ਪੰਜਾਬ ''ਚ ਲੱਗੇਗਾ ਲੰਮਾ POWER CUT! ਇਨ੍ਹਾਂ ਇਲਾਕਿਆਂ ''ਚ ਬੰਦ ਰਹੇਗੀ ਬੱਤੀ

Tuesday, Apr 21, 2026 - 06:08 PM (IST)

ਪੰਜਾਬ ''ਚ ਲੱਗੇਗਾ ਲੰਮਾ POWER CUT! ਇਨ੍ਹਾਂ ਇਲਾਕਿਆਂ ''ਚ ਬੰਦ ਰਹੇਗੀ ਬੱਤੀ

ਜਲੰਧਰ (ਵੈੱਬ ਡੈਸਕ): ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ 21 ਅਪ੍ਰੈਲ ਨੂੰ ਲੰਮਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਕੁਝ ਇਲਾਕਿਆਂ ਵਿਚ ਸਵੇਰੇ 10 ਵਜੇ ਤੋਂ ਹੀ ਬਿਜਲੀ ਸਪਲਾਈ ਬੰਦ ਹੋ ਜਾਵੇਗੀ। ਜ਼ਰੂਰੀ ਮੁਰੰਮਤ ਕਾਰਨ ਇਨ੍ਹਾਂ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ 6 ਘੰਟਿਆਂ ਤਕ ਪ੍ਰਭਾਵਿਤ ਰਹਿ ਸਕਦੀ ਹੈ। ਪਾਵਰਕੌਮ ਵੱਲੋਂ ਇਸ ਸਬੰਧੀ ਅਗਾਊਂ ਸੂਚਨਾ ਵੀ ਜਾਰੀ ਕੀਤੀ ਗਈ ਹੈ-

10 ਤੋਂ 4 ਵਜੇ ਤਕ ਬੰਦ ਰਹੇਗੀ ਬੱਤੀ

ਰਾਹੋਂ (ਪ੍ਰਭਾਕਰ)- 66 ਕੇ. ਵੀ. ਸਬ ਸਟੇਸ਼ਨ ਰਾਹੋਂ ਤੋਂ 11 ਕੇ. ਵੀ. ਯੂ.ਪੀ.ਐੱਸ ਕਹਾਲੋਂ ਫੀਡਰ ਦੀ ਸ਼ਡਿਊਲ ਮੈਂਟੀਨੈਂਸ ਕਰਨ ਲਈ 22 ਅਪ੍ਰੈਲ ਨੂੰ ਸਵੇਰੇ 10 ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਬ ਡਵੀਜ਼ਨ ਰਾਹੋਂ ਅਧੀਨ ਪੈਂਦੇ ਪਿੰਡ ਕਾਹਲੋਂ, ਭਾਰਟਾ ਖੁਰਦ, ਭਾਰਟਾ ਕਲਾਂ, ਬਰਨਾਲਾ ਖੁਰਦ, ਕੰਗਾਂ, ਦਰੀਆਪੁਰ, ਹੁਸੈਨਪੁਰ ਖੁਰਦ ,ਗੜੀ ਕਾਲੇਵਾਲ ,ਲਾਲੇਵਾਲ, ਤਲਵੰਡੀ ਸੀਬੋ, ਮਿਰਜਾਪੁਰ, ਰਤਨਾਣਾ,ਬੈਰਸਾਲ ਅਤੇ ਆਸ ਪਾਸ ਦੇ ਇਲਾਕਿਆਂ ਦੇ ਘਰਾਂ, ਦੁਕਾਨਾਂ, ਸਕੂਲਾਂ, ਕਾਲਜਾਂ, ਦਫਤਰਾਂ, ਹਸਪਤਾਲਾਂ ਅਤੇ ਬਾਕੀ ਅਦਾਰਿਆਂ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਦੀ ਜਾਣਕਾਰੀ ਸਬ ਡਵੀਜ਼ਨ ਰਾਹੋਂ ਦੇ ਉਪ ਮੰਡਲ ਅਫਸਰ ਪ੍ਰਵੇਸ਼ ਤਨੇਜਾ ਵੱਲੋਂ ਦਿੱਤੀ ਗਈ।

ਕੰਧਾਲਾ ਜੱਟਾਂ ਤੋਂ ਚਲਦੇ ਸਾਰੇ ਫੀਡਰਾਂ ਦੀ ਸਪਲਾਈ ਰਹੇਗੀ ਬੰਦ

ਟਾਂਡਾ ਉੜਮੁੜ (ਪੰਡਿਤ)- 66 ਕੇ. ਵੀ. ਸਬ ਸਟੇਸ਼ਨ ਕੰਧਾਲਾ ਜੱਟਾਂ ਤੋਂ ਵਧੀਕ ਸਹਾਇਕ ਇੰਜੀਨੀਅਰ ਤਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਿਤੀ 22 ਅਪ੍ਰੈਲ ਨੂੰ ਸਬ ਸਟੇਸ਼ਨ ਕੰਧਾਲਾ ਜੱਟਾਂ ਤੋਂ ਚਲਦੇ ਸਾਰੇ ਫੀਡਰਾਂ ਦੀ ਸਪਲਾਈ ਬੰਦ ਰਹੇਗੀ, ਇਸ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਖਪਤਕਾਰਾਂ ਨੂੰ ਇਸ ਦੌਰਾਨ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ।

ਸ੍ਰੀ ਮੁਕਤਸਰ ਸਾਹਿਬ 'ਚ ਵੀ ਲੱਗੇਗਾ Power Cut

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਸਹਾਇਕ ਇੰਜੀਨੀਅਰ ਬਰੀਵਾਲਾ/ਸ਼ਹਿਰੀ ਸਬ ਡਵੀਜਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਹੈ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ 11ਕੇਵੀ ਰੇਲਵੇ ਰੋਡ ਕੱਟ-1 ਅਤੇ 11ਕੇਵੀ ਯੂਪੀਐਸ ਹਰੀਕੇ ਕਲਾਂ ਫੀਡਰਾਂ ਦੀ ਜ਼ਰੂਰੀ ਮੈਂਟੀਨੈਸ ਕਰਨ ਲਈ 22 ਅਪ੍ਰੈਲ 2026 ਨੂੰ ਸਮਾਂ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਪਲਾਈ ਪ੍ਰਭਾਵਿਤ ਹੋਵੇਗੀ।
 


author

Anmol Tagra

Content Editor

Related News