7 ਜੂਨ ਨੂੰ ਸਿਨੇਮਾਘਰਾਂ ''ਚ ਰਿਲੀਜ਼ ਹੋਵੇਗੀ ਫਿਲਮ ''ਨੀ ਮੈਂ ਸੱਸ ਕੁੱਟਣੀ 2''

06/05/2024 12:24:24 PM

ਐਂਟਰਟੇਨਮੈਂਟ ਡੈਸਕ – ਪੰਜਾਬੀ ਫਿਲਮ ‘ਨੀ ਮੈਂ ਸੱਸ ਕੁੱਟਣੀ 2’ ਇਸੇ ਸ਼ੁੱਕਰਵਾਰ ਭਾਵ 7 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਸਾਲ 2022 ’ਚ ਰਿਲੀਜ਼ ਹੋਈ ਫਿਲਮ ‘ਨੀ ਮੈਂ ਸੱਸ ਕੁੱਟਣੀ’ ਦਾ ਸੀਕੁਅਲ ਹੈ। ਫਿਲਮ ਨੂੰ ਮੋਹਿਤ ਬਨਵੈਤ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਇਸ ਫਿਲਮ ’ਚ ਅਨੀਤਾ ਦੇਵਗਨ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਮਹਿਤਾਬ ਵਿਰਕ, ਤਨਵੀ ਨਾਗੀ, ਹਾਰਬੀ ਸੰਘਾ, ਸ਼ਵਿੰਦਰ ਮਾਹਲ, ਨਿਸ਼ਾ ਬਾਨੋ, ਅਕਸ਼ਿਤਾ ਸ਼ਰਮਾ, ਮਲਕੀਤ ਰੌਣੀ, ਦਿਲਨੂਰ ਕੌਰ, ਆਕਾਂਕਸ਼ਾ ਸਰੀਨ, ਰੁਪਿੰਦਰ ਰੂਪੀ, ਸੁਖਵਿੰਦਰ ਰਾਜ, ਰਵਿੰਦਰ ਮੰਡ, ਅਮਰੀਨ ਭੁੱਲਰ ਤੇ ਹਰਨਿਧ ਸਿੰਘ ਹੈਰੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ।

ਇਹ ਖ਼ਬਰ ਵੀ ਪੜ੍ਹੋ -  ਦਿਲਜੀਤ ਦੇ ਮੁਰੀਦ ਹੋਏ 'ਨਿਊ ਜਰਸੀ' ਦੇ ਗਵਰਨਰ ਫਿਲ ਮਰਫੀ, ਕੀਤੀ ਰੱਜ ਕੇ ਦੋਸਾਂਝਾਵਾਲੇ ਦੀ ਤਾਰੀਫ਼

ਫਿਲਮ ਨੂੰ ਲੈ ਕੇ ਅਦਾਕਾਰਾ ਤਨਵੀ ਨਾਗੀ ਤੇ ਡਾਇਰੈਕਟਰ ਮੋਹਿਤ ਬਨਵੈਤ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਮੋਹਿਤ ਬਨਵੈਤ ਨੇ ਕਿਹਾ ਕਿ ਫਿਲਮ ‘ਨੀ ਮੈਂ ਸੱਸ ਕੁੱਟਣੀ’ ਇਕ ਘਰ ਦੀ ਕਹਾਣੀ ਸੀ, ਉਸ ’ਚ ਅਸੀਂ ਇਕ ਸੱਸ-ਨੂੰਹ ਦਾ ਰਿਸ਼ਤਾ ਦਿਖਾਇਆ ਸੀ ਪਰ ‘ਨੀ ਮੈਂ ਸੱਸ ਕੁੱਟਣੀ 2’ ਇਕ ਪੂਰੇ ਪਿੰਡ ਦੀ ਕਹਾਣੀ ਹੈ। ਨਾਲ ਹੀ ਇਸ ’ਚ ਬਹੁਤ ਸਾਰੇ ਮੁੱਦੇ ਹਨ, ਜੋ ਅਸੀਂ ਅਸਲ ਜ਼ਿੰਦਗੀ ’ਚੋਂ ਚੁੱਕੇ ਹਨ। ਇਸ ਦੇ ਨਾਲ ਹੀ ਪਹਿਲੀ ਫਿਲਮ ਜਦੋਂ ਵੱਡੀ ਹਿੱਟ ਹੋਵੇ ਤਾਂ ਉਸ ਦੇ ਸੀਕੁਅਲ ਨੂੰ ਲੈ ਕੇ ਡਰ ਤਾਂ ਰਹਿੰਦਾ ਹੀ ਹੈ।

ਇਹ ਖ਼ਬਰ ਵੀ ਪੜ੍ਹੋ - ਕੀ ਸ਼ੁਭਮਨ ਗਿੱਲ ਇਸ ਅਦਾਕਾਰਾ ਨਾਲ ਝੂਟ ਰਿਹੈ ਪਿਆਰ ਦੀਆਂ ਪੀਂਘਾਂ? ਵਿਆਹ ਨੂੰ ਲੈ ਕੇ ਛਿੜੀ ਨਵੀਂ ਚਰਚਾ

 

ਇਸ ਦੇ ਨਾਲ ਹੀ ਤਨਵੀ ਨਾਗੀ ਨੇ ਕਿਹਾ ਕਿ ਕੁੜੀ ਨਾਲੋਂ ਮੁੰਡਾ ਵਿਆਹ ਤੋਂ ਬਾਅਦ ਜ਼ਿਆਦਾ ਪਿੱਸਦਾ ਹੈ। ਉਸ ਨੂੰ ਸਮਝ ਨਹੀਂ ਆਉਂਦੀ ਮੈਂ ਇਧਰ ਜਾਵਾਂ ਜਾਂ ਉਧਰ ਜਾਵਾਂ ਪਰ ਇਕ ਬੈਲੰਸ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੁੰਡੇ ਨੂੰ ਦੋਵਾਂ ਦੇ ਸੁਭਾਅ ਦਾ ਪਤਾ ਹੁੰਦਾ ਹੈ ਕਿ ਕੁੜੀ ਕਿਵੇਂ ਦੀ ਹੈ ਤੇ ਮਾਂ ਕਿਵੇਂ ਦੀ। ਇਸ ਲਈ ਮੁੰਡੇ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਤਾਲਮੇਲ ਬਣਾ ਕੇ ਰੱਖਣ ਦੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਨੀ ਮੈਂ ਸੱਸ ਕੁੱਟਣੀ 2’ ਦਾ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News