Punjab: ਵਿਆਹ ਦੀ ਜਾਗੋ ''ਚ ਕੁੱਟ-ਕੁੱਟ ਮਾਰ''ਤਾ ਮੁੰਡਾ! ਹੈਰਾਨ ਕਰੇਗੀ ਵਜ੍ਹਾ

Friday, Aug 22, 2025 - 03:42 PM (IST)

Punjab: ਵਿਆਹ ਦੀ ਜਾਗੋ ''ਚ ਕੁੱਟ-ਕੁੱਟ ਮਾਰ''ਤਾ ਮੁੰਡਾ! ਹੈਰਾਨ ਕਰੇਗੀ ਵਜ੍ਹਾ

ਸਾਹਨੇਵਾਲ (ਜ.ਬ.)- ਬੀਤੇ ਦਿਨੀਂ ਵਿਆਹ ਸਮਾਰੋਹ ’ਚ ਡੀ. ਜੇ. ’ਤੇ ਗਾਣਾ ਲਗਾਉਣ ਨੂੰ ਲੈ ਕੇ ਹੋਏ ਝਗੜੇ ’ਚ ਕੁਝ ਵਿਅਕਤੀਆਂ ਵੱਲੋਂ ਡੀ. ਜੇ. ਵਾਲੇ ’ਤੇ ਕੀਤੇ ਗਏ ਵਾਰ ’ਚ ਡੀ. ਜੇ. ਵਾਲਾ ਵਿਅਕਤੀ ਨਿਖਿਲ ਸ਼ਾਹ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਥਾਣਾ ਪੁਲਸ ਨੇ ਲੜਾਈ-ਝਗੜੇ ਸਬੰਧੀ ਮਾਮਲਾ ਦਰਜ ਕੀਤਾ ਸੀ। ਉੱਧਰ ਗੰਭੀਰ ਜ਼ਖ਼ਮੀ ਹੋਏ ਨਿਖਿਲ ਸ਼ਾਹ ਦੀ 2 ਦਿਨ ਬਾਅਦ ਇਲਾਜ ਦੌਰਾਨ ਮੌਤ ਹੋ ਗਈ। ਜਾਂਚ ਅਧਿਕਾਰੀ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਹਾਲਾਤ ’ਤੇ ਹੱਤਿਆ ਦੀ ਧਾਰਾਵਾਂ ਦਾ ਵਾਧਾ ਕਰ ਕੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ - ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! Emergency ਹਾਲਾਤ 'ਚ...

ਥਾਣੇਦਾਰ ਗੁਰਮੀਤ ਸਿੰਘ ਅਨੁਸਾਰ ਮ੍ਰਿਤਕ ਨਿਖਿਲ ਸ਼ਾਹ ਦੇ ਭਰਾ ਬਿਲਟੂ ਸ਼ਾਹ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਭਰਾ ਦਾ ਡੀ. ਜੇ. ਦਾ ਕੰਮ ਸੀ। ਨਿਖਿਲ ਆਪਣੇ ਦੋਸਤ ਰੋਹਿਤ ਪੁੱਤਰ ਰਣਜੀਤ ਵਾਸੀ ਨੇੜੇ ਸੈਕਰਡ ਹਾਰਟ ਸਕੂਲ ਦੀ ਬੈਕਸਾਈਡ ਪਿੰਡ ਮਜਾਰਾ ਰੋਡ ਲੁਧਿਆਣਾ, ਜਿਹੜਾ ਖੁਦ ਵੀ ਡੀ. ਜੇ. ਦਾ ਕੰਮ ਕਰਦਾ ਸੀ। ਉਸ ਦੇ ਵਿਆਹ ਦੀ ਜਾਗੋ ਦੇ ਪ੍ਰੋਗਰਾਮ ’ਚ ਸੱਦਾ ਮਿਲਣ ’ਤੇ ਸ਼ਾਮਲ ਹੋਣ ਲਈ ਗਿਆ ਸੀ।

ਇਸ ਦੌਰਾਨ ਨਿਖਿਲ ਦਾ ਰੋਹਿਤ ਨਾਲ ਗਾਣਾ ਲਗਾਉਣ ਪਿੱਛੇ ਤਕਰਾਰ ਹੋ ਗਿਆ। ਰੋਹਿਤ ਦੇ ਦੋਸਤ ਵੀ ਜਾਗੋ ਦੇ ਪ੍ਰੋਗਰਾਮ ’ਚ ਆਏ ਸਨ, ਜਿਨ੍ਹਾਂ ਨੇ ਸਾਡੇ ਨਾਲ ਹੱਥੋਪਾਈ ਕੀਤੀ। ਪ੍ਰੋਗਰਾਮ ’ਚ ਆਏ ਸੰਜੇ ਕੁਮਾਰ ਪੁੱਤਰ ਰਾਮ ਸਿੰਘ (27) ਵਾਸੀ ਪਿੰਡ ਧਰੌੜ, ਗੋਵਿੰਦ ਨਗਰ ਕਾਲੋਨੀ, ਨੇੜੇ ਗਾਰਡਨ ਸਿਟੀ ਸਾਹਨੇਵਾਲ ਲੁਧਿਆਣਾ ਅਤੇ ਪ੍ਰਜੋਤ ਸਿੰਘ ਉਰਫ ਜੋਤ ਪੁੱਤਰ ਰਛਪਾਲ ਸਿੰਘ (28) ਵਾਰਡ ਨੰ. 11 ਦਸਮੇਸ਼ ਨਗਰ ਕਾਲੋਨੀ, ਨੇੜੇ ਖਲ ਫੈਕਟਰੀ ਦੀ ਬੈਕਸਾਈਡ ਸਾਹਨੇਵਾਲ ਲੁਧਿਆਣਾ ਅਤੇ 2 ਹੋਰ ਅਣਪਛਾਤੇ ਵਿਅਕਤੀਆਂ ਨੇ ਮੇਰੇ ਭਰਾ ਦੇ ਸਿਰ ’ਚ ਕੜਾ ਮਾਰਿਆ, ਜਿਸ ਨੂੰ ਜ਼ਖਮੀ ਹਾਲਤ ’ਚ ਮੈਂ ਹਸਪਤਾਲ ਲੈ ਗਿਆ।

ਸਿਵਲ ਹਸਪਤਾਲ ਸਾਹਨੇਵਾਲ ਤੋਂ ਬਾਹਰ ਨਿਕਲਦੇ ਸਮੇਂ ਇਨ੍ਹਾਂ ਨੇ ਹੋਰ ਸਾਥੀਆਂ 8-9 ਵਿਅਕਤੀਆਂ, ਜਿਨ੍ਹਾਂ ’ਚ ਸੰਜੇ, ਜੋਤ, ਕਰਨ ਵਾਸੀ ਸਾਹਨੇਵਾਲ ਅਤੇ ਸੁੱਖ ਵਾਸੀ ਧਰੌੜ ਬਾਕੀ ਅਣਪਛਾਤਿਆਂ ਨਾਲ ਮਿਲ ਕੇ ਹਸਪਤਾਲ ਦੇ ਅੰਦਰ ਆ ਕੇ ਫਿਰ ਸਾਡੀ ਕੁੱਟਮਾਰ ਕੀਤੀ। ਇਨ੍ਹਾਂ ਨੇ ਮੇਰੇ ਭਰਾ ਦੇ ਸਿਰ ’ਚ ਬੇਸਬਾਲ ਬੈਟ ਮਾਰਿਆ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਮੈਂ ਲੁਧਿਆਣਾ ਹਸਪਤਾਲ ਲੈ ਗਿਆ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਗੁਰੂਘਰ 'ਚ ਔਰਤ ਦੀ ਸ਼ਰਮਨਾਕ ਕਰਤੂਤ! ਗੁਰੂ ਸਾਹਿਬ ਦੀ ਹਜ਼ੂਰੀ 'ਚ ਹੋਈ ਨਿਰ-ਵਸਤਰ, ਵਜ੍ਹਾ ਜਾਣ ਉੱਡਣਗੇ ਹੋਸ਼

ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਲਟੂ ਸ਼ਾਹ ਪੁੱਤਰ ਰਜਿੰਦਰ ਸ਼ਾਹ ਵਾਸੀ ਵਾਰਡ ਨੰ. 1 ਗਣੇਸ਼ ਕਾਲੋਨੀ ਨੇੜੇ ਪਿੰਕੀ ਦੀ ਆਟਾ ਚੱਕੀ ਰਾਮਗੜ੍ਹ ਰੋਡ ਸਾਹਨੇਵਾਲ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਉਕਤ ’ਚੋਂ 2 ਵਿਅਕਤੀ ਸੰਜੇ ਕੁਮਾਰ ਅਤੇ ਪ੍ਰਜੋਤ ਸਿੰਘ ਉਰਫ ਜੋਤੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮਾਣਯੋਗ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News