ਪੰਜਾਬ ''ਚ ''ਕੋਰੋਨਾ'' ਕਾਰਨ ਵਿਗੜਦੇ ਹਾਲਾਤ ''ਤੇ ਮੰਤਰੀਆਂ ਨੇ ਲਿਆ ਅਹਿਮ ਫੈਸਲਾ

Friday, Apr 17, 2020 - 04:50 PM (IST)

ਪੰਜਾਬ ''ਚ ''ਕੋਰੋਨਾ'' ਕਾਰਨ ਵਿਗੜਦੇ ਹਾਲਾਤ ''ਤੇ ਮੰਤਰੀਆਂ ਨੇ ਲਿਆ ਅਹਿਮ ਫੈਸਲਾ

ਚੰਡੀਗੜ੍ਹ (ਅਸ਼ਵਨੀ, ਧਵਨ) : ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਸੂਬੇ ਨੂੰ 22,000 ਕਰੋੜ ਦੇ ਹੋਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ ਪੰਜਾਬ ਦੇ ਸਾਰੇ ਮੰਤਰੀਆਂ ਨੇ ਜਿੱਥੇ ਇੱਕ ਪਾਸੇ ਆਪਣੀ ਅਗਲੇ 3 ਮਹੀਨੇ ਦੀ ਤਨਖਾਹ ਨਾ ਲੈਣ ਦਾ ਫੈਸਲਾ ਲਿਆ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਸਕੱਤਰ ਨੇ ਵੀ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਇੱਛਾ ਮੁਤਾਬਕ ਆਪਣੀ ਤਨਖਾਹ 'ਚੋਂ ਕਟੌਤੀ ਕਰਨ ਲਈ ਕਿਹਾ ਹੈ ਤਾਂ ਜੋ ਇਸ ਸੰਕਟ ਦਾ ਮੁਕਾਬਲਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਰੈੱਡ ਜ਼ੋਨ 'ਤੇ ਜਲੰਧਰ, ਇਨ੍ਹਾਂ ਇਲਾਕਿਆਂ 'ਚ ਸਭ ਤੋਂ ਵੱਧ ਖਤਰਾ

PunjabKesari

ਇਹ ਫੈਸਲਾ ਵਿੱਤ ਵਿਭਾਗ ਦੀ ਸਭ-ਕਮੇਟੀ 'ਚ ਕੀਤਾ ਗਿਆ ਹੈ, ਜਿਸ ਦੇ ਚੈਅਰਮੈਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ। ਬੈਠਕ 'ਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੈਣ ਵਾਲੇ ਵਿੱਤੀ ਪ੍ਰਭਾਵਾਂ 'ਤੇ ਚਰਚਾ ਕੀਤੀ ਗਈ ਅਤੇ ਨਾਲ ਹੀ ਇਸ ਨੁਕਸਾਨ ਦੀ ਭਰਪਾਈ ਕਰਨ ਦੀ ਸਮੀਖਿਆ ਵੀ ਕੀਤੀ ਗਈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬੈਠਕ 'ਚ ਦੱਸਿਆ ਕਿ ਵਿੱਤੀ ਵਰ੍ਹੇ 2020 'ਚ ਮਾਲੀਆ ਪ੍ਰਾਪਤੀਆਂ ਦਾ ਅਨੁਮਾਨ 88,000 ਕਰੋੜ ਲਗਾਇਆ ਗਿਆ ਸੀ ਪਰ ਕਿਉਂਕਿ ਕਰਫਿਊ ਅਤੇ ਲਾਕ ਡਾਊਨ ਦੇ ਕਾਰਨ ਹੁਣ 66,000 ਕਰੋੜ ਦੇ ਮਾਲੀਏ ਦੀ ਹੀ ਪ੍ਰਾਪਤੀ ਹੋ ਸੇਗੀ ਕਿਉਂਕਿ ਲਾਕ ਡਾਊਨ ਦੇ ਕਾਰਨ ਕਾਰੋਬਾਰ ਅਤੇ ਵਪਾਰ ਬੰਦ ਹੋ ਗਿਆ ਹੈ ।

ਇਹ ਵੀ ਪੜ੍ਹੋ : ਵੱਡੀ ਖਬਰ : ਲੁਧਿਆਣਾ 'ਚ ACP ਤੋਂ ਬਾਅਦ ਪਤਨੀ ਸਮੇਤ 3 ਲੋਕ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ ਹੋਈ 14

ਇਸ ਦੇ ਨਾਲ ਹੀ ਜੀ. ਐਸ. ਟੀ. ਦੀ ਕੁਲੈਕਸ਼ਨ 'ਚ ਵੀ ਕਮੀ ਆਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਾਰੇ ਮੰਤਰੀਆਂ ਨੇ ਆਪਣੇ 3 ਮਹੀਨਿਆਂ ਦੀ ਤਨਖਾਹ ਮੁੱਖ ਮੰਤਰੀ ਕੋਵਿਡ ਰਿਲੀਫ ਫੰਡ 'ਚ ਦੇਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕੋਰੋਨਾ ਵਾਇਰਸ ਨਾਲ ਪੀੜਤ ਕਾਨੂੰਨਗੋ ਦੀ ਮੌਤ

ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ, ਜੋ ਕਿ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਕੱਟਣ ਦੇ ਪੱਖ 'ਚ ਨਹੀਂ ਹਨ, ਦੇ ਨਿਰਦੇਸ਼ਾਂ 'ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸਾਰੇ ਸਰਕਾਰੀ ਮੁਲਾਜ਼ਮਾਂ, ਪੀ. ਐਸ. ਯੂ. ਦੇ ਸਾਰੀ ਕਰਮਚਾਰੀਆਂ, ਲੋਕਲ ਬਾਡੀਜ਼, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਇੱਛਾ ਮੁਤਾਬਕ ਆਪਣੀ ਤਨਖਾਹ ਅਤੇ ਭੱਤਿਆਂ 'ਚ ਕਟੌਤੀ ਦਾ ਫੈਸਲਾ ਕਰ ਸਕਦੇ ਹਨ ਪਰ ਇਹ ਫੈਸਲਾ ਉਨ੍ਹਾਂ 'ਤੇ ਥੋਪਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਹੁਣ ਚਾਹ ਤੇ ਨਿੰਬੂ ਪਾਣੀ ਲਈ ਵੀ ਤਰਸਣਗੇ ਕੋਰਨਾ ਦੇ ਸ਼ੱਕੀ ਮਰੀਜ਼, ਖੁਰਾਕ 'ਚ ਹੋਈ ਭਾਰੀ ਕਟੌਤੀ


author

Babita

Content Editor

Related News