LPG Crisis: ਭਾਰਤ ਦਾ Plan-B ਹੋਇਆ ਐਕਟਿਵ, ਹੁਣ ਇਨ੍ਹਾਂ ਦੇਸ਼ਾਂ ਤੋਂ ਆ ਰਹੀ ਐੱਲਪੀਜੀ ਦੀ ਸਪਲਾਈ
Wednesday, Mar 11, 2026 - 10:33 AM (IST)
ਇੰਟਰਨੈਸ਼ਨਲ ਡੈਸਕ : ਮੱਧ ਪੂਰਬ ਵਿੱਚ ਜਾਰੀ ਜੰਗ ਕਾਰਨ ਪੈਦਾ ਹੋਏ ਐੱਲਪੀਜੀ ਸੰਕਟ (LPG Crisis) ਨਾਲ ਨਜਿੱਠਣ ਲਈ ਭਾਰਤ ਸਰਕਾਰ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਆ ਗਈ ਹੈ। ਦੇਸ਼ ਵਿੱਚ ਰਸੋਈ ਗੈਸ ਦੀ ਮੰਗ ਨੂੰ ਪੂਰਾ ਕਰਨ ਲਈ ਮੋਦੀ ਸਰਕਾਰ ਦਾ 'ਪਲਾਨ-ਬੀ' ਸਰਗਰਮ ਹੋ ਗਿਆ ਹੈ, ਜਿਸ ਤਹਿਤ ਘਰੇਲੂ ਉਤਪਾਦਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਹੋਰਾਂ ਦੇਸ਼ਾਂ ਤੋਂ ਵਾਧੂ ਸਟਾਕ ਮੰਗਵਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਉਤਪਾਦਨ 'ਚ 10 ਫੀਸਦੀ ਦਾ ਵਾਧਾ
ਸਰਕਾਰੀ ਅਧਿਕਾਰੀਆਂ ਅਨੁਸਾਰ, ਵਪਾਰਕ ਐੱਲਪੀਜੀ ਦੀ ਘਾਟ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਵਿਚਕਾਰ IOCL, BPCL ਅਤੇ HPCL ਵਰਗੀਆਂ ਭਾਰਤੀ ਰਿਫਾਇਨਰੀਆਂ ਨੇ ਐੱਲਪੀਜੀ ਦੀ ਘਾਟ ਨੂੰ ਪੂਰਾ ਕਰਨ ਲਈ ਉਤਪਾਦਨ ਵਿੱਚ 10% ਦਾ ਵਾਧਾ ਕੀਤਾ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਸਦੀ ਪਹਿਲ ਘਰੇਲੂ ਐੱਲਪੀਜੀ ਦੀ ਸਪਲਾਈ ਨੂੰ ਸੁਚਾਰੂ ਰੱਖਣਾ ਹੈ।
ਇਹ ਵੀ ਪੜ੍ਹੋ : UAE ਦੀ ਵੱਡੀ ਤੇਲ ਰਿਫਾਇਨਰੀ ’ਤੇ ਡਰੋਨ ਹਮਲਾ, ADNOC ਨੇ ਸਾਵਧਾਨੀ ਵਜੋਂ ਰੁਵੈਸ ਪਲਾਂਟ ਕੀਤਾ ਬੰਦ
ਹੁਣ ਇਨ੍ਹਾਂ ਦੇਸ਼ਾਂ ਤੋਂ ਆ ਰਹੀ ਹੈ ਗੈਸ ਸਪਲਾਈ
ਭਾਰਤ ਨੇ ਗੈਸ ਸਪਲਾਈ ਲਈ ਆਪਣੀ ਨਿਰਭਰਤਾ ਨੂੰ ਸਿਰਫ਼ ਖਾੜੀ ਦੇਸ਼ਾਂ ਤੱਕ ਸੀਮਤ ਨਾ ਰੱਖਦੇ ਹੋਏ ਨਵੇਂ ਰਸਤੇ ਲੱਭ ਲਏ ਹਨ। ਹੁਣ ਅਲਜੀਰੀਆ, ਆਸਟਰੇਲੀਆ, ਕੈਨੇਡਾ ਅਤੇ ਨਾਰਵੇ ਵਰਗੇ ਦੇਸ਼ਾਂ ਤੋਂ ਐਲਐਨਜੀ (LNG) ਅਤੇ ਐਲਪੀਜੀ (LPG) ਦੀਆਂ ਵਾਧੂ ਖੇਪਾਂ ਭਾਰਤ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਦੱਸਣਯੋਗ ਹੈ ਕਿ ਵਰਤਮਾਨ ਵਿੱਚ ਭਾਰਤ ਆਪਣੀ ਲੋੜ ਦੀ 42.22% ਗੈਸ ਕਤਰ ਤੋਂ, 18.5% ਅਮਰੀਕਾ ਤੋਂ ਅਤੇ 11.11% ਯੂਏਈ ਤੋਂ ਪ੍ਰਾਪਤ ਕਰਦਾ ਹੈ। ਮੱਧ ਪੂਰਬ ਵਿੱਚ ਜੰਗ ਕਾਰਨ ਇਨ੍ਹਾਂ ਸਰੋਤਾਂ ਤੋਂ ਸਪਲਾਈ ਪ੍ਰਭਾਵਿਤ ਹੋਈ ਸੀ, ਜਿਸ ਕਾਰਨ ਸਰਕਾਰ ਨੇ ਨਵੇਂ ਦੇਸ਼ਾਂ ਨਾਲ ਸੰਪਰਕ ਸਾਧਿਆ ਹੈ।
ਜਮ੍ਹਾਂਖੋਰੀ ਰੋਕਣ ਲਈ ਸਖ਼ਤ ਕਦਮ
ਸਰਕਾਰ ਨੇ ਵਪਾਰਕ ਅਦਾਰਿਆਂ ਦੁਆਰਾ ਗੈਸ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਵੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਤਿੰਨ ਪ੍ਰਮੁੱਖ ਤੇਲ ਕੰਪਨੀਆਂ ਦੇ ਕਾਰਜਕਾਰੀ ਨਿਰਦੇਸ਼ਕਾਂ ਦੀ ਇੱਕ ਕਮੇਟੀ ਗੈਸ ਦੀ ਸਪਲਾਈ ਦੀ ਨਿਗਰਾਨੀ ਕਰ ਰਹੀ ਹੈ ਤਾਂ ਜੋ ਗੈਰ-ਜ਼ਰੂਰੀ ਕਾਰੋਬਾਰਾਂ ਕਾਰਨ ਘਰੇਲੂ ਖਪਤਕਾਰਾਂ ਨੂੰ ਮੁਸ਼ਕਲ ਨਾ ਆਵੇ। ਸਰਕਾਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਗੈਸ ਦੀ ਕੋਈ ਕਿੱਲਤ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਘਬਰਾਉਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ : 'ਕੱਲ੍ਹ ਤੋਂ ਕੰਮ 'ਤੇ ਨਾ ਆਉਣਾ'... LPG ਦੀ ਕਿੱਲਤ ਕਾਰਨ ਉਤਪਾਦਨ ਠੱਪ, 3000 ਮਜ਼ਦੂਰਾਂ ਦੀ ਰੋਜ਼ੀ-ਰੋਟੀ 'ਤੇ ਸੰਕਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
