ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ
Thursday, Apr 16, 2026 - 05:57 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ੁਕਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਚ ਬੰਦਾ ਭੁੱਲ ਗਿਆ ਪੌਂਡਾਂ ਨਾਲ ਭਰਿਆ ਬੈਗ, ਫਿਰ ਸੇਵਾਦਾਰ ਨੇ ਇੰਝ ਵਿਖਾਈ ਇਮਾਨਦਾਰੀ
ਨੂਰਪੁਰਬੇਦੀ (ਸੰਜੀਵ ਭੰਡਾਰੀ)-ਪੰਜਾਬ ਰਾਜ ਪਾਵਰਕਾਮ ਲਿਮਿਟੇਡ ਉਪ ਸੰਚਾਲਨ ਮੰਡਲ ਦਫਤਰ ਸਿੰਘਪੁਰ (ਨੂਰਪੁਰਬੇਦੀ) ਦੇ ਐੱਸ.ਡੀ.ਓ. ਇੰਜੀਨੀਅਰ ਰਾਜੇਸ਼ ਸ਼ਰਮਾ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਲਿਖਤੀ ਬਿਆਨ ਰਾਹੀਂ ਵਿਭਾਗ ਦੇ ਜੇ.ਈ. ਰੋਹਿਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਅਤੇ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਹਾਸਿਲ ਹੋਏ ਸ਼ਡਿਊਲ ਪਰਮਿਟ ਦੇ ਤਹਿਤ ਨੂਰਪੁਰਬੇਦੀ 11 ਕੇ.ਵੀ. ਫੀਡਰ ਅਧੀਨ ਪੈਂਦੇ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ ਜਿਸ ਕਾਰਨ 17 ਅਪ੍ਰੈਲ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਨੂਰਪੁਰਬੇਦੀ, ਜੇਤੇਵਾਲ (ਸਿੰਬਲ ਮਾਜਰਾ) ਅਤੇ ਸੈਣੀਮਾਜਰਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ- ਪੰਜਾਬ 'ਚ 4 ਗ੍ਰਨੇਡ ਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ, ਮਾਡਿਊਲ ਦੇ ਹੋਰ ਮੈਂਬਰਾਂ ਦੀ ਜਾਂਚ ਜਾਰੀ
ਇਸੇ ਪ੍ਰਕਾਰ ਜੇ.ਈ. ਰੋਹਿਤ ਕੁਮਾਰ ਅਨੁਸਾਰ 11 ਕੇ.ਵੀ. ਬੜਵਾ ਫੀਡਰ ਦੀ ਸ਼ਡਿਉੂਲ ਮੁਰੰਮਤ ਕੀਤੇ ਜਾਣ ਦੇ ਚੱਲਦਿਆਂ 18 ਅਪ੍ਰੈਲ ਨੂੰ ਸਵੇਰੇ 10 ਤੋਂ ਸ਼ਾਮੀਂ 4 ਵਜੇ ਤੱਕ ਉਕਤ ਫੀਡਰ ਅਧੀਨ ਪੈਂਦੇ ਮੂਸਾਪੁਰ, ਕੂੰਭੇਵਾਲ, ਲਖਣੋਂ, ਸਸਕੋਰ, ਰੋਲੀ, ਝਿੰਜੜੀ, ਖੇੜੀ, ਚੈਹਿੜਮਜਾਰਾ, ਬੜਵਾ, ਲਾਲਪੁਰ, ਮੀਰਪੁਰ, ਸੇਖਪੁਰ, ਚਨੋਲੀ, ਬਸੀ ਅਤੇ ਸ਼ਾਹਪੁਰ ਬੇਲਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ ਜਿਸ ਕਰ ਕੇ ਉਕਤ ਪਿੰਡਾਂ ਦੇ ਉਪਭੋਗਤਾ ਆਪਣੀ ਲੋੜ ਮੁਤਾਬਕ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨ'ਤਾ ਕਾਰ 'ਚ ਬੈਠਾ ਵਿਅਕਤੀ
ਜਾਡਲਾ (ਔਜਲਾ)- 220 ਕੇ ਵੀ ਸਬ ਸਟੇਸ਼ਨ ਜਾਡਲਾ ਤੋਂ ਚੱਲ ਰਹੇ 11 ਕੇ ਵੀ ਜਾਡਲਾ ਸਿਟੀ ਫੀਡਰ (ਕੈਟਾਗਰੀ ਨੰਬਰ 1) ਦੀ ਜ਼ਰੂਰੀ ਮੁਰੰਮਤ ਕਰਨ ਲਈ ਮਿਤੀ 17 ਅਪ੍ਰੈਲ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਜਿਸ ਕਾਰਨ ਇਸ ਫੀਡਰ ਤੇ ਚਲਦੇ ਪਿੰਡ ਜਾਡਲਾ ਅਤੇ ਲੰਗੜੋਆ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਜਾਣਕਾਰੀ ਸਹਾਇਕ ਇੰਜੀਨੀਅਰ ਸਬ ਸਟੇਸ਼ਨ ਜਾਡਲਾ ਵੱਲੋਂ ਦਿੱਤੀ ਗਈ।
ਇਹ ਵੀ ਪੜ੍ਹੋ- 17 ਤੇ 18 ਅਪ੍ਰੈਲ ਨੂੰ ਪੰਜਾਬ 'ਚ ਮੌਸਮ ਦਾ ਵੱਡਾ ਅਲਰਟ, ਵਿਭਾਗ ਨੇ ਦਿੱਤੇ ਇਹ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
