ਪ੍ਰਦੂਸ਼ਣ ਵਿਭਾਗ ਨੇ ਮਾਨਸਾ ਦੇ ਅੱਧਾ ਦਰਜਨ ਭੱਠਿਆਂ ਨੂੰ ਕੀਤਾ ਬੰਦ

Monday, Jan 07, 2019 - 05:54 PM (IST)

ਪ੍ਰਦੂਸ਼ਣ ਵਿਭਾਗ ਨੇ ਮਾਨਸਾ ਦੇ ਅੱਧਾ ਦਰਜਨ ਭੱਠਿਆਂ ਨੂੰ ਕੀਤਾ ਬੰਦ

ਬਠਿੰਡਾ (ਅਮਿਤ) : ਪੰਜਾਬ ਸਰਕਾਰ ਵਲੋਂ ਸੂਬੇ 'ਚ ਇੱਟਾ ਦੇ ਭੱਠਿਆਂ 'ਤੇ 31 ਜਨਵਰੀ ਤੱਕ ਕੰਮ ਕਾਰ 'ਤੇ ਰੋਕ ਲਗਾਈ ਗਈ ਸੀ ਪਰ ਬਾਵਜੂਦ ਇਸ ਦੇ ਮਾਨਸਾ ਦੇ ਇਕ ਦਰਜਨ ਭੱਠੇ ਮਾਲਕਾਂ ਨੇ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਭੱਠਿਆਂ 'ਤੇ ਕੰਮ ਕਾਰਨ ਸ਼ੁਰੂ ਕਰ ਦਿੱਤਾ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਪ੍ਰਦੂਸ਼ਣ ਵਿਭਾਗ ਨੇ ਮਾਨਸਾ ਜ਼ਿਲੇ ਦੇ ਅੱਧਾ ਦਰਜਨ ਭੱਠਿਆਂ ਨੂੰ ਬੰਦ ਕਰਨ ਦਾ ਨੋਟਿਸ ਜਾਰੀ ਕੀਤਾ ਹੈ। 

ਮਾਨਸਾ ਜ਼ਿਲੇ 'ਚ 174 ਇੱਟਾਂ ਦੇ ਭੱਠੇ ਹਨ, ਜਿਸ 'ਚ ਕਈ 'ਜਿਗਜਾਗ' ਤਕਨੀਕ ਦੀ ਵਰਤੋਂ ਕਰ ਰਹੇ ਹਨ ਪਰ ਜ਼ਿਆਦਾਤਰ ਭੱਠੇ ਇਸ ਤਕਨੀਕ ਦਾ ਇਸਤੇਮਾਲ ਨਹੀਂ ਕੀਤਾ, ਜਿਸ ਕਾਰਨ ਵਾਤਾਵਰਣ ਨੂੰ ਨੁਕਸਾਨ ਪਹੁੰਚ ਰਿਹਾ ਹੈ।


author

Shyna

Content Editor

Related News