ਪੰਜਾਬ ਸਰਕਾਰ ਵੱਲੋਂ ਜਲਾਲਾਬਾਦ ਨੂੰ ਵਿਕਾਸ ਕਾਰਜਾਂ ਲਈ 13.68 ਕਰੋੜ ਰੁਪਏ ਜਾਰੀ
Monday, Aug 11, 2025 - 11:08 AM (IST)

ਜਲਾਲਾਬਾਦ (ਆਦਰਸ਼, ਜਤਿੰਦਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਲਾਲਾਬਾਦ ਨੂੰ ਵਿਕਾਸ ਕਾਰਜਾਂ ਲਈ 13.6 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਵਿਖੇ ਮੀਟਿੰਗ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਜਲਾਲਾਬਾਦ ਦੇ ਵਾਸੀ ਪੀਣ ਵਾਲੇ ਪਾਣੀ ਸਮੱਸਿਆ ਦੀ ਨਾਲ ਜੂਝ ਰਹੇ ਸਨ। ਸ਼ਹਿਰ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ 10 ਕਰੋੜ 68 ਲੱਖ ਰੁਪਏ ਦੀ ਰਾਸ਼ੀ ਪਾਈਪ ਲਾਈਨ ਤੇ ਹੋਰ ਮੁਰੰਮਤ ਦੇ ਕੰਮ ਲਈ ਜਾਰੀ ਕੀਤੀ ਗਈ ਹੈ ਅਤੇ ਜਿਸ ਦੇ ਟੈਂਡਰ ਲੱਗ ਚੁੱਕੇ ਹਨ ਅਤੇ ਆਉਣ ਵਾਲੇ 15 ਦਿਨਾਂ ’ਚ ਕੰਮ ਸ਼ੁਰੂ ਹੋ ਜਾਵੇਗਾ।
ਵਿਧਾਇਕ ਨੇ ਆਖਿਆ ਕਿ ਨਵੀਂ ਪਾਈਪ ਲਾਈਨ ਦੀ ਲੈਂਥ ਸਾਢੇ 4 ਕਿਲੋਮੀਟਰ ਹੈ ਅਤੇ ਜਿਸ ਦੇ ਤਹਿਤ 200 ਕੁਨੈਕਸ਼ਨ ਲਾਏ ਜਾਣਗੇ ਜਾਵੇਗਾ ਅਤੇ ਸਾਢੇ 16 ਕਿਲੋਮੀਟਰ ਪੁਰਾਣਾ ਏਰੀਆ ਜਿਸਦੇ ’ਚ ਮੁਹੱਲਾ ਰਾਜਪੂਤਾਂ ਵਾਲਾ, ਦਸਮੇਸ਼ ਨਗਰ ਸਮੇਤ ਅਨੇਕਾਂ ਸਲੱਮ ਬਸਤੀਆਂ ’ਚ ਪਾਈਪ ਲਾਈਨ ਪਾ ਕੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਨੇ ਜਲਾਲਾਬਾਦ ਸ਼ਹਿਰ ਲਈ 3 ਕਰੋੜ ਰੁਪਏ ਗਲੀਆਂ ਤੇ ਹੋਰ ਵਿਕਾਸ ਕਾਰਜਾਂ ਲਈ ਦਿੱਤਾ ਹੈ, ਜਿਸ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਅੱਗੇ ਦੱਸਿਆ ਕਿ ਸ਼ਹਿਰ ਅੰਦਰ ਬਣ ਕੇ ਤਿਆਰ ਹੋ ਚੁੱਕੀ ਫਰੂਟ ਰਹੇੜੀ ਦੇ ਫੜ੍ਹੀ ਚਾਲਕਾਂ ਨੂੰ ਜਲਦ ਹੀ ਮੰਡੀ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵ ਰਾਜ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।