ਆਸ਼ਾ ਕੁਮਾਰੀ ਨੂੰ ਭਾਰੀ ਪਿਆ ਹਾਈਕਮਾਨ ਨੂੰ ਗਲਤ ਰਿਪੋਰਟਿੰਗ ਕਰਨਾ, ਗਈ ਪੰਜਾਬ ਇੰਚਾਰਜ ਦੀ ਕੁਰਸੀ

Saturday, Sep 12, 2020 - 11:26 AM (IST)

ਆਸ਼ਾ ਕੁਮਾਰੀ ਨੂੰ ਭਾਰੀ ਪਿਆ ਹਾਈਕਮਾਨ ਨੂੰ ਗਲਤ ਰਿਪੋਰਟਿੰਗ ਕਰਨਾ, ਗਈ ਪੰਜਾਬ ਇੰਚਾਰਜ ਦੀ ਕੁਰਸੀ

ਜਲੰਧਰ ( ਵਿਸ਼ੇਸ਼)— ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਦੀ ਅਹੁਦੇ ਤੋਂ ਛੁੱਟੀ ਕਰ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ ਹਰੀਸ਼ ਰਾਵਤ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ। ਆਸ਼ਾ ਦੀ ਛੁੱਟੀ ਹੋਣ ਕਾਰਨ ਕਈ ਕਾਂਗਰਸੀਆਂ 'ਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਆਸ਼ਾ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਕਈ ਕਾਂਗਰਸੀਆਂ ਦੇ ਸੁਪਨੇ ਟੁੱਟ ਗਏ ਸਨ ਅਤੇ ਆਸ਼ਾ ਵੱਲੋਂ ਨਾਰਾਜ਼ ਇਸ ਕਾਂਗਰਸੀਆਂ ਨੇ ਪੰਜਾਬ ਇੰਚਾਰਜ ਦੀਆਂ ਸ਼ਿਕਾਇਤਾਂ ਦੀ ਰਿਪੋਰਟ ਕਾਂਗਰਸ ਹਾਈਕਮਾਨ ਤਕ ਪਹੁੰਚਾਈ ਸੀ ਅਤੇ ਇਨ੍ਹਾਂ ਸ਼੍ਹਿਕਾਇਤਾਂ 'ਚ ਆਸ਼ਾ ਕੁਮਾਰੀ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲਾਏ ਗਏ ਸਨ।

ਇਹ ਵੀ ਪੜ੍ਹੋ: ਆਸ਼ਾ ਕੁਮਾਰੀ ਨੂੰ ਭਾਰੀ ਪਿਆ ਹਾਈਕਮਾਨ ਨੂੰ ਗਲਤ ਰਿਪੋਰਟਿੰਗ ਕਰਨਾ, ਗਈ ਪੰਜਾਬ ਇੰਚਾਰਜ ਦੀ ਕੁਰਸੀ

ਚੋਣਾਂ ਦੌਰਾਨ ਗਲਤ ਰਿਪੋਰਟਿੰਗ ਭਾਰੀ ਪਈ
2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ ਕਾਂਗਰਸ ਦੀ ਹਾਲਤ ਕਾਫ਼ੀ ਮਜ਼ਬੂਤ ਮੰਨੀ ਜਾ ਰਹੀ ਸੀ ਪਰ ਇਸ 'ਚ ਸੂਬਾ ਇੰਚਾਰਜ ਆਸ਼ਾ ਕੁਮਾਰੀ ਨੇ ਹਾਈਕਮਾਨ ਤਕ ਸਹੀ ਰਿਪੋਰਟਿੰਗ ਨਹੀਂ ਕੀਤੀ ਅਤੇ ਕਈ ਸੀਟਾਂ ਉੱਤੇ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਦੇਰੀ ਹੋ ਗਈ। ਇਸ ਦੇਰੀ ਕਾਰਨ ਹੀ ਵਿਰੋਧੀ ਧਿਰ ਨੂੰ ਪੈਰ ਜਮਾਉਣ ਦਾ ਮੌਕਾ ਮਿਲਿਆ ਅਤੇ ਕਾਂਗਰਸ ਪੰਜਾਬ 'ਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ।

ਕਾਂਗਰਸ ਨੇ 8 ਸੀਟਾਂ ਉੱਤੇ ਜਿੱਤ ਦਰਜ ਕੀਤੀ, ਜਦੋਂਕਿ ਅਕਾਲੀ ਦਲ-ਭਾਜਪਾ ਤੋਂ 4 ਅਤੇ ਆਮ ਆਦਮੀ ਪਾਰਟੀ ਇਕ ਸੀਟ ਜਿੱਤ ਗਈ। ਇਸ ਤੋਂ ਪਹਿਲਾਂ ਆਏ ਚੋਣ ਸਰਵੇਖਣਾਂ ਦੌਰਾਨ ਕਾਂਗਰਸ ਦਾ ਪੱਖ ਜ਼ਿਆਦਾ ਭਾਰੀ ਦੱਸਿਆ ਜਾ ਰਿਹਾ ਸੀ। ਖਾਸ ਤੌਰ 'ਤੇ ਫਿਰੋਜ਼ਪੁਰ 'ਚ ਕਾਂਗਰਸ ਦੇ ਉਮੀਦਵਾਰ ਦੇ ਐਲਾਨ 'ਚ ਦੇਰੀ ਕਾਰਨ ਸੁਖਬੀਰ ਬਾਦਲ ਇਹ ਸੀਟ ਜਿੱਤ ਗਏ ਅਤੇ ਸ਼ੇਰ ਸਿੰਘ ਘੁਬਾਇਆ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਇਹ ਵੀ ਪੜ੍ਹੋ: ਪ੍ਰੇਮਿਕਾ ਦੀਆਂ ਧਮਕੀਆਂ ਤੋਂ ਤੰਗ ਆ ਕੇ ਪਤੀ ਨੇ ਕੀਤਾ ਉਹ ਕਾਰਾ, ਜਿਸ ਨੂੰ ਵੇਖ ਪਤਨੀ ਦੇ ਉੱਡੇ ਹੋਸ਼

ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਾਣੀ ਲਈ ਤੜਫ਼ਦਾ ਰਿਹਾ ਮੁੰਡਾ, ਸ਼ੱਕੀ ਹਾਲਾਤ 'ਚ ਹੋਈ ਮੌਤ

ਇਸੇ ਤਰ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਈ ਉਮੀਦਵਾਰਾਂ ਨੇ ਆਸ਼ਾ ਕੁਮਾਰੀ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਸਨ। ਖਾਸ ਤੌਰ 'ਤੇ ਪਠਾਨਕੋਟ 'ਚ ਰਮਨ ਭੱਲਾ ਵੱਲੋਂ ਸ਼ਰੇਆਮ ਆਸ਼ਾ ਕੁਮਾਰੀ ਨੂੰ ਭ੍ਰਿਸ਼ਟ ਕਹੇ ਜਾਣ ਦੀਆਂ ਖਬਰਾਂ ਨੇ ਕਾਫ਼ੀ ਸੁਰਖੀਆਂ ਬਟੋਰੀਆਂ ਸਨ । ਇਸ ਚੋਣ ਦੌਰਾਨ ਗੜਸ਼ੰਕਰ ਸੀਟ ਨੂੰ ਲ੍ਹੈ ਕੇ ਵੀ ਕਾਫ਼ੀ ਵਿਵਾਦ ਹੋਇਆ ਸੀ ਅਤੇ ਬਾਅਦ 'ਚ ਕਾਂਗਰਸ ਇਹ ਸੀਟ ਹਾਰ ਗਈ ਸੀ। ਇਸ ਸੀਟ ਉੱਤੇ ਨਿਮਿਸ਼ਾ ਮਹਿਤਾ ਮਜ਼ਬੂਤ ਉਮੀਦਵਾਰ ਸੀ ਪਰ ਲਵ ਕੁਮਾਰ ਗੋਲਡੀ ਨੂੰ ਆਸ਼ਾ ਕੁਮਾਰੀ ਕਾਰਨ ਟਿਕਟ ਮਿਲੀ ਅਤੇ ਲਵ ਕੁਮਾਰ ਗੋਲਡੀ ਨਾ ਸਿਰਫ ਇਹ ਚੋਣ ਹਾਰੇ, ਸਗੋਂ ਕਾਂਗਰਸੀ ਹਨੇਰੀ 'ਚ ਤੀਸਰੇ ਨੰਬਰ 'ਤੇ ਸਿਮਟ ਗਏ ।

ਚੇਅਰਮੈਨੀਆਂ 'ਚ ਵੀ ਲੈਣ-ਦੇਣ ਦੇ ਇਲਜ਼ਾਮ ਲੱਗੇ
ਆਸ਼ਾ ਕੁਮਾਰੀ ਜ਼ਰੀਏ ਪੰਜਾਬ 'ਚ ਕਈ ਜ਼ਿਲ੍ਹਿਆਂ 'ਚ ਇੰਪਰੂਵਮੈਂਟ ਟਰਸਟਾਂ ਅਤੇ ਬੋਰਡਾਂ ਦੇ ਚੇਅਰਮੈਨ ਲਗਾਏ ਗਏ। ਇਸ ਦੌਰਾਨ ਇਨ੍ਹਾਂ ਚੇਅਰਮੈਨੀਆਂ ਦੀ ਨਿਯੁਕਤੀ ੍ਹਨੂੰ ਲੈ ਕੇ ਵੀ ਆਸ਼ਾ ਕੁਮਾਰੀ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ। ਇੰਨਾ ਹੀ ਨਹੀਂ ਜ਼ਿਲ੍ਹਿਆਂ ਦੇ ਪ੍ਰਧਾਨ ਬਣਾਉਣ ਨੂੰ ਲੈ ਕੇ ਵੀ ਪਾਰਟੀ ਦੇ ਅੰਦਰ ਹੀ ਇਕ ਧੜਾ ਇੰਚਾਰਜ ਦੀ ਭੂਮਿਕਾ ਤੋਂ ਖੁਸ਼ ਨਹੀਂ ਸੀ ਅਤੇ ਇਹ ਇਲਜ਼ਾਮ ਲਗਾਏ ਗਏ ਕਈ ਜ਼ਿਲ੍ਹਿਆਂ 'ਚ ਸੰਗਠਨ ਉੱਤੇ ਮਜ਼ਬੂਤ ਪਕ੍ਹੜ ਨਾ ਰੱਖਣ ਵਾਲੇ ਨੇਤਾਵਾਂ ਨੂੰ ਕੁਰਸੀ ਦਿੱਤੀ ਗਈ।

ਇਹ ਵੀ ਪੜ੍ਹੋ: ਹੁਣ ਸਾਬਕਾ DGP ਸੁਮੇਧ ਸੈਣੀ ਦੇ ਜੱਦੀ ਘਰ 'ਚ ਐੱਸ.ਆਈ.ਟੀ. ਨੇ ਕੀਤੀ ਛਾਪੇਮਾਰੀ
ਇਹ ਵੀ ਪੜ੍ਹੋ: NRI ਪਤੀ ਦੀ ਘਟੀਆ ਕਰਤੂਤ, ਗੱਡੀ ਦੀ ਮੰਗ ਪੂਰੀ ਨਾ ਹੋਣ 'ਤੇ ਪਤਨੀ ਨਾਲ ਕੀਤਾ ਇਹ ਕਾਰਾ

ਸੀ. ਐੱਮ . ਦੀ ਫੇਵਰੇਟ, ਬਾਜਵਾ ਸਿੱਧੂ ਨਾਲ ਨਹੀਂ ਬਣੀ
ਆਸ਼ਾ ਕੁਮਾਰੀ ਆਪਣੇ ਅਹੁਦੇ ਉੱਤੇ ਰਹਿੰਦੇ ਹੋਏ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਫੇਵਰੇਟ ਰਹੀ ਅਤੇ ਹਾਈਕਮਾਨ ਨੂੰ ਸੂਬੇ ਦੀ ਪੂਰੀ ਰਿਪੋਰਟ ਕਰਨ ਦੀ ਬਜਾਏ ਮੁੱਖ ਮੰਤਰੀ ਦੀ ਇੱਛਾ ਮੁਤਾਬਕ ਹੀ ਰਿਪੋਰਟ ਕਰਦੀ ਰਹੀ। ਇਸ ਗੱਲ ਦੀ ਸ਼ਿਕਾਇਤ ਵੀ ਹਾਈ ਕਮਾਨ ਕੋਲ ਪਹੁੰਚਾਈ ਗਈ। ਪੰਜਾਬ ਕਾਂਗਰਸ ਦੇ ਦੋ ਦਿੱਗਜ ਨੇਤਾ ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਵੀ ਆਸ਼ਾ ਕੁਮਾਰੀ ਵੱਲੋਂ ਖਾਸੇ ਨਾਰਾਜ਼ ਸਨ । ਹੁਣ ਆਸ਼ਾ ਕੁਮਾਰੀ ਦੀ ਛੁੱਟੀ ਤੋਂ ਬਾਅਦ ਇਹ ਵੀ ਕਿਆਸ ਲਗਾਏ ਜਾ ਰਹੇ ਹਨ ੍ਹਇਨ੍ਹਾਂ ਦੋਹਾਂ ਨੇਤਾਵਾਂ ਦੇ ਪ੍ਰਭਾਵ 'ਚ ਹੀ ਕਿਤੇ ਛੁੱਟੀ ਤਾਂ ਨਹੀਂ ਹੋਈ ।


author

shivani attri

Content Editor

Related News