ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
Thursday, Apr 30, 2026 - 11:47 AM (IST)
ਜਲੰਧਰ (ਮਜ਼ਹਰ)-ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਮੁਹੰਮਦ ਓਵੈਸ ਨੇ ਇਕ ਅਹਿਮ ਪ੍ਰਸ਼ਾਸਨਿਕ ਕਦਮ ਚੁੱਕਦਿਆਂ ਜਲੰਧਰ ਸਮੇਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੱਡੇ ਪੱਧਰ ’ਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਫ਼ੈਸਲੇ ਤਹਿਤ 16 ਅਸਟੇਟ ਤੇ ਲੀਗਲ ਅਧਿਕਾਰੀਆਂ ਦੇ ਨਾਲ 11 ਰੈਂਟ ਕੁਲੈਕਟਰਾਂ (ਆਰ. ਸੀ.) ਦੀ ਨਵੀਂ ਤਾਇਨਾਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ
ਤਬਾਦਲਾ ਕੀਤੇ ਗਏ ਅਸਟੇਟ ਅਤੇ ਲੀਗਲ ਅਧਿਕਾਰੀਆਂ ਵਿਚ ਅਹਿਸਾਨ ਚੌਹਾਨ, ਅਮਜਦ ਅਲੀ ਥੰਦ, ਫਜ਼ਲ ਹੁਸੈਨ, ਮੁਹੰਮਦ ਸਾਹਿਲ, ਅਮਾਨ ਅਖਤਰ, ਮੁਹੰਮਦ ਨਾਸਿਰ, ਅਲੀ ਇਕਬਾਲ, ਸ਼ਰਫ ਖਾਨ, ਮੁਹੰਮਦ ਲਿਆਕਤ, ਵਸੀਮ ਅਕਰਮ, ਨਵੇਦ ਅਖਤਰ, ਨਦੀਮ ਅਹਿਮਦ ਖਾਨ, ਮੁਹੰਮਦ ਮੋਮਿਨ, ਮੂਸਾ ਇਕਬਾਲ, ਜਾਵੇਦ ਇਕਬਾਲ ਅਤੇ ਮੈਡਮ ਫਿਜ਼ਾ ਪ੍ਰਵੀਨ ਸ਼ਾਮਲ ਹਨ। ਉਥੇ ਹੀ ਰੈਂਟ ਅਫ਼ਸਰਾਂ ਵਿਚ ਜਾਵੇਦ ਖਾਨ, ਜਾਵੇਦ ਇਕਬਾਲ, ਅਸਦ ਅਨਵਰ, ਜੁਨੈਦ ਅਨਵਰ, ਮੁਹੰਮਦ ਆਸਿਫ, ਮੁਹੰਮਦ ਇਰਸ਼ਾਦ, ਸਲੀਮ ਬਹਾਦਰ, ਮੁਹੰਮਦ ਰੌਸ਼ਨ, ਸਮੀਰ ਖਾਨ ਅਤੇ ਅਸ਼ਵਨੀ ਗਰਗ ਦੇ ਨਾਂ ਪ੍ਰਮੁੱਖ ਸਨ।
ਇਹ ਵੀ ਪੜ੍ਹੋ: Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
