‘ਨੀ ਮੈਂ ਸੱਸ ਕੁੱਟਣੀ 2’ ਇਕ ਘਰ ਦੀ ਨਹੀਂ, ਸਗੋਂ ਪੂਰੇ ਪਿੰਡ ਦੀ ਕਹਾਣੀ, 7 ਜੂਨ ਨੂੰ ਹੋ ਰਹੀ ਰਿਲੀਜ਼

Saturday, Jun 01, 2024 - 05:58 PM (IST)

‘ਨੀ ਮੈਂ ਸੱਸ ਕੁੱਟਣੀ 2’ ਇਕ ਘਰ ਦੀ ਨਹੀਂ, ਸਗੋਂ ਪੂਰੇ ਪਿੰਡ ਦੀ ਕਹਾਣੀ, 7 ਜੂਨ ਨੂੰ ਹੋ ਰਹੀ ਰਿਲੀਜ਼

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ 2’ ਇਸੇ ਸ਼ੁੱਕਰਵਾਰ ਯਾਨੀ 7 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਸਾਲ 2022 ’ਚ ਰਿਲੀਜ਼ ਹੋਈ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦਾ ਸੀਕੁਅਲ ਹੈ।

ਫ਼ਿਲਮ ਨੂੰ ਮੋਹਿਤ ਬਨਵੈਤ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ’ਚ ਅਨੀਤਾ ਦੇਵਗਨ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਮਹਿਤਾਬ ਵਿਰਕ, ਤਨਵੀ ਨਾਗੀ, ਹਾਰਬੀ ਸੰਘਾ, ਸ਼ਵਿੰਦਰ ਮਾਹਲ, ਨਿਸ਼ਾ ਬਾਨੋ, ਅਕਸ਼ਿਤਾ ਸ਼ਰਮਾ, ਮਲਕੀਤ ਰੌਣੀ, ਦਿਲਨੂਰ ਕੌਰ, ਆਕਾਂਕਸ਼ਾ ਸਰੀਨ, ਰੁਪਿੰਦਰ ਰੂਪੀ, ਸੁਖਵਿੰਦਰ ਰਾਜ, ਰਵਿੰਦਰ ਮੰਡ, ਅਮਰੀਨ ਭੁੱਲਰ ਤੇ ਹਰਨਿਧ ਸਿੰਘ ਹੈਰੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ।

ਇਹ ਖ਼ਬਰ ਵੀ ਪੜ੍ਹੋ : ਸਾਰਾ ਨਾਲ ਨਹੀਂ ਸਗੋਂ 9 ਸਾਲ ਵੱਡੀ ਇਸ ਅਦਾਕਾਰਾ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ ਸ਼ੁਭਮਨ

ਫ਼ਿਲਮ ਨੂੰ ਲੈ ਕੇ ਅਦਾਕਾਰਾ ਤਨਵੀ ਨਾਗੀ ਤੇ ਡਾਇਰੈਕਟਰ ਮੋਹਿਤ ਬਨਵੈਤ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਮੋਹਿਤ ਬਨਵੈਤ ਨੇ ਕਿਹਾ, ‘‘ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਇਕ ਘਰ ਦੀ ਕਹਾਣੀ ਸੀ, ਉਸ ’ਚ ਅਸੀਂ ਇਕ ਸੱਸ-ਨੂੰਹ ਦਾ ਰਿਸ਼ਤਾ ਦਿਖਾਇਆ ਸੀ ਪਰ ‘ਨੀ ਮੈਂ ਸੱਸ ਕੁੱਟਣੀ 2’ ਇਕ ਪੂਰੇ ਪਿੰਡ ਦੀ ਕਹਾਣੀ ਹੈ। ਨਾਲ ਹੀ ਇਸ ’ਚ ਬਹੁਤ ਸਾਰੇ ਮੁੱਦੇ ਹਨ, ਜੋ ਅਸੀਂ ਅਸਲ ਜ਼ਿੰਦਗੀ ’ਚੋਂ ਚੁੱਕੇ ਹਨ। ਇਸ ਦੇ ਨਾਲ ਹੀ ਪਹਿਲੀ ਫ਼ਿਲਮ ਜਦੋਂ ਵੱਡੀ ਹਿੱਟ ਹੋਵੇ ਤਾਂ ਉਸ ਦੇ ਸੀਕੁਅਲ ਨੂੰ ਲੈ ਕੇ ਡਰ ਤਾਂ ਰਹਿੰਦਾ ਹੀ ਹੈ।’’

ਹੇਠਾਂ ਦਿੱਤੀ ਵੀਡੀਓ ’ਤੇ ਕਲਿੱਕ ਕਰਕੇ ਦੇਖੋ ਪੂਰਾ ਇੰਟਰਵਿਊ–

ਇਸ ਦੇ ਨਾਲ ਹੀ ਤਨਵੀ ਨਾਗੀ ਨੇ ਕਿਹਾ, ‘‘ਕੁੜੀ ਨਾਲੋਂ ਮੁੰਡਾ ਵਿਆਹ ਤੋਂ ਬਾਅਦ ਜ਼ਿਆਦਾ ਪਿੱਸਦਾ ਹੈ। ਉਸ ਨੂੰ ਸਮਝ ਨਹੀਂ ਆਉਂਦੀ ਮੈਂ ਇਧਰ ਜਾਵਾਂ ਜਾਂ ਉਧਰ ਜਾਵਾਂ ਪਰ ਇਕ ਬੈਲੰਸ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੁੰਡੇ ਨੂੰ ਦੋਵਾਂ ਦੇ ਸੁਭਾਅ ਦਾ ਪਤਾ ਹੁੰਦਾ ਹੈ ਕਿ ਕੁੜੀ ਕਿਵੇਂ ਦੀ ਹੈ ਤੇ ਮਾਂ ਕਿਵੇਂ ਦੀ। ਇਸ ਲਈ ਮੁੰਡੇ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਤਾਲਮੇਲ ਬਣਾ ਕੇ ਰੱਖਣ ਦੀ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਨੀ ਮੈਂ ਸੱਸ ਕੁੱਟਣੀ 2’ ਦਾ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News