ਵੱਡੀ ਖ਼ਬਰ : ਕੈਪਟਨ ਤੋਂ ਬਾਅਦ 7 ਹੋਰ ਵੱਡੇ ਕਾਂਗਰਸੀ ਛੱਡਣਗੇ ਪਾਰਟੀ, ਭਾਜਪਾ ''ਚ ਹੋਵੇਗੀ ਐਂਟਰੀ
Monday, Dec 20, 2021 - 02:16 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਸੂਤਰਾਂ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ 7 ਵੱਡੇ ਲੀਡਰ ਪਾਰਟੀ ਛੱਡ ਸਕਦੇ ਹਨ ਅਤੇ ਇਨ੍ਹਾਂ ਲੀਡਰਾਂ ਦੀ ਭਾਜਪਾ 'ਚ ਐਂਟਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕੁੱਝ ਮੰਤਰੀਆਂ ਦੇ ਨਾਂ ਵੀ ਭਾਜਪਾ ਨਾਲ ਜੁੜ ਸਕਦੇ ਹਨ।
ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ 'ਚੋਂ ਅਸਤੀਫ਼ਾ ਦੇ ਕੇ ਆਪਣੀ ਨਵੀਂ ਪਾਰਟੀ ਬਣਾ ਲਈ ਗਈ ਹੈ। ਹੁਣ ਅਜਿਹੇ 'ਚ ਜੇਕਰ ਕਾਂਗਰਸ ਦੇ ਹੋਰ ਵੱਡੇ ਲੀਡਰ ਪਾਰਟੀ ਛੱਡ ਜਾਂਦੇ ਹਨ ਤਾਂ ਪੰਜਾਬ ਕਾਂਗਰਸ ਨੂੰ ਚੋਣਾਂ ਦੌਰਾਨ ਵੱਡਾ ਘਾਟਾ ਪੈ ਸਕਦਾ ਹੈ ਕਿਉਂਕਿ ਚੋਣਾਂ ਬਿਲਕੁਲ ਨੇੜੇ ਆ ਗਈਆਂ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹੇ ਹਾਲਾਤ 'ਚ ਕਾਂਗਰਸ ਸਰਕਾਰ ਚੋਣਾਂ 'ਚ ਜਿੱਤ ਦਾ ਮਕਸਦ ਕਿੰਝ ਹਾਸਲ ਕਰੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਮੌਜੂਦਾ ਹਾਲਾਤ ਤੇ ਬੇਅਦਬੀ ਮੁੱਦੇ ਸਬੰਧੀ ਅਕਾਲੀ ਦਲ ਨੇ ਸੱਦੀ ਕੋਰ ਕਮੇਟੀ ਦੀ ਬੈਠਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ