ਅੱਜ ਐਲਾਨੇ ਜਾਣਗੇ ਲੋਕ ਸਭਾ ਚੋਣਾਂ ਦੇ ਨਤੀਜੇ, 328 ਉਮੀਦਵਾਰਾਂ 'ਚੋਂ 13 ਚੜ੍ਹਣਗੇ ਸੰਸਦ ਦੀਆਂ ਪੌੜੀਆਂ

06/04/2024 7:12:39 AM

ਚੰਡੀਗੜ੍ਹ (ਵੈੱਬ ਡੈਸਕ): ਅੱਜ ਪੰਜਾਬ ਸਮੇਤ ਦੇਸ਼ ਭਰ ਵਿਚ ਲੋਕ ਸਭਾ ਚੋਣਾਂ 2024 ਦੇ ਨਤੀਜੇ ਐਲਾਨੇ ਜਾਣਗੇ। ਹੁਣ ਤੋਂ ਕੁਝ ਹੀ ਦੇਰ ਵਿਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਸ਼ੁਰੂਆਤੀ ਰੁਝਾਨ ਸਾਹਮਣੇ ਆ ਜਾਣਗੇ। ਇਸ ਵਾਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ 328 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ। ਇਕ ਪਾਸੇ ਜਿੱਥੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਗੱਠਜੋੜ ਨਾ ਕਰ ਕੇ ਇਕੱਲਿਆਂ ਚੋਣ ਲੜਣ ਦੀ ਫ਼ੈਸਲਾ ਕੀਤਾ ਸੀ, ਦੂਜੇ ਪਾਸੇ ਦੇਸ਼ ਪੱਧਰ 'ਤੇ ਵਿਰੋਧੀ ਪਾਰਟੀਆਂ ਦੇ ਹੋਏ ਗੱਠਜੋੜ 'ਇੰਡੀਆ' ਦਾ ਹਿੱਸਾ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਪੰਜਾਬ ਵਿਚ ਵੱਖੋ-ਵੱਖਰੇ ਚੋਣ ਲੜਣ ਦਾ ਫ਼ੈਸਲਾ ਲਿਆ ਸੀ। ਇਸ ਤੋਂ ਇਲਾਵਾ ਕਈ ਸੀਟਾਂ 'ਤੇ ਅਜ਼ਾਦ ਉਮੀਦਵਾਰ ਜਾਂ ਹੋਰ ਪਾਰਟੀਆਂ ਦੇ ਉਮੀਦਵਾਰ ਮਜ਼ਬੂਤ ਅਧਾਰ ਰੱਖਦੇ ਹਨ, ਉੱਥੇ ਫੱਸਵਾਂ ਮੁਕਾਬਲਾ ਹੋਣ ਦੀ ਉਮੀਦ ਹੈ। 

ਸ਼ਨੀਵਾਰ ਨੂੰ ਆਏ ਐਗਜ਼ਿਟ ਪੋਲ ਦੇ ਅੰਕੜਿਆਂ ਵਿਚ ਪੰਜਾਬ ’ਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਾਲੇ ਹੈ। ਟੂਡੇ ਚਾਣਕਿਆ ਨੇ ਪੰਜਾਬ ਵਿਚ ਭਾਜਪਾ ਦੇ 1 ਤੋਂ ਲੈ ਕੇ 7 ਸੀਟਾਂ ਜਿੱਤਣ ਦਾ ਅੰਦਾਜ਼ਾ ਲਾਇਆ ਹੈ ਜਦਕਿ ਕਾਂਗਰਸ ਨੂੰ ਵੀ 1 ਤੋਂ 7 ਸੀਟਾਂ ਦਿੱਤੀਆਂ ਗਈਆਂ ਸਨ। ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ 13 ਤੋਂ 19 ਫੀਸਦੀ ਵੋਟਾਂ ਦੇ ਨਾਲ 0 ਤੋਂ ਲੈ ਕੇ 4 ਸੀਟਾਂ ਦਿੱਤੀਆਂ ਗਈਆਂ ਹਨ, ਜਦਕਿ ਹੋਰਨਾਂ ਨੂੰ 21 ਤੋਂ ਲੈ ਕੇ 27 ਫ਼ੀਸਦੀ ਵੋਟਾਂ ਨਾਲ 2 ਤੋਂ ਲੈ ਕੇ 4 ਸੀਟਾਂ ਦਿੱਤੀਆਂ ਗਈਆਂ ਹਨ। ਇਹ ਪੋਲ ਕਿੰਨੇ ਸਹੀ ਸਾਬਿਤ ਹੁੰਦੇ ਹਨ, ਇਹ ਤਾਂ ਅੱਜ ਨਤੀਜਿਆਂ ਦੇ ਐਲਾਨ ਤੋਂ ਬਾਅਦ ਹੀ ਪਤਾ ਚੱਲੇਗਾ। 

ਇਹ ਖ਼ਬਰ ਵੀ ਪੜ੍ਹੋ - ਸਿਆਸੀ ਸਰਗਰਮੀਆਂ 'ਚ ਸ਼ਾਮਲ ਹੋਣ ਵਾਲੇ ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਐਕਸ਼ਨ! ਫੇਸਬੁੱਕ ਪੋਸਟ ਵੇਖ ਕੀਤਾ ਸਸਪੈਂਡ

ਪੰਜਾਬ ਵਿਚ ਵੋਟਾਂ ਦੀ ਗਿਣਤੀ ਲਈ 117 ਸੈਂਟਰ ਬਣਾਏ ਗਏ ਹਨ। ਇੱਥੇ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਵੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਪੰਜਾਬ ਵਿਚ 1 ਜੂਨ ਨੂੰ ਵੋਟਿੰਗ ਹੋਈ ਸੀ ਤੇ ਉਸ ਦਿਨ ਤੋਂ ਹੀ ਈ.ਵੀ.ਐੱਮਜ਼ ਨੂੰ ਸਖ਼ਤ ਸੁਰੱਖਿਆ ਹੇਠ ਸਟਰਾਂਗ ਰੂਮਜ਼ ਵਿਚ ਰੱਖਿਆ ਗਿਆ ਹੈ। ਇਸ ਵਾਰ ਪੰਜਾਬ ਵਿਚ 62.80 ਫ਼ੀਸਦੀ ਵੋਟਿੰਗ ਹੋਈ ਹੈ। 13 ਹਲਕਿਆਂ ਵਿਚੋਂ ਬਠਿੰਡਾ ਵਿਚ ਸਭ ਤੋਂ ਵੱਧ 69.36 ਫ਼ੀਸਦੀ ਜਦਕਿ ਅੰਮ੍ਰਿਤਸਰ 56.06 ਫ਼ੀਸਦੀ ਵੋਟਿੰਗ ਹੋਈ ਹੈ। 

ਮੁੱਖ ਪਾਰਟੀਆਂ ਦੇ ਉਮੀਦਵਾਰ

ਗੁਰਦਾਸਪੁਰ 

ਆਪ - ਅਮਨਸ਼ੇਰ ਸਿੰਘ ਸ਼ੈਰੀ ਕਲਸੀ
ਕਾਂਗਰਸ - ਸੁਖਜਿੰਦਰ ਸਿੰਘ ਰੰਧਾਵਾ
ਸ਼੍ਰੋਮਣੀ ਅਕਾਲੀ ਦਲ - ਦਲਜੀਤ ਚੀਮਾ
ਭਾਜਪਾ - ਦਿਨੇਸ਼ ਸਿੰਘ ਬੱਬੂ

ਅੰਮ੍ਰਿਤਸਰ

ਆਪ - ਕੁਲਦੀਪ ਸਿੰਘ ਧਾਲੀਵਾਲ
ਕਾਂਗਰਸ - ਗੁਰਜੀਤ ਸਿੰਘ ਔਜਲਾ
ਸ਼੍ਰੋਮਣੀ ਅਕਾਲੀ ਦਲ - ਅਨਿਲ ਜੋਸ਼ੀ
ਭਾਜਪਾ - ਤਰਨਜੀਤ ਸਿੰਘ ਸੰਧੂ

ਖਡੂਰ ਸਾਹਿਬ 

ਆਪ - ਲਾਲਜੀਤ ਸਿੰਘ ਭੁੱਲਰ
ਕਾਂਗਰਸ - ਕੁਲਬੀਰ ਸਿੰਘ ਜ਼ੀਰਾ
ਸ਼੍ਰੋਮਣੀ ਅਕਾਲੀ ਦਲ - ਵਿਰਸਾ ਸਿੰਘ ਵਲਟੋਹਾ
ਭਾਜਪਾ - ਮਨਜੀਤ ਸਿੰਘ ਮੰਨਾ
ਆਜ਼ਾਦ ਉਮੀਦਵਾਰ - ਅੰਮ੍ਰਿਤਪਾਲ ਸਿੰਘ

ਜਲੰਧਰ 

ਆਪ - ਪਵਨ ਕੁਮਾਰ ਟੀਨੂੰ
ਕਾਂਗਰਸ - ਚਰਨਜੀਤ ਸਿੰਘ ਚੰਨੀ
ਸ਼੍ਰੋਮਣੀ ਅਕਾਲੀ ਦਲ - ਮੋਹਿੰਦਰ ਸਿੰਘ ਕੇ.ਪੀ.
ਭਾਜਪਾ - ਸੁਸ਼ੀਲ ਕੁਮਾਰ ਰਿੰਕੂ
ਬਸਪਾ - ਐਡਵੋਕੇਟ ਬਲਵਿੰਦਰ ਕੁਮਾਰ

ਹੁਸ਼ਿਆਰਪੁਰ 

ਆਪ - ਰਾਜ ਕੁਮਾਰ ਚੱਬੇਵਾਲ
ਕਾਂਗਰਸ - ਯਾਮਿਨੀ ਗੋਮਰ
ਸ਼੍ਰੋਮਣੀ ਅਕਾਲੀ ਦਲ - ਸੋਹਨ ਸਿੰਘ ਠੰਡਲ
ਭਾਜਪਾ - ਅਨਿਤਾ ਸੋਮ ਪ੍ਰਕਾਸ਼

ਅਨੰਦਪੁਰ ਸਾਹਿਬ 

ਆਪ - ਮਾਲਵਿੰਦਰ ਸਿੰਘ ਕੰਗ
ਕਾਂਗਰਸ - ਵਿਜੇ ਇੰਦਰ ਸਿੰਗਲਾ
ਸ਼੍ਰੋਮਣੀ ਅਕਾਲੀ ਦਲ - ਪ੍ਰੇਮ ਸਿੰਘ ਚੰਦੂਮਾਜਰਾ
ਭਾਜਪਾ - ਡਾ. ਸੁਭਾਸ਼ ਸ਼ਰਮਾ 
ਬਸਪਾ - ਜਸਵੀਰ ਸਿੰਘ ਗੜ੍ਹੀ

ਇਹ ਖ਼ਬਰ ਵੀ ਪੜ੍ਹੋ - ਖ਼ੂਨ ਹੋਇਆ ਪਾਣੀ! ਮਾਂ ਨੇ 4 ਮਾਸੂਮ ਬੱਚਿਆਂ ਨਾਲ ਜੋ ਕੀਤਾ ਜਾਣ ਰਹਿ ਜਾਓਗੇ ਦੰਗ

ਲੁਧਿਆਣਾ 

ਆਪ - ਅਸ਼ੋਕ ਪਰਾਸ਼ਰ ਪੱਪੀ
ਕਾਂਗਰਸ - ਅਮਰਿੰਦਰ ਸਿੰਘ ਰਾਜਾ ਵੜਿੰਗ
ਸ਼੍ਰੋਮਣੀ ਅਕਾਲੀ ਦਲ - ਰਣਜੀਤ ਸਿੰਘ ਢਿੱਲੋਂ
ਭਾਜਪਾ - ਰਵਨੀਤ ਸਿੰਘ ਬਿੱਟੂ

ਫ਼ਤਹਿਗੜ੍ਹ ਸਾਹਿਬ 

ਆਪ - ਗੁਰਪ੍ਰੀਤ ਸਿੰਘ ਜੀ.ਪੀ.
ਕਾਂਗਰਸ - ਅਮਰ ਸਿੰਘ
ਸ਼੍ਰੋਮਣੀ ਅਕਾਲੀ ਦਲ - ਬਿਕਰਮਜੀਤ ਸਿੰਘ ਖਾਲਸਾ
ਭਾਜਪਾ - ਗੇਜਾ ਰਾਮ ਵਾਲਮਿਕੀ

ਫਰੀਦਕੋਟ 

ਆਪ - ਕਰਮਜੀਤ ਅਨਮੋਲ
ਕਾਂਗਰਸ - ਬੀਬੀ ਅਮਰਜੀਤ ਕੌਰ
ਸ਼੍ਰੋਮਣੀ ਅਕਾਲੀ ਦਲ - ਰਾਜਵਿੰਦਰ ਸਿੰਘ
ਭਾਜਪਾ - ਹੰਸ ਰਾਜ ਹੰਸ

ਫਿਰੋਜ਼ਪੁਰ 

ਆਪ - ਜਗਦੀਪ ਸਿੰਘ ਕਾਕਾ ਬਰਾੜ
ਕਾਂਗਰਸ - ਸ਼ੇਰ ਸਿੰਘ ਘੁਬਾਇਆ
ਸ਼੍ਰੋਮਣੀ ਅਕਾਲੀ ਦਲ - ਨਿਰਦੇਵ ਸਿੰਘ ਬੌਬੀ ਮਾਨ
ਭਾਜਪਾ - ਰਾਣਾ ਗੁਰਮੀਤ ਸਿੰਘ ਸੋਢੀ

ਬਠਿੰਡਾ 

ਆਪ - ਗੁਰਮੀਤ ਸਿੰਘ ਖੁੱਡੀਆਂ
ਕਾਂਗਰਸ - ਜੀਤ ਮੋਹਿੰਦਰ ਸਿੰਘ
ਸ਼੍ਰੋਮਣੀ ਅਕਾਲੀ ਦਲ - ਹਰਸਿਮਰਤ ਕੌਰ ਬਾਦਲ
ਭਾਜਪਾ - ਪਰਮਪਾਲ ਕੌਰ ਸਿੱਧੂ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)- ਲੱਖਾ ਸਿਧਾਣਾ

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ! ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ, 3 ਧੀਆਂ ਸਿਰੋਂ ਉੱਠਿਆ ਪਿਓ ਦਾ ਹੱਥ

ਸੰਗਰੂਰ 

ਆਪ - ਗੁਰਮੀਤ ਸਿੰਘ ਮੀਤ ਹੇਅਰ
ਕਾਂਗਰਸ - ਸੁਖਪਾਲ ਸਿੰਘ ਖਹਿਰਾ
ਸ਼੍ਰੋਮਣੀ ਅਕਾਲੀ ਦਲ - ਇਕਬਾਲ ਸਿੰਘ 
ਭਾਜਪਾ - ਅਰਵਿੰਦ ਖੰਨਾ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)-  ਸਿਮਰਨਜੀਤ ਸਿੰਘ ਮਾਨ

ਪਟਿਆਲਾ 

ਆਪ - ਡਾ.  ਬਲਬੀਰ ਸਿੰਘ
ਕਾਂਗਰਸ - ਡਾ. ਧਰਮਵੀਰ ਗਾਂਧੀ
ਸ਼੍ਰੋਮਣੀ ਅਕਾਲੀ ਦਲ - ਐੱਨ.ਕੇ. ਸ਼ਰਮਾ
ਭਾਜਪਾ - ਪਰਨੀਤ ਕੌਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News