ਸ਼ਰਮ ਕਰ ਨੀ ਪੰਜਾਬ ਸਰਕਾਰੇ, ਸਾਰਾ ਸਾਲ ਨਹੀਂ ਮੁੱਕੇ ਤੇਰੇ ਲਾਰੇ

03/17/2018 1:10:23 PM

ਹੁਸ਼ਿਆਰਪੁਰ (ਜੈਨ)— ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੀ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਨੇ ਸ਼ੁੱਕਰਵਾਰ ਆਪਣਾ ਵਿਰੋਧ ਪ੍ਰਗਟਾਉਣ ਲਈ ਅਨੋਖਾ ਤਰੀਕਾ ਅਪਣਾਇਆ। ਯੂਨੀਅਨ ਦੇ ਜ਼ਿਲਾ ਪ੍ਰਧਾਨ ਗੁਰਜਿੰਦਰ ਸਿੰਘ ਬਨਵੈਤ ਦੀ ਅਗਵਾਈ 'ਚ ਇਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਲੋਕਾਂ ਨੂੰ ਲੌਲੀਪੌਪ ਵੰਡ ਕੇ ਕੈਪਟਨ ਸਰਕਾਰ ਦਾ ਮਜ਼ਾਕ ਉਡਾਇਆ। ਇਸ ਮੌਕੇ ਮੁਲਾਜ਼ਮਾਂ ਨੇ ਨਾਅਰੇ ਲਗਾਏ 'ਸ਼ਰਮ ਕਰ ਨੀ ਪੰਜਾਬ ਸਰਕਾਰੇ, ਸਾਰਾ ਸਾਲ ਨਹੀਂ ਮੁੱਕੇ ਤੇਰੇ ਲਾਅਰੇ'। ਇਸ ਮੌਕੇ ਆਪਣੇ ਸੰਬੋਧਨ 'ਚ ਬਨਵੈਤ ਨੇ ਕਿਹਾ ਕਿ ਕੈਪਟਨ ਸਰਕਾਰ ਲਗਾਤਾਰ ਲਾਲੀਪੌਪ ਦੇ ਕੇ ਮੁਲਾਜ਼ਮਾਂ ਨਾਲ ਲਾਅਰੇਬਾਜ਼ੀ ਕਰਦੀ ਆ ਰਹੀ ਹੈ।

PunjabKesari
ਉਨ੍ਹਾਂ ਕਿਹਾ ਕਿ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਕਾਰਨ ਪੂਰੇ ਪੰਜਾਬ 'ਚ ਮੁਲਾਜ਼ਮ ਵਰਗ ਸੜਕਾਂ 'ਤੇ ਉਤਰਿਆ ਹੋਇਆ ਹੈ। ਹੋਰ ਬੁਲਾਰਿਆਂ ਨੇ ਕਿਹਾ ਕਿ 1 ਸਾਲ ਪਹਿਲਾਂ 14 ਮਾਰਚ 20117 ਨੂੰ ਠੇਕਾ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਮੌਕੇ ਮੁਖ ਮੰਤਰੀ ਦੇ ਓ. ਐੱਸ. ਡੀ.  ਗੁਰਿੰਦਰ ਸਿੰਘ ਸੋਢੀ ਅਤੇ ਕੈਪਟਨ ਸੰਦੀਪ ਸੰਧੂ ਨੇ ਭੁੱਖ ਹੜਤਾਲ ਖਤਮ ਕਰਵਾ ਕੇ ਵਾਅਦਾ ਕੀਤਾ ਸੀ ਕਿ ਉਹ ਮੁਖ ਮੰਤਰੀ ਨਾਲ ਛੇਤੀ ਉਨ੍ਹਾਂ ਦੀ ਮੀਟਿੰਗ ਕਰਵਾਉਣਗੇ ਪਰ ਇਨ੍ਹਾਂ ਲਾਰਿਆਂ ਨੂੰ ਵੀ 1 ਸਾਲ ਹੋ ਚੁੱਕਾ ਹੈ।
21 ਨੂੰ ਹੋਣਗੇ ਅਰਥੀ ਫੂਕ ਮੁਜ਼ਾਹਰੇ
ਯੂਨੀਅਨ ਨੇਤਾਵਾਂ ਨੇ ਦੱਸਿਆ ਕਿ 21 ਮਾਰਚ ਨੂੰ ਪੰਜਾਬ ਭਰ ਦੇ ਜ਼ਿਲਾ ਮੁਖ ਦਫਤਰਾਂ 'ਤੇ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ 24 ਮਾਰਚ ਨੂੰ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਵਿਚ ਹੱਲਾ ਬੋਲ ਰੈਲੀ ਹੋਵੇਗੀ। ਇਸ ਮੌਕੇ ਵੱਖ-ਵੱਖ ਸੰਗਠਨਾਂ ਵਲੋਂ ਵਰੁਣ ਜੈਨ, ਵੰਦਨਾ, ਦਵਿੰਦਰ ਕੌਰ, ਅੰਕੁਰ ਸ਼ਰਮਾ, ਕਰਨ ਅਬਰੋਲ, ਕੰਚਨ, ਸੁਖਦੀਪ ਕੌਰ, ਨਰੇਸ਼ ਕੁਮਾਰ, ਭੁਪਿੰਦਰ ਸਿੰਘ, ਅਜੇ ਸ਼ਰਮਾ ਆਦਿ ਵੀ ਸ਼ਾਮਲ ਹੋਏ।


Related News