ਦਰਸ਼ਕਾਂ ਨੇ ‘ਨੀ ਮੈਂ ਸੱਸ ਕੁੱਟਣੀ 2’ ਫ਼ਿਲਮ ਨੂੰ ਦਿੱਤਾ ਭਰਵਾਂ ਹੁੰਗਾਰਾ (ਵੀਡੀਓ)
Saturday, Jun 08, 2024 - 05:40 PM (IST)

ਜਲੰਧਰ (ਬਿਊਰੋ)– ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ 2’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੇ ਰੀਵਿਊਜ਼ ਵੀ ਸਾਹਮਣੇ ਆ ਗਏ ਹਨ। ਦਰਸ਼ਕ, ਜੋ ਇਸ ਫ਼ਿਲਮ ਨੂੰ ਸਿਨੇਮਾਘਰਾਂ ’ਚੋਂ ਦੇਖ ਕੇ ਬਾਹਰ ਨਿਕਲ ਰਹੇ ਹਨ, ਉਨ੍ਹਾਂ ਵਲੋਂ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਹੇਠਾਂ ਦਿੱਤੀ ਵੀਡੀਓ ’ਤੇ ਕਲਿੱਕ ਕਰਕੇ ਦੇਖੋ ਪਬਲਿਕ ਰੀਵਿਊ–
ਕੁਝ ਲੋਕਾਂ ਦਾ ਕਹਿਣਾ ਹੈ ਕਿ ‘ਨੀ ਮੈਂ ਸੱਸ ਕੁੱਟਣੀ 2’ ਫ਼ਿਲਮ ਆਪਣੇ ਪਹਿਲੇ ਭਾਗ ਨਾਲੋਂ ਵੀ ਬਿਹਤਰ ਫ਼ਿਲਮ ਬਣ ਕੇ ਸਾਹਮਣੇ ਆਈ ਹੈ। ਦਰਸ਼ਕਾਂ ਵਲੋਂ ਜਿਥੇ ‘ਨੀ ਮੈਂ ਸੱਸ ਕੁੱਟਣੀ 1’ ਨੂੰ ਬੇਹੱਦ ਪਸੰਦ ਕੀਤਾ ਗਿਆ ਸੀ, ਉਥੇ ਇਹ ਫ਼ਿਲਮ ਉਨ੍ਹਾਂ ਨੂੰ ਪਹਿਲੀ ਫ਼ਿਲਮ ਨਾਲੋਂ ਵੀ ਬਿਹਤਰ ਮਹਿਸੂਸ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਥੱਪੜ ਵਿਵਾਦ 'ਤੇ ਕੰਗਨਾ ਰਣੌਤ ਦੀ ਲੰਬੀ ਚੌੜੀ ਪੋਸਟ, ਹੁਣ ਆਖੀਆਂ ਇਹ ਗੱਲਾਂ
ਦੱਸ ਦੇਈਏ ਕਿ ਫ਼ਿਲਮ ’ਚ ਅਨੀਤਾ ਦੇਵਗਨ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਮਹਿਤਾਬ ਵਿਰਕ, ਤਨਵੀ ਨਾਗੀ, ਹਾਰਬੀ ਸੰਘਾ, ਸ਼ਵਿੰਦਰ ਮਾਹਲ, ਨਿਸ਼ਾ ਬਾਨੋ, ਅਕਸ਼ਿਤਾ ਸ਼ਰਮਾ, ਮਲਕੀਤ ਰੌਣੀ, ਦਿਲਨੂਰ ਕੌਰ, ਆਕਾਂਕਸ਼ਾ ਸਰੀਨ, ਰੁਪਿੰਦਰ ਰੂਪੀ, ਸੁਖਵਿੰਦਰ ਰਾਜ, ਰਵਿੰਦਰ ਮੰਡ, ਅਮਰੀਨ ਭੁੱਲਰ ਤੇ ਹਰਨਿਧ ਸਿੰਘ ਹੈਰੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਨੂੰ ਮੋਹਿਤ ਬਨਵੈਤ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ਇਹ ਫ਼ਿਲਮ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।