ 4 ਕਰਮਚਾਰੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਦੇ ਚੱਲਦੇ ਸੋਮਵਾਰ ਨੂੰ ਬਰਾਂਚ ਨੂੰ ਬੰਦ ਕਰ ਦਿੱਤਾ ਸੀ। ਪਾਜ਼ੇਟਿਵ ਆਏ ਸਾਰੇ ਕਰਮਚਾਰੀਆਂ ਨੇ ਘਰ ਵਿਚ ਹੀ 15 ਦਿਨਾਂ ਦੇ ਲਈ ਇਕਾਂਤਵਾਸ ਭੇਜ ਦਿੱਤਾ ਸੀ ਪਰ ਪਤਾ ਨਹੀਂ ਕਿਉਂ ਇਸ ਬੈਂਕ ਦੇ ਚੀਫ਼ ਮੈਨੇਜਰ ਨੇ ਕੋਰੋਨਾ ਬੀਮਾਰੀ ਨੂੰ ਫੈਲਾਉਣ ਦਾ ਜਨੂਨ ਸਵਾਰ ਹੋਇਆ ਹੈ, ਜੋ ਪਾਜ਼ੇਟਿਵ ਹੋਣ ਦੇ ਬਾਵਜੂਦ ਬੈਂਕ ਵਿਚ ਦੋ ਵਾਰੀ ਆ ਚੁੱਕਾ ਹੈ।

ਇਹ ਵੀ ਪੜ੍ਹੋ : ਫ਼ਸਲ ਦੀ ਗਿਰਦਾਵਰੀ ਲਈ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਕੀਤੀ ਅਪੀਲ

ਜਦ ਵੀਰਵਾਰ ਨੂੰ ਚੀਫ਼ ਮੈਨੇਜਰ ਬੈਂਕ ਵਿਚ ਆਇਆ ਤਾਂ ਕਿਸੇ ਨੇ ਇਸ ਦੀ ਭਿਣਕ ਪੁਲਸ ਨੂੰ ਦੇ ਦਿੱਤੀ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਏ. ਐੱਸ. ਆਈ. ਮਲਕੀਤ ਸ਼ਰਮਾ ਨੂੰ ਬੈਂਕ ਭੇਜਿਆ ਗਿਆ। ਜਿਨ੍ਹਾਂ ਨੇ ਬੈਂਕ ਮੈਨੇਜਰ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਬੈਂਕ ਵਿਚ ਨਾ ਆਉਣ ਦੀ ਚੇਤਾਵਨੀ ਦਿੱਤੀ, ਜਿਸ ’ਤੇ ਚੀਫ ਮੈਨੇਜਰ ਨੇ ਕਿਹਾ ਕਿ ਬੈਂਕ ਵਿਚ ਆਡਿਟ ਚੱਲ ਰਿਹਾ ਸੀ ਅਤੇ ਕਿਸੇ ਕਾਗਜ਼ਾਤ ’ਤੇ ਦਸਤਖਤ ਕਰਨੇ ਸਨ, ਇਸਲਈ ਉਹ ਬੈਂਕ ਆਇਆ ਸੀ। ਇਸ 'ਤੇ ਏ. ਐੱਸ. ਆਈ. ਮਲਕੀਤ ਸ਼ਰਮਾ ਨੇ ਕਿਹਾ ਕਿ ਤੁਹਾਡੇ ਬੈਂਕ ਆਉਣ ਨਾਲ ਸਾਰੀ ਬਰਾਂਚ ਖ਼ਰਾਬ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਕਿਸੇ ਡਾਕੂਮੈਂਟ ’ਤੇ ਦਸਤਖ਼ਤ ਕਰਾਉਣੇ ਹੋਣ ਤਾਂ ਉਹ ਡਾਕੂਮੈਂਟ ਤੁਸੀਂ ਆਪਣੇ ਘਰ ਮੰਗਵਾ ਕੇ ਦਸਤਖ਼ਤ ਕਰ ਸਕਦੇ ਹੋ, ਜੇਕਰ ਦੁਬਾਰਾ ਬੈਂਕ ਵਿਚ ਆਏ ਤਾਂ ਤੁਹਾਡੇ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਚੱਲ ਰਹੀ ਘਪਲਿਆਂ ਦੀ ਸਰਕਾਰ, ਅੰਸਾਰੀ ਵਰਗੇ ਲੋਕ ਸੂਬੇ ਨੂੰ ਮੰਨ ਰਹੇ ਸੁਰੱਖਿਅਤ : ਮਨੋਰੰਜਨ ਕਾਲੀਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor Anuradha