ਪੰਜਾਬ ਦੇ NH 'ਤੇ ਵੱਡਾ ਹਾਦਸਾ! ਇੰਡੋ-ਕੈਨੇਡੀਅਨ ਬੱਸ ਤੇ ਕਾਰ ਦੀ ਭਿਆਨਕ ਟੱਕਰ, ਉੱਡੇ ਪਰਖੱਚੇ

Wednesday, Oct 28, 2026 - 11:42 AM (IST)

ਪੰਜਾਬ ਦੇ NH 'ਤੇ ਵੱਡਾ ਹਾਦਸਾ! ਇੰਡੋ-ਕੈਨੇਡੀਅਨ ਬੱਸ ਤੇ ਕਾਰ ਦੀ ਭਿਆਨਕ ਟੱਕਰ, ਉੱਡੇ ਪਰਖੱਚੇ

ਫਿਲੌਰ (ਸੋਨੂੰ)- ਫਿਲੌਰ ਨੈਸ਼ਨਲ ਹਾਈਵੇਅ ’ਤੇ ਇੰਡੋ-ਕੈਨੇਡੀਅਨ ਬੱਸ ਨੰਬਰ HR 68 C 289 ਨੇ ਕਾਰ ਨੰਬਰ TO 62 CH PB 99 D ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਦੀ ਸੂਚਨਾ ਇਕ ਰਾਹਗੀਰ ਵੱਲੋਂ ਐੱਸ. ਐੱਸ. ਐੱਫ਼. ਦੀ ਟੀਮ ਨੂੰ ਦਿੱਤੀ ਕਿ ਡੀ. ਐੱਸ. ਢਾਬਾ ਪਿੰਡ ਖਹਿਰਾ ਫਿਲੌਰ ਨੇੜੇ ਮੇਨ ਹਾਈਵੇਅ ਉੱਪਰ ਇਕ ਹਾਦਸਾ ਹੋਇਆ ਹੈ। ਐੱਸ. ਐੱਸ. ਐੱਫ਼. ਟੀਮ ਵੱਲੋਂ ਮੌਕੇ 'ਤੇ ਪਹੁੰਚ ਕੇ ਵੇਖਿਆ ਗਿਆ ਇਕ ਆਲਟੋ ਕਾਰ ਨੂੰ ਇਕ ਇੰਡੋ ਕੈਨੇਡੀਅਨ ਬੱਸ ਨੇ ਹਿੱਟ ਕਰ ਦਿੱਤਾ ਸੀ, ਜਿਸ 'ਚ ਗੱਡੀ 'ਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। 

PunjabKesari

ਪੰਜਾਬ 'ਚ 29, 30 ਨੂੰ ਪਵੇਗਾ ਮੀਂਹ! 9 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ

ਜ਼ਖ਼ਮੀਆਂ ਨੂੰ ਫਸਟ ਏਡ ਦਿੰਦੇ ਹੋਏ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਿਲੌਰ ਦਾਖ਼ਲ ਕਰਵਾਇਆ ਗਿਆ ਅਤੇ ਇਕ ਨੂੰ ਰੈਫਰ ਕਰ ਦਿੱਤਾ ਗਿਆ। ਗੱਡੀ ਵਾਲਿਆਂ ਨੂੰ ਪੁੱਛਣ 'ਤੇ ਪਤਾ ਲੱਗਿਆ ਕਿ ਉਹ ਦਿੱਲੀ ਤੋਂ ਨਿਰੰਕਾਰੀਆਂ ਦਾ ਸਮਾਗਮ ਅਟੈਂਡ ਕਰਕੇ ਪਠਾਨਕੋਟ ਜਾ ਰਹੇ ਸੀ ਅਤੇ ਉਨ੍ਹਾਂ ਨੂੰ ਬਸ ਨੇ ਹਿੱਟ ਕਰ ਦਿੱਤਾ। ਜਦੋਂ ਇਸ ਬਾਰੇ ਇੰਡੋ-ਕੈਨੇਡੀਅਨ ਦੇ ਡਰਾਈਵਰ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਇਨ੍ਹਾਂ ਦੀ ਕਾਰ ਬਿਲਕੁਲ ਸੜਕ ਨਾਲ ਜਾ ਰਹੀ ਸੀ ਤਾਂ ਇਕਦਮ ਇਨ੍ਹਾਂ ਨੇ ਬ੍ਰੇਕ ਮਾਰ ਦਿੱਤੀ ਅਤੇ ਮੇਰੀ ਬਸ ਇਨ੍ਹਾਂ ਦੀ ਬੈਕ ਸਾਈਡ ਨਾਲ ਟਕਰਾ ਗਈ। ਨੁਕਸਾਨੀ ਹੋਈ ਕਾਰ ਨੂੰ ਨੈਸ਼ਨਲ ਹਾਈਵੇਅ ਵਾਲਿਆਂ ਦੀ ਮਦਦ ਨਾਲ ਰੋਡ ਤੋਂ ਸਾਈਡ 'ਤੇ ਕਰਵਾਇਆ ਗਿਆ ਅਤੇ ਸੇਫਟੀ ਕੋਨਾ ਲਗਾ ਕੇ ਗੱਡੀ ਨੂੰ ਸੁਰੱਖਿਅਤ ਕੀਤਾ ਗਿਆ ਅਤੇ ਟਰੈਫਿਕ ਨੂੰ ਨਿਰਵਿਘਨ ਚਲਾਇਆ ਗਿਆ। 

PunjabKesari

ਨੁਕਸਾਨੀ ਹੋਈ ਗੱਡੀ ਵਿੱਚੋਂ ਬਰਾਮਦ ਹੋਏ 9 ਬੈਗ ਜਿਨ੍ਹਾਂ 'ਚ ਗੱਡੀ 'ਚ ਸਵਾਰ ਵਿਅਕਤੀਆਂ ਦੇ ਕੱਪੜੇ ਸੀ, ਇਕ ਪਰਸ ਜਿਸ ਵਿੱਚ ਨਕਦੀ 910 ਰੁਪਏ ਅਤੇ ਗੱਡੀ ਚਲਾ ਰਹੇ ਵਿਅਕਤੀ ਦੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਡਰਾਈਵਿੰਗ ਲਾਈਸੈਂਸ, ਵੋਟਰ ਕਾਰਡ, ਪੈਨ ਕਾਰਡ ਗੱਡੀ ਦੀ ਆਰ. ਸੀ. ਅਤੇ ਇਕ ਏ. ਟੀ. ਐੱਮ. ਕਾਰਡ ਸੀ ਜੋਕਿ ਗੱਡੀ 'ਚ ਸਵਾਰ ਵਿਅਕਤੀਆਂ ਦੇ ਸਨ। 

PunjabKesari

ਇਹ ਵੀ ਪੜ੍ਹੋ: ਜਲੰਧਰ : ਨਕਲੀ ਪੁਲਸ ਮੁਲਾਜ਼ਮ ਬਣ ਕੇ ਆਇਆ ਠੱਗ, ਦਿਨ-ਦਿਹਾੜੇ ਕਰ ਗਿਆ ਵੱਡਾ ਕਾਂਡ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News