ਕੇਂਦਰ ਦਾ ਦੋਸ਼- ਪੰਜਾਬ ਨੇ ਨਹੀਂ ਕੀਤੀ ਆਯੂਸ਼ਮਾਨ ਭਾਰਤ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ

Wednesday, Jul 31, 2024 - 11:20 AM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਪੰਜਾਬ ਨੇ ਹੁਣ ਆਯੂਸ਼ਮਾਨ ਆਰੋਗਿਆ ਮੰਦਰ ਵਜੋਂ ਜਾਣੇ ਜਾ ਰਹੇ ਆਯੂਸ਼ਮਾਨ ਭਾਰਤ-ਸਿਹਤ ਅਤੇ ਕਲਿਆਣ ਕੇਂਦਰ ਲਈ ਤੈਅ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਹੈ, ਜੋ 2023-24 ਦੇ ਪੂੰਜੀ ਨਿਵੇਸ਼ ਲਈ ਸੂਬਿਆਂ ਨੂੰ ਵਿਸ਼ੇਸ਼ ਸਹਾਇਤਾ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ। ਸਿਹਤ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਰਾਜ ਸਭਾ ਨੂੰ ਇਕ ਸਵਾਲ ਦੇ ਲਿਖਤੀ ਜਵਾਬ ’ਚ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ (ਐੱਨ. ਐੱਚ. ਐੱਮ.) ਦੇ ਤਹਿਤ ਵਿੱਤੀ ਸਾਲ 2023-24 ਲਈ 457.90 ਕਰੋੜ  ਰੁਪਏ ਦੇ ਕੁਲ ਕੇਂਦਰੀ ਹਿੱਸੇ ਦੀ ਅਲਾਟਮੈਂਟ ’ਚੋਂ ਪੰਜਾਬ ਨੂੰ 91.49 ਕਰੋੜ  ਰੁਪਏ ਜਾਰੀ ਕੀਤੇ ਗਏ।

ਪਟੇਲ ਨੇ ਕਿਹਾ ਕਿ ਖ਼ਰਚਾ ਵਿਭਾਗ ਇਹ ਨਿਰਧਾਰਤ ਕਰਦਾ ਹੈ ਕਿ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 2023-24 ਦੇ ਪੂੰਜੀ ਨਿਵੇਸ਼ ਲਈ ਸੂਬਿਆਂ ਨੂੰ ਵਿਸ਼ੇਸ਼ ਸਹਾਇਤਾ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਚੌਥੇ ਪੈਰੇ ’ਚ ਨਿਰਧਾਰਤ ਲਾਜ਼ਮੀ ਸ਼ਰਤਾਂ ’ਚੋਂ ਇਕ ਇਹ ਹੈ ਕਿ ਸਾਰੇ ਮੰਤਰਾਲਿਆਂ ਦੀਆਂ ਸਾਰੀਆਂ ਯੋਜਨਾਵਾਂ ’ਚ ਸਾਰੀਆਂ ਕੇਂਦਰ ਸਪਾਂਸਰਡ ਯੋਜਨਾਵਾਂ (ਸੀ. ਐੱਸ. ਐੱਸ.) ਦੇ ਆਧਿਕਾਰਤ ਨਾਵਾਂ ਅਤੇ ਸੀ. ਐੱਸ. ਐੱਸ. ਦੀ ਬ੍ਰਾਂਡਿੰਗ ਦੇ ਸਬੰਧ ’ਚ ਭਾਰਤ ਸਰਕਾਰ ਵੱਲੋਂ ਜਾਰੀ ਕਿਸੇ ਵੀ ਦਿਸ਼ਾ-ਨਿਰਦੇਸ਼/ਹੁਕਮ ਦੀ ਪੂਰਨ ਪਾਲਣਾ ਕੀਤੀ ਜਾਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News