ਪੈਨਸ਼ਨਰਾਂ ਨੇ ਮੰਗਾਂ ਸਬੰਧੀ ਪੰਜਾਬ ਸਰਕਾਰ ਦਾ ਕੀਤਾ ਪਿੱਟ-ਸਿਆਪਾ
Friday, Aug 31, 2018 - 01:59 AM (IST)

ਅੰਮ੍ਰਿਤਸਰ, (ਦਲਜੀਤ)- ਪੰਜਾਬ ਪੈਨਸ਼ਨਰਜ਼ ਯੂਨੀਅਨ ਪੰਜਾਬ (ਰਜਿ.) ਅੰਮ੍ਰਿਤਸਰ ਦੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਦੇ ਸੰਘਰਸ਼ ਨਾਲ ਪ੍ਰਾਪਤ ਕੀਤੀਅਾਂ ਮੰਗਾਂ ਲਾਗੂ ਕਰਨ ’ਚ ਟਾਲਮਟੋਲ ਦੀ ਨੀਤੀ ਖਿਲਾਫ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਛੀਨਾ, ਜ਼ਿਲਾ ਜਨਰਲ ਸਕੱਤਰ ਸੱਤਿਆਪਾਲ ਗੁਪਤਾ, ਸਰਪ੍ਰਸਤ ਪ੍ਰੀਤਮ ਸਿੰਘ, ਡਿਪਟੀ ਜਨਰਲ ਸਕੱਤਰ ਗੁਰਚਰਨ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਰਜਿੰਦਰਪਾਲ ਕੌਰ, ਡਿਪਟੀ ਮੀਤ ਪ੍ਰਧਾਨ ਬਲਰਾਜ ਸਿੰਘ ਭੰਗੂ ਤੇ ਵਿੱਤ ਸਕੱਤਰ ਮਹਿੰਦਰ ਸਿੰਘ ਝੰਜੋਟੀ ਦੀ ਅਗਵਾਈ ’ਚ ਪੰਜਾਬ ਸਰਕਾਰ ਦਾ ਪਿੱਟ-ਸਿਆਪਾ ਕੀਤਾ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 20 ਸਤੰਬਰ ਨੂੰ ਪਟਿਆਲਾ ਸ਼ਹਿਰ ’ਚ ਹੋਣ ਵਾਲੀ ਮਹਾਰੈਲੀ ਵਿਚ ਪੰਜਾਬ ਦੇ ਹਜ਼ਾਰਾਂ ਪੈਨਸ਼ਨਰਜ਼ ਸ਼ਾਮਿਲ ਹੋ ਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਭਾਜਡ਼ਾਂ ਪਾਉਣਗੇ।
ਰਮੇਸ਼ ਚੰਦਰ ਅਜਨਾਲਾ, ਡਾ. ਪਰਮਜੀਤ ਸਿੰਘ ਨਿੱਝਰ, ਰਾਮ ਮੂਰਤੀ ਸ਼ਰਮਾ, ਗੁਰਮੀਤ ਸਿੰਘ ਭੂਰੇਗਿੱਲ, ਬਲਕਾਰ ਸਿੰਘ ਬੱਲ ਆਦਿ ਬੁਲਾਰਿਅਾਂ ਨੇ ਕਿਹਾ ਕਿ ਜੇਕਰ ਸੰਘਰਸ਼ਾਂ ਨਾਲ ਪ੍ਰਾਪਤ ਕੀਤੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ 2019 ਵਿਚ ਪਾਰਲੀਮੈਂਟ ਦੀਆਂ ਚੋਣਾਂ ’ਚ ਥਾਂ-ਥਾਂ ਸਰਕਾਰ ਖਿਲਾਫ ਮਾਰੂ ਨੀਤੀਆਂ ਦਾ ਭੰਡੀ ਪ੍ਰਚਾਰਕ ਕੀਤਾ ਜਾਵੇਗਾ।
ਇਹ ਹਨ ਮੁੱਖ ਮੰਗਾਂ : ਡੀ. ਏ. ਦਾ ਪਿਛਲੇ 22 ਮਹੀਨਿਆਂ ਦਾ ਬਕਾਇਆ, ਡੀ. ਏ. ਦੀਅਾਂ 4 ਕਿਸ਼ਤਾਂ, 1 ਜਨਵਰੀ ’17 ਤੋਂ 1 ਜੁਲਾਈ ’18 ਪੇ-ਕਮਿਸ਼ਨ ਸਮਾਂਬੱਧ ਕਰ ਕੇ ਲਾਗੂ ਕਰਨਾ, ਮੈਡੀਕਲ ਭੱਤਾ 2500 ਰੁਪਏ ਪ੍ਰਤੀ ਮਹੀਨਾ, 1 ਜਨਵਰੀ 2004 ਤੋਂ ਪੁਰਾਣੀ ਪੈਨਸ਼ਨ ਬਹਾਲ ਕਰਨਾ, ਜ਼ਿਲਾ ਪ੍ਰੀਸ਼ਦ ਦੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਵਾਂਗ ਸਹੂਲਤਾਂ ਦੇ ਕੇ ਪਾਵਰਕਾਮ ਦੇ ਪੈਨਸ਼ਨਰਾਂ ਨੇ ਯੁੂਨਿਟਾਂ ਵਿਚ ਛੋਟ ਦੇਣਾ ਆਦਿ ਮੰਗਾਂ ਹਨ।
ਇਹ ਸਨ ਹਾਜ਼ਰ : ਇਸ ਮੌਕੇ ਸੁਰਿੰਦਰ ਕੁਮਾਰ, ਤੀਰਥ ਰਾਮ, ਲਖਵਿੰਦਰ ਸਿੰਘ, ਸੱਜਣ ਸਿੰਘ, ਸੁਰਿੰਦਰ ਸਿੰਘ ਹੈੱਡ ਮਾਸਟਰ, ਜਸਵੰਤ ਸਿੰਘ ਤੇਡ਼ਾ, ਕੁਲਵੰਤ ਸਿੰਘ ਘੁੱਕੇਵਾਲੀ, ਕੁਲਵੰਤ ਸਿੰਘ ਤੋਲਾਨੰਗਲ, ਬਲਦੇਵ ਸਿੰਘ ਭੋਮਾ ਤੇ ਪੈਨਸ਼ਨਰ ਹਾਜ਼ਰ ਸਨ।