'ਕੈਲੰਡਰ ਵਿਵਾਦ' 'ਤੇ ਪੰਜਾਬ ਸਰਕਾਰ ਨੇ ਮੰਨੀ ਗ਼ਲਤੀ, ਆਖੀ ਇਹ ਗੱਲ

Tuesday, Jan 05, 2021 - 02:53 PM (IST)

'ਕੈਲੰਡਰ ਵਿਵਾਦ' 'ਤੇ ਪੰਜਾਬ ਸਰਕਾਰ ਨੇ ਮੰਨੀ ਗ਼ਲਤੀ, ਆਖੀ ਇਹ ਗੱਲ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਕੈਲੰਡਰ 'ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਸਬੰਧੀ ਸੋਭਾ ਸਿੰਘ ਆਰਟ ਗੈਲਰੀ ਵੱਲੋਂ ਇਤਰਾਜ਼ ਜ਼ਾਹਰ ਕਰਨ ਮਗਰੋਂ ਪੰਜਾਬ ਸਰਕਾਰ ਨੇ ਆਪਣੀ ਗਲਤੀ ਮੰਨੀ ਹੈ ਅਤੇ ਇਸ ਸਬੰਧੀ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਹੁਣ ਮਸ਼ਹੂਰ ਚਿੱਤਰਕਾਰ ਸੋਭਾ ਸਿੰਘ ਦੇ ਬਣਾਏ ਇਸ ਕੈਲੰਡਰ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਪੰਜਾਬ' ਨੂੰ ਨਜ਼ਰਅੰਦਾਜ਼ ਕੀਤੇ ਜਾਣ 'ਤੇ ਭਖੀ ਸਿਆਸਤ, ਜਾਣੋ ਕੀ ਹੈ ਪੂਰਾ ਮਾਮਲਾ

ਦਰਅਸਲ ਸੋਭਾ ਸਿੰਘ ਦੀ ਧੀ ਗੁਰਚਰਨ ਕੌਰ ਨੇ ਕਿਹਾ ਸੀ ਕਿ ਇਸ ਤਸਵੀਰ 'ਤੇ ਉਨ੍ਹਾਂ ਦੇ ਪਰਿਵਾਰ ਦਾ ਕਾਪੀਰਾਈਟ ਹੈ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਅਫ਼ੋਸਸ ਪ੍ਰਗਟਾਇਆ ਹੈ। ਇਸ ਬਾਰੇ ਲੋਕ ਸੰਪਰਕ ਮਹਿਕਮੇ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਕੈਲੰਡਰ 'ਤੇ ਛਪ ਚੁੱਕੀ ਤਸਵੀਰ ਨੂੰ ਹਟਾਇਆ ਨਹੀਂ ਜਾ ਸਕਦਾ ਪਰ ਉਹ ਭਰੋਸਾ ਦਿਵਾਉਂਦੇ ਹਨ ਕਿ ਪੂਰਾ ਸਾਲ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਦੇ ਸਮਾਰੋਹਾਂ 'ਚ ਇਸ ਤਸਵੀਰ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਕਿਸਾਨੀ ਘੋਲ ਦੌਰਾਨ ਵੱਡੀ ਖ਼ਬਰ : ਪ੍ਰਧਾਨ ਮੰਤਰੀ ਮੋਦੀ ਪੰਜਾਬ ਭਾਜਪਾ ਦੇ 2 ਆਗੂਆਂ ਨਾਲ ਕਰਨਗੇ ਮੁਲਾਕਾਤ

ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਇਹ ਤਸਵੀਰ ਆਨਲਾਈਨ ਮੁਹੱਈਆ ਹੈ ਅਤੇ ਉਨ੍ਹਾਂ ਦੇ ਮਹਿਕਮੇ ਨੇ ਉੱਥੋਂ ਹੀ ਡਾਊਨਲੋਡ ਕੀਤੀ ਹੈ, ਜਿੱਥੇ ਕਾਪੀਰਾਈਟ ਦੀ ਕੋਈ ਗੱਲ ਨਹੀਂ ਕੀਤੀ ਗਈ ਸੀ ਅਤੇ ਇਸ ਤਸਵੀਰ ਨੂੰ ਸਤੰਬਰ-2020 ਤੋਂ ਇਸਤੇਮਾਲ 'ਚ ਲਿਆਂਦਾ ਜਾ ਰਿਹਾ ਹੈ ਅਤੇ ਉਸ ਸਮੇਂ ਵੀ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਇਸ ਲਈ ਮਹਿਕਮੇ ਨੇ ਇਸ ਤਸਵੀਰ ਨੂੰ ਸਰਕਾਰ ਦੇ ਕੈਲੰਡਰ 'ਚ ਸ਼ਾਮਲ ਕੀਤਾ ਤਾਂ ਜੋ ਇਹ ਘਰ-ਘਰ ਪਹੁੰਚ ਸਕੇ ਅਤੇ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ 'ਤੇ ਸੋਭਾ ਸਿੰਘ ਨੂੰ ਵੀ ਇਸ ਦਿਨ ਲਈ ਯਾਦ ਕੀਤਾ ਜਾਵੇ।

ਇਹ ਵੀ ਪੜ੍ਹੋ : 'ਬਰਡ ਫਲੂ' ਨੂੰ ਲੈ ਕੇ ਹੁਣ 'ਚੰਡੀਗੜ੍ਹ' 'ਚ ਵੀ ਅਲਰਟ, ਮੁਲਾਜ਼ਮਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਲਈ ਜਾਰੀ ਕੀਤੇ ਸਰਕਾਰ ਦੇ ਕੈਲੰਡਰ 'ਤੇ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਪ੍ਰਕਾਸ਼ਿਤ ਕਰਨ ਤੋਂ ਬਾਅਦ ਸੋਭਾ ਸਿੰਘ ਆਰਟ ਗੈਲਰੀ ਨੇ ਇਤਰਾਜ਼ ਜ਼ਾਹਰ ਕੀਤਾ ਸੀ। ਮਸ਼ਹੂਰ ਕਲਾਕਾਰ ਸਵ. ਸੋਭਾ ਸਿੰਘ ਦੀ ਧੀ ਗੁਰਚਰਨ ਕੌਰ ਦਾ ਕਹਿਣਾ ਹੈ ਕਿ ਇਸ ਤਸਵੀਰ ਦੇ ਕਾਪੀਰਾਈਟ ਉਨ੍ਹਾਂ ਕੋਲ ਹਨ ਅਤੇ ਪੰਜਾਬ ਸਰਕਾਰ ਨੇ ਕੈਲੰਡਰ 'ਤੇ ਇਹ ਤਸਵੀਰ ਪ੍ਰਕਾਸ਼ਿਤ ਕਰਕੇ ਕਾਪੀਰਾਈਟ ਦੀ ਉਲੰਘਣਾ ਕੀਤੀ ਹੈ।
ਨੋਟ : ਕੈਲੰਡਰ ਵਿਵਾਦ 'ਤੇ ਪੰਜਾਬ ਸਰਕਾਰ ਵੱਲੋਂ ਮੰਨੀ ਗਲਤੀ ਬਾਰੇ ਦਿਓ ਆਪਣੀ ਰਾਏ


author

Babita

Content Editor

Related News