ਪੰਜਾਬ ਦੇ ਇਸ ਇਲਾਕੇ ''ਚੋਂ ਲੱਭਿਆ ਬੰਬ! ਫ਼ੌਜ ਨੇ ਕਬਜ਼ੇ ''ਚ ਲੈ ਕੇ ਸ਼ੁਰੂ ਕੀਤੀ ਕਾਰਵਾਈ

Tuesday, Jul 14, 2026 - 12:09 PM (IST)

ਪੰਜਾਬ ਦੇ ਇਸ ਇਲਾਕੇ ''ਚੋਂ ਲੱਭਿਆ ਬੰਬ! ਫ਼ੌਜ ਨੇ ਕਬਜ਼ੇ ''ਚ ਲੈ ਕੇ ਸ਼ੁਰੂ ਕੀਤੀ ਕਾਰਵਾਈ

ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ)– ਫਿਰੋਜ਼ਪੁਰ 'ਚ ਭਾਰਤ-ਪਾਕਿ ਬਾਰਡਰ ’ਤੇ ਹੁਸੈਨੀਵਾਲਾ ਦੇ ਨਜ਼ਦੀਕ ਪਿੰਡ ਝੁੱਗੇ ਹਜ਼ਾਰਾ ਸਿੰਘ ਢਾਣੀ ਦੇ ਖੇਤਾਂ ਵਿਚੋਂ ਸੋਮਵਾਰ ਸਵੇਰੇ ਇਕ ਪੁਰਾਣਾ ਬੰਬ ਮਿਲਿਆ ਹੈ। ਸੂਚਨਾ ਮਿਲਦੇ ਸਾਰ ਹੀ ਭਾਰਤੀ ਫ਼ੌਜ ਅਤੇ ਪੁਲਸ ਦੀਆਂ ਟੀਮਾਂ ਉੱਥੇ ਪਹੁੰਚ ਗਈਆਂ, ਜਿਨ੍ਹਾਂ ਨੇ ਬੰਬ ਨੂੰ ਸੁਰੱਖਿਅਤ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਜਾਣਕਾਰੀ ਅਨੁਸਾਰ ਸਵੇਰੇ ਜਦੋਂ ਹੁਸੈਨੀਵਾਲਾ ਬਾਰਡਰ ਦੇ ਕੋਲ ਪਿੰਡ ਦੇ ਖੇਤਾਂ ’ਚ ਮਜ਼ਦੂਰ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮਿੱਟੀ ’ਚ ਦੱਬਿਆ ਹੋਇਆ ਇਹ ਬੰਬ ਦਿਖਾਈ ਦਿੱਤਾ, ਜਿਸ ਦੀ ਸੂਚਨਾ ਤੁਰੰਤ ਭਾਰਤੀ ਫੌਜ ਅਤੇ ਫਿਰੋਜ਼ਪੁਰ ਪੁਲਸ ਨੂੰ ਦਿੱਤੀ ਗਈ। ਫੌਜ ਦੀ ਬੰਬ ਨਕਾਰਾ ਕਰਨ ਵਾਲੀ ਟੀਮ ਤੁਰੰਤ ਉੱਥੇ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।


author

Anmol Tagra

Content Editor

Related News