ਪੰਜਾਬ ਸਰਕਾਰ ਦੇ ਆਟੇ ''ਚ ਸੁੰਡ ਤੇ ਦਾਲਾਂ ''ਚ ਫਿਰ ਰਹੇ ਕੀੜੇ, ਜਾਨਵਰਾਂ ਦੇ ਵੀ ਖਾਣ ਲਾਇਕ ਨਹੀਂ
Tuesday, Aug 25, 2020 - 01:12 PM (IST)
ਖੰਨਾ (ਵਿਪਨ) : ਇਕ ਪਾਸੇ ਸੂਬੇ 'ਚ ਫੈਲੀ ਕੋਰੋਨਾ ਮਹਾਮਾਰੀ ਕਾਰਨ ਜਿੱਥੇ ਸਰਕਾਰ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕਰ ਰਹੀ ਹੈ ਪਰ ਦੂਜੇ ਪਾਸੇ ਗਰੀਬ ਲੋਕਾਂ ਨੂੰ ਸਰਕਾਰ ਵੱਲੋਂ ਜਿਹੜਾ ਰਾਸ਼ਨ ਭੇਜਿਆ ਜਾ ਰਿਹਾ ਹੈ, ਉਹ ਜਾਨਵਰਾਂ ਦੇ ਵੀ ਖਾਣ ਲਾਇਕ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਖੰਨਾ ਦੇ ਪਿੰਡ ਕੋਟ ਸੇਖੋਂ 'ਚ ਗਰੀਬ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ ਪਰ ਇਸ ਰਾਸ਼ਨ ਵਾਲੇ ਆਟੇ 'ਚ ਸੁੰਡ ਅਤੇ ਦਾਲਾਂ 'ਚ ਕੀੜੇ-ਮਕੌੜੇ ਤੁਰ ਰਹੇ ਸਨ, ਜਦੋਂ ਕਿ ਖੰਡ ਵੀ ਖਰਾਬ ਸੀ।
ਇਹ ਵੀ ਪੜ੍ਹੋ : ਮੁੰਡੇ ਦਾ ਗਲਤ ਚਾਲ-ਚਲਣ ਦੇਖ ਕੁੜੀ ਵਾਲਿਆਂ ਨੇ ਤੋੜਿਆ ਰਿਸ਼ਤਾ, ਨਾਲ ਹੀ ਹੋ ਗਿਆ ਕਾਂਡ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਚ ਗੁਰਜੀਤ ਸਿੰਘ ਅਤੇ ਕੇਵਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਰਾਸ਼ਨ ਕਿੱਟਾਂ ਪਿੰਡ ਵਾਸੀਆਂ ਨੂੰ ਵੰਡੀਆਂ ਗਈਆਂ ਹਨ, ਉਹ ਵਰਤੋਂ ਕਰਨ ਦੇ ਲਾਇਕ ਨਹੀਂ ਹਨ ਕਿਉਂਕਿ ਉਨ੍ਹਾਂ 'ਚ ਕੀੜੇ-ਮਕੌੜੇ, ਜਾਲੇ, ਸੁਸਰੀ, ਸੁੰਡ ਆਦਿ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਰਾਸ਼ਨ ਕਿੱਟਾਂ ਭੇਜੀਆਂ ਗਈਆਂ ਸਨ, ਜਿਸ ਦੀ ਜ਼ਿੰਮੇਵਾਰੀ ਸਰਪੰਚ ਦੀ ਬਣਦੀ ਹੈ ਕਿ ਉਹ ਵੰਡ ਕਰਨ ਤੋਂ ਪਹਿਲਾਂ ਦੇਖਣ ਕਿ ਰਾਸ਼ਨ ਕਿੱਟਾਂ ਸਹੀ ਹਨ ਜਾਂ ਖਰਾਬ ਹਨ।
ਇਹ ਵੀ ਪੜ੍ਹੋ : ਵਿਆਹੁਤਾ ਜੋੜੇ ਦੀ ਲੜਾਈ ਨੇ ਮੋਹਤਬਰਾਂ ਨੂੰ ਪਹੁੰਚਾਇਆ ਹਸਪਤਾਲ, ਜਾਣੋ ਪੂਰਾ ਮਾਮਲਾ
ਉਨ੍ਹਾਂ ਦੱਸਿਆ ਕਿ ਸਰੰਪਚ ਨੇ ਗਰੀਬ ਲੋਕਾਂ ਲਈ ਆਈਆਂ ਰਾਸ਼ਨ ਕਿੱਟਾਂ ਨਹੀਂ ਵੰਡੀਆਂ, ਜਿਸ ਕਾਰਨ ਉਨ੍ਹਾਂ 'ਚ ਕੀੜੇ ਪੈ ਗਏ। ਜਦੋਂ ਇਸ ਬਾਰੇ ਸਰਪੰਚ ਪਰਮਜੀਤ ਕੌਰ ਦੇ ਪਤੀ ਜੀ. ਓ. ਜੀ. ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ 133 ਦੇ ਕਰੀਬ ਸਰਕਾਰੀ ਰਾਸ਼ਨ ਕਿੱਟਾਂ ਆਈਆਂ ਸਨ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵੱਡੀ ਵਾਰਦਾਤ, ਛਾਤੀ 'ਚ ਚਾਕੂ ਮਾਰ ਨੌਜਵਾਨ ਦਾ ਕੀਤਾ ਕਤਲ
ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ 6-7 ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਬਚ ਗਈਆਂ ਸਨ ਅਤੇ ਜਦੋਂ ਉਹ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਤਾਂ ਉਨ੍ਹਾਂ 'ਚੋਂ ਕੁੱਝ ਖਰਾਬ ਨਿਕਲੀਆਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੱਲਿਓਂ ਰਾਸ਼ਨ ਦੇ ਦਿੱਤਾ ਹੈ ਪਰ ਕੁਝ ਲੋਕ ਸਿਆਸਤ ਕਰਕੇ ਜਾਣ-ਬੁੱਝ ਕੇ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਹਨ।