ਪੰਜਾਬ 'ਚ ਵੱਡੀ ਘਟਨਾ : ਹਫ਼ਤਾ ਪਹਿਲਾਂ ਲਿਆਂਦੇ AC 'ਚ ਜ਼ੋਰਦਾਰ ਧਮਾਕਾ, ਸਾਰਾ ਟੱਬਰ ਰਹਿ ਗਿਆ ਹੱਕਾ-ਬੱਕਾ

06/06/2024 3:47:52 PM

ਡੇਰਾਬੱਸੀ (ਅਨਿਲ) : ਡੇਰਾਬੱਸੀ ਦੇ ਵਿਸ਼ਵਕਰਮਾ ਮੁਹੱਲੇ ’ਚ ਪਹਿਲੀ ਮੰਜ਼ਿਲ ’ਤੇ ਚੱਲ ਰਿਹਾ ਏ. ਸੀ. ਅਚਾਨਕ ਫ਼ੱਟ ਗਿਆ। ਇਸ ਨਾਲ ਧਮਾਕਾ ਹੋਣ ਮਗਰੋਂ ਪੂਰੇ ਘਰ ’ਚ ਅੱਗ ਲੱਗ ਗਈ। ਚੰਗੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਲ ’ਚ ਆਰਾਮ ਕਰ ਰਿਹਾ ਪਾਲਤੂ ਕੁੱਤਾ ਅੱਗ ਲੱਗਣ ਤੋਂ ਬਾਅਦ ਘਰ ਦੇ ਬਾਹਰ ਆ ਗਿਆ। ਰੌਲ੍ਹਾ ਪੈਣ ’ਤੇ ਫ਼ਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾਇਆ। 

ਇਹ ਵੀ ਪੜ੍ਹੋ : ਪੰਜਾਬ 'ਚ ਖ਼ਰਾਬ ਮੌਸਮ ਵਿਚਾਲੇ ਦਰਦਨਾਕ ਖ਼ਬਰ : ਹਨ੍ਹੇਰੀ-ਤੂਫ਼ਾਨ ਦੀ ਕਵਰੇਜ ਕਰ ਰਹੇ ਪੱਤਰਕਾਰ ਦੀ ਮੌਤ (ਵੀਡੀਓ)
ਜਾਣਕਾਰੀ ਦਿੰਦਿਆ ਪੀੜਤ ਕ੍ਰਿਸ਼ਨ ਕੁਮਾਰ ਬੱਲਾ ਨੇ ਦੱਸਿਆ ਕਿ ਪਹਿਲੀ ਮੰਜ਼ਿਲ ਦੇ ਹਾਲ 'ਚ 3-4 ਦਿਨ ਪਹਿਲਾਂ ਲਗਾਇਆਂ ਨਵਾਂ ਏ. ਸੀ. ਚਾਲੂ ਸੀ ਅਤੇ ਕੁੱਤਾ ਹੀ ਅੰਦਰ ਸੀ। ਪਰਿਵਾਰਕ ਮੈਂਬਰ ਹੇਠਾਂ ਸਨ। ਕਰੀਬ ਸਾਢੇ 11 ਵਜੇ ਏ. ਸੀ. ਫ਼ਟ ਗਿਆ। ਜਿਸ ਨਾਲ ਸੋਫ਼ਿਆ ’ਤੇ ਅੱਗ ਲੱਗ ਗਈ।

ਇਹ ਵੀ ਪੜ੍ਹੋ : ਇੰਸਟਾਗ੍ਰਾਮ 'ਤੇ ਤੜਕੇ 3 ਵਜੇ ਪੋਸਟ ਪਾ ਮੁੰਡੇ ਨੇ ਪੀਤਾ ਜ਼ਹਿਰ, ਹਾਲਤ ਦੇਖ ਪਰਿਵਾਰ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

ਸੂਚਨਾ ਮਿਲਣ ’ਤੇ ਫ਼ਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਨਾਲ ਘਰ ਵਿਚ ਪਏ ਸੋਨੇ ਦੇ ਗਹਿਣੇ, ਐੱਲ. ਈ. ਡੀ, ਮੰਦਰ, ਕੀਮਤੀ ਸੋਫ਼ਾ ਅਤੇ ਹੋਰ ਸਮਾਨ ਸੜ ਗਿਆ। ਜਿਸ ਨਾਲ ਉਸ ਦਾ ਕਰੀਬ ਸਾਢੇ 6-7 ਲੱਖ ਰੁਪਏ ਦਾ ਨੁਕਸਾਨ ਹੋ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News