40 ਡਿਗਰੀ ਤਾਪਮਾਨ 'ਚ 'ਬਿਜਲੀ ਦੀ ਕਿੱਲਤ ਬਣੀ ਪ੍ਰੇਸ਼ਾਨੀ': Power ਕੱਟਾਂ ਕਾਰਨ ਜਨਤਾ ਹਾਲੋ-ਬੇਹਾਲ
Sunday, Apr 26, 2026 - 01:06 PM (IST)
ਜਲੰਧਰ (ਪੁਨੀਤ)-ਸ਼ਨੀਵਾਰ ਨੂੰ ਮਹਾਨਗਰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਰਿਕਾਰਡ ਕੀਤਾ ਗਿਆ, ਜੋਕਿ ਆਮ ਤਾਪਮਾਨ ਨਾਲੋਂ 2-3 ਡਿਗਰੀ ਵੱਧ ਰਿਹਾ। ਇਸੇ ਦੌਰਾਨ ਮੰਗ ਅਨੁਸਾਰ ਉਪਲੱਬਧਤਾ ਨਾ ਹੋਣ ਕਾਰਨ ਲੰਮੇ-ਲੰਮੇ ਪਾਵਰ ਕੱਟ ਲਾਏ ਜਾ ਰਹੇ ਹਨ, ਜਿਸ ਨਾਲ ਜਨਤਾ ਹਾਲੋ-ਬੇਹਾਲ ਹੈ। ਆਲਮ ਇਹ ਹੈ ਕਿ ਦਿਨ ਅਤੇ ਰਾਤ ਵਿਚ ਕਈ ਵਾਰ ਬਿਜਲੀ ਗੁੱਲ ਹੋ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਦਿਨ ਵਿਚ ਚੈਨ ਨਹੀਂ ਮਿਲ ਰਿਹਾ ਅਤੇ ਰਾਤ ਨੂੰ ਆਰਾਮ ਦੀ ਨੀਂਦ ਨਸੀਬ ਨਹੀਂ ਹੋ ਰਹੀ। ਤਾਪਮਾਨ ਵਿਚ ਹੋ ਰਹੇ ਵਾਧੇ ਅਤੇ 40 ਡਿਗਰੀ ਤਾਪਮਾਨ ਵਿਚ ਪੈ ਰਹੀ ਗਰਮੀ ਦੇ ਵਿਚਕਾਰ ਲੱਗਣ ਵਾਲੇ ਐਲਾਨੇ ਅਤੇ ਅਣ-ਐਲਾਨੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: Punjab: ਖੇਤਾਂ 'ਚ ਪਲਟੀ JCB ਮਸ਼ੀਨ! ਹੇਠਾਂ ਦੱਬਣ ਕਾਰਨ ਨੌਜਵਾਨ ਦੀ ਹੋਈ ਦਰਦਨਾਕ ਮੌਤ
ਪਿਛਲੇ 3 ਦਿਨਾਂ ਤੋਂ ਲਗਾਤਾਰ ਬਿਜਲੀ ਕੱਟਾਂ ਦੀ ਮਾਰ ਪੈ ਰਹੀ ਹੈ। ਰੋਜ਼ਾਨਾ ਦਿਨ ਵਿਚ 2-3 ਵਾਰ ਬਿਜਲੀ ਬੰਦ ਕੀਤੀ ਜਾ ਰਹੀ ਹੈ ਅਤੇ ਰਾਤ ਨੂੰ 2 ਵਾਰ ਪਾਵਰ ਕੱਟ ਲੱਗ ਰਿਹਾ ਹੈ। ਇਸ ਕਾਰਨ ਜਨਤਾ ਵਿਚ ਰੋਸ ਪੈਦਾ ਹੋ ਰਿਹਾ ਹੈ। ਇਸ ਦੇ ਨਾਲ ਹੀ ਬਿਜਲੀ ਦੀ ਖ਼ਰਾਬੀ ਕਾਰਨ ਲੱਗਣ ਵਾਲੇ ਅਣ-ਐਲਾਨੇ ਕੱਟਾਂ ਕਾਰਨ ਕਈ ਇਲਾਕਿਆਂ ਵਿਚ ਘੰਟਿਆਂਬੱਧੀ ਬਿਜਲੀ ਗੁੱਲ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸ਼ਨੀਵਾਰ ਰਾਤ 9 ਵਜੇ ਬਿਜਲੀ ਗੁੱਲ ਹੋਣ ਕਾਰਨ ਖ਼ਪਤਕਾਰਾਂ ਵਿਚ ਗੁੱਸਾ ਵੇਖਣ ਨੂੰ ਮਿਲਿਆ। ਸ਼ੁੱਕਰਵਾਰ ਰਾਤ ਨੂੰ ਵੀ 2 ਵਾਰ 1 ਘੰਟੇ ਤੋਂ ਵੱਧ ਦਾ ਕੱਟ ਲਾਇਆ ਗਿਆ ਸੀ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਪੇਸ਼ ਆਈਆਂ ਸਨ।
ਦੂਜੇ ਪਾਸੇ ਬਿਜਲੀ ਕੱਟਾਂ ਦੀ ਮਾਰ ਇੰਡਸਟਰੀ (ਉਦਯੋਗ) ’ਤੇ ਵੀ ਵੇਖਣ ਨੂੰ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇੰਡਸਟਰੀ ’ਤੇ ਵੀ ਕੱਟ ਲਾਏ ਜਾ ਰਹੇ ਹਨ, ਜਿਸ ਕਾਰਨ ਉਦਯੋਗਿਕ ਯੂਨਿਟਾਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਖਾੜੀ ਦੇਸ਼ਾਂ ਵਿਚ ਜੰਗ ਕਾਰਨ ਕੰਮਕਾਜ ਪਹਿਲਾਂ ਹੀ ਪ੍ਰਭਾਵਿਤ ਹੋ ਰਿਹਾ ਹੈ ਅਤੇ ਅਜਿਹੇ ਵਿਚ ਬਿਜਲੀ ਦੀ ਕਮੀ ਕਾਰਨ ਦੋਹਰੀ ਮਾਰ ਪੈ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਹੈੱਡ ਕਾਂਸਟੇਬਲ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
ਗਰਮੀ ਕਾਰਨ ਰੁਟੀਨ ਨਾਲੋਂ 50 ਫ਼ੀਸਦੀ ਵਧੇ ਬਿਜਲੀ ਦੇ ਫਾਲਟ
ਗਰਮੀ ਕਾਰਨ ਬਿਜਲੀ ਦੀ ਮੰਗ ਵਧ ਰਹੀ ਹੈ ਅਤੇ ਬਿਜਲੀ ਦੇ ਫਾਲਟਾਂ ਵਿਚ ਵੀ 50 ਫ਼ੀਸਦੀ ਦਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਫਾਲਟ ਪੈਣ ਦਾ ਮੁੱਖ ਕਾਰਨ ਓਵਰਲੋਡ ਸਿਸਟਮ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਿਸਟਮ ਓਵਰਲੋਡ ਹੋਣ ਕਾਰਨ ਫਾਲਟ ਪੈ ਰਹੇ ਹਨ। ਏ. ਸੀ. ਕਾਰਨ ਬਿਜਲੀ ਦੀ ਖ਼ਪਤ ਵਧਣ ਕਰਕੇ ਸਿਸਟਮ ਜਲਦੀ ਹੀ ਓਵਰਲੋਡ ਹੋ ਜਾਂਦੇ ਹਨ। ਅਜਿਹੇ ਵਿਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਪਤਕਾਰਾਂ ਨੂੰ ਆਪਣੇ ਸਹੀ ਲੋਡ ਦੀ ਜਾਣਕਾਰੀ ਵਿਭਾਗ ਨੂੰ ਦੇਣੀ ਚਾਹੀਦੀ ਹੈ ਤਾਂ ਜੋ ਸਬੰਧਤ ਇਲਾਕੇ ਵਿਚ ਮੰਗ ਅਨੁਸਾਰ ਲੋਡ ਵਧਾਇਆ ਜਾ ਸਕੇ।
ਰਿਪੇਅਰ ਦੇ ਨਾਂ ’ਤੇ ਰੋਜ਼ਾਨਾ 5-6 ਘੰਟੇ ਦਾ ਕੱਟ
ਦੂਜੇ ਪਾਸੇ ਮੁਰੰਮਤ (ਰਿਪੇਅਰ) ਦੇ ਨਾਂ ’ਤੇ ਵੀ ਰੋਜ਼ਾਨਾ ਕਈ ਇਲਾਕਿਆਂ ਵਿਚ 5-6 ਘੰਟਿਆਂ ਤੱਕ ਬਿਜਲੀ ਬੰਦ ਹੋ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਮੁਰੰਮਤ ਦਾ ਕੰਮ ਪਹਿਲਾਂ ਕਰਵਾਉਣਾ ਚਾਹੀਦਾ ਸੀ। ਹੁਣ ਗਰਮੀ ਦੇ ਮੌਸਮ ਵਿਚ ਮੁਰੰਮਤ ਦੇ ਨਾਂ ’ਤੇ ਕੱਟ ਲਾਉਣੇ ਬੰਦ ਕੀਤੇ ਜਾਣ। ਲੋਕਾਂ ਅਨੁਸਾਰ ਅਧਿਕਾਰੀਆਂ ਨੂੰ ਸ਼ੱਟਡਾਊਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਕਿਉਂਕਿ ਗਰਮੀ ਵਿਚ ਪਾਵਰ ਕੱਟ ਨਾਲ ਭਾਰੀ ਦਿੱਕਤਾਂ ਪੇਸ਼ ਆਉਂਦੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ! ਕਾਂਗਰਸ ’ਚ ਵੱਡੀ ਸੰਗਠਨਾਤਮਕ ਤਬਦੀਲੀ ਦੇ ਸੰਕੇਤ
ਵਿਭਾਗ ਹੱਲ ਕੱਢਣ ਲਈ ਯਤਨਸ਼ੀਲ : ਅਧਿਕਾਰੀ
ਉੱਥੇ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਖ਼ਪਤਕਾਰਾਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਦਾ ਹੱਲ ਕੱਢਣ ਲਈ ਯਤਨਸ਼ੀਲ ਹੈ ਅਤੇ ਜਲਦੀ ਹੀ ਇਸ ਸਮੱਸਿਆ ਤੋਂ ਨਿਜਾਤ ਪਾ ਲਈ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਸਿਰਫ਼ ਬਹੁਤ ਜ਼ਰੂਰੀ ਇਲਾਕਿਆਂ ਵਿਚ ਹੀ ਸ਼ੱਟਡਾਊਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਭਵਿੱਖ ਵਿਚ ਇਸ ਸਬੰਧੀ ਹੋਰ ਸੁਚੇਤਤਾ ਅਪਣਾਈ ਜਾਵੇਗੀ।
ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! 'ਹਿੰਦੂ ਕਾਰਡ' ਖੇਡਣ ਦੀ ਤਿਆਰੀ ’ਚ ਭਾਜਪਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
