ਦਰਸ਼ਕ ਕਰ ਰਹੇ ਨੇ ''ਨੀ ਮੈਂ ਸੱਸ ਕੁੱਟਣੀ 2'' ਫਿਲਮ ਦੀ ਬੇਸਬਰੀ ਨਾਲ ਉਡੀਕ, ਪ੍ਰਮੋਸ਼ਨ ਜ਼ੋਰਾਂ ''ਤੇ

05/31/2024 5:10:39 PM

ਜਲੰਧਰ- ਜੂਨ ਦੇ ਪਹਿਲੇ ਹਫ਼ਤੇ ਹੀ ਦਰਸ਼ਕਾਂ ਨੂੰ ਐਂਟਰਟੇਨਮੈਂਟ ਕਰਨ ਲਈ ਪੰਜਾਬੀ ਫਿਲਮ 'ਨੀ ਮੈਂ ਸੱਸ ਕੁੱਟਣੀ 2' ਸਿਨੇਮਾ ਘਰਾਂ ਦਸਤਕ ਦੇਣ ਜਾ ਰਹੀ ਹੈ। ਇਸ ਫਿਲਮ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਹ ਫਿਲਮ 7 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ। ਫਿਲਮ ਦੀ ਪ੍ਰਮੋਸ਼ਨ ਪੰਜਾਬ ਅਤੇ ਦਿੱਲੀ ਵਰਗੇ ਸ਼ਹਿਰਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। 

'ਨੀ ਮੈਂ ਸੱਸ ਕੁੱਟਣੀ ਦੀ ਵੱਡੀ ਸਫਲਤਾ ਤੋਂ ਬਾਅਦ ਫਿਲਮ ਦੇ ਮੇਕਰਜ਼ ਨੇ ਇਸ ਦਾ ਪਾਰਟ 2 ਯਾਨੀ ਕੀ 'ਨੀ ਮੈਂ ਸੱਸ ਕੁੱਟਣੀ 2' ਬਣਾਉਣ ਦਾ ਫੈਸਲਾ ਲਿਆ ਜਿਸ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਹੈ ਮੋਹਿਤ ਬਨਵੈਤ ਨੇ ਜੋ ਕਿ ਪਹਿਲੀ ਫਿਲਮ ਵਾਂਗ ਇਸ ਫਿਲਮ ਦੇ ਵੀ ਨਿਰਮਾਤਾ ਹਨ। ਇਸ ਫ਼ਿਲਮ 'ਚ ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਤਨਵੀ ਨਾਗੀ, ਅਨੀਤਾ ਦੇਵਗਨ, ਕਰਮਜੀਤ ਅਨਮੋਲ, ਅਕਸ਼ਿਤਾ ਸ਼ਰਮਾ, ਨਿਸ਼ਾ ਬਾਨੋ ਆਦਿ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ। 

ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਕੀਤੀ ਗਈ ਹੈ। ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਅਨੁਸਾਰ ਫਿਲਮ ਵਿਚ ਪਿਛਲੀ ਫਿਲਮ ਵਾਂਗ ਹੀ ਕਈ ਮੁੱਦੇ ਚੁੱਕੇ ਗਏ ਹਨ ਅਤੇ ਇਸ ਵਾਰ ਫਿਲਮ ਵਿਚ ਕਾਮੇਡੀ ਦੇ ਨਾਲ-ਨਾਲ ਹੋਰਰ ਟੱਚ ਵੀ ਦੇਖਣ ਨੂੰ ਮਿਲੇਗਾ। ਜਿਸ ਨੂੰ ਬੇਹੱਦ ਹੀ ਵੱਡੇ ਪੱਧਰ 'ਤੇ ਫਿਲਮਾਇਆ ਗਿਆ ਹੈ ਤੇ ਦਰਸ਼ਕ ਇਸ ਨੂੰ ਜ਼ਰੂਰ ਪਸੰਦ ਕਰਨਗੇ। 

'ਸਾ-ਰੇ-ਗਾ-ਮਾ' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਬਨਵੈਤ ਫਿਲਮਜ਼-ਏ ਯੁਡਲੀ ਫ਼ਿਲਮ ਦੇ ਸੰਯੁਕਤ ਨਿਰਮਾਣ ਅਧੀਨ ਬਣਾਈ ਗਈ ਇਸ ਦਿਲਚਸਪ-ਪਰਿਵਾਰਿਕ-ਡਰਾਮਾ ਫ਼ਿਲਮ ਦਾ ਲੇਖਨ ਅਤੇ ਨਿਰਦੇਸ਼ਨ ਮੋਹਿਤ ਬਨਵੈਤ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਬਤੌਰ ਨਿਰਮਾਤਾ ਕਈ ਵੱਡੀਆਂ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ। ਉਕਤ ਫ਼ਿਲਮ ਨਾਲ ਨਿਰੇਦਸ਼ਕ ਦੇ ਰੂਪ 'ਚ ਇੱਕ ਨਵੀਂ ਸਿਨੇਮਾ ਪਾਰੀ ਦੇ ਅਗਾਜ਼ ਵੱਲ ਵਧੇ ਹਨ।


Rakesh

Content Editor

Related News