Punjab Bureau of Investigation ਹੋਵੇਗਾ ਡਿਜੀਟਲ, ਪੁਲਸ ਤੇ ਲੋਕਾਂ ਲਈ ਬਣੇਗਾ ਸੁਵਿਧਾਨਜਕ ਮਾਹੌਲ
Thursday, Jun 08, 2023 - 05:21 PM (IST)
ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਪੁਲਸ ਦਾ ਇਨਵੈਸਟੀਗੇਸ਼ਨ ਵਿੰਗ, ਬਿਊਰੋ ਆਫ਼ ਇਨਵੈਸਟੀਗੇਸ਼ਨ ਸ਼ਿਕਾਇਤਾਂ ਦੀ ਜਾਂਚ ਕਰਨ ਵਾਲੇ ਇਨਵੈਸਟੀਗੇਸ਼ਨ ਅਫ਼ਸਰ ਅਤੇ ਸ਼ਿਕਾਇਤਕਰਤਾਵਾਂ ਨੂੰ ਸੁਵਿਧਾਜਨਕ ਮਾਹੌਲ ਦੇਣ ਲਈ ਨਵੀਂ ਪਹਿਲ ਕਰਨ ਜਾ ਰਿਹਾ ਹੈ। ਇਸ ਦੇ ਤਹਿਤ ਬਿਊਰੋ ਆਫ਼ ਇਨਵੈਸਟੀਗੇਸ਼ਨ ਕੋਲ ਆਉਣ ਵਾਲੀਆਂ ਸ਼ਿਕਾਇਤਾਂ ਅਤੇ ਸ਼ਿਕਾਇਤਕਰਤਾਵਾਂ ਵਲੋਂ ਉਪਲੱਬਧ ਕਰਵਾਏ ਜਾਣ ਵਾਲੇ ਸੁਪੋਰਟਿਡ ਐਵੀਡੈਂਸ ਨੂੰ ਇਲੈਕਟ੍ਰਾਨਿਕ ਫ਼ਾਰਮ ਵਿਚ ਸੇਵ ਕੀਤਾ ਜਾਵੇਗਾ। ਇਸ ਨਾਲ ਨਾ ਸਿਰਫ਼ ਸ਼ਿਕਾਇਤਕਰਤਾ ਨੂੰ ਆਪਣੀ ਸ਼ਿਕਾਇਤ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਸਹੂਲਤ ਮਿਲੇਗੀ, ਸਗੋਂ ਅਧਿਕ੍ਰਿਤ ਜਾਂਚ ਕਰਤਾਵਾਂ ਨੂੰ ਇਲੈਕਟ੍ਰਾਨਿਕ ਐਵੀਡੈਂਸ ਕਿਸੇ ਵੀ ਸਮੇਂ ਜਾਂਚ ਲਈ ‘ਰੀਅਲ ਟਾਈਮ’ ਵਿਚ ਉਪਲੱਬਧ ਰਹੇਗਾ। ਜਾਂਚਕਰਤਾ ਦੀ ਕੁਸ਼ਲਤਾ ਅਤੇ ਜਵਾਬਦੇਹੀ ਦੇ ਨਾਲ ਜਾਂਚ ਦੀ ਪਾਦਰਸ਼ਤਾ ਵੀ ਵਧੇਗੀ।
ਇਹ ਵੀ ਪੜ੍ਹੋ : CM ਮਾਨ ਦੇ ਜਵਾਬ 'ਤੇ ਨਵਜੋਤ ਸਿੱਧੂ ਦੀ ਐਂਟਰੀ, ਬੀਬੀ ਸਿੱਧੂ ਨੇ ਵੀ ਕੀਤਾ ਟਵੀਟ
ਇਹ ਕਿੰਝ ਮਦਦ ਕਰਦਾ ਹੈ
ਇਸ ਸਾਫ਼ਟਵੇਅਰ ਮਾਡਿਊਲ ਦੇ ਸ਼ੁਰੂ ਕਰਨ ਦੇ ਨਾਲ, ਸ਼ਿਕਾਇਤਕਰਤਾ ਦੇ ਰਿਕਾਰਡ ਅਤੇ ਹੋਰ ਲਾਗ (ਬਿਓਰਾ) ਸਰਵਰ ’ਤੇ ਬਣਾਏ ਰੱਖੇ ਜਾਣਗੇ ਅਤੇ ਇਸ ਦੀ ਵਰਤੋਂ ਬਿਹਤਰ ਵਿਸ਼ਲੇਸ਼ਣ ਅਤੇ ਰਿਪੋਰਟਿੰਗ ਸਬੰਧੀ ਕਾਰਜ ਪ੍ਰਣਾਲੀ ਲਈ ਕੀਤੀ ਜਾ ਸਕਦੀ ਹੈ। ਇਹ ਸਾਫ਼ਟਵੇਅਰ ਇਹ ਯਕੀਨੀ ਕਰੇਗਾ ਕਿ ਸੀ.ਡੀ./ਡੀ.ਵੀ.ਡੀ./ਹਾਰਡ ਡਿਸਕ/ ਮੋਬਾਇਲ ਫ਼ੋਨ ਦੇ ਰੂਪ ਵਿਚ ਇਲੈਕਟ੍ਰਾਨਿਕ ਸਬੂਤ/ਇਲੈਕਟ੍ਰਾਨਿਕ ਮੀਡੀਆ ਡਿਵਾਇਸ ਵਿਚ ਸ਼ਿਕਾਇਤਕਰਤਾਵਾਂ/ ਮੁਲਜ਼ਮ ਧਿਰ ਵਲੋਂ ਪੇਸ਼ ਆਡੀਓ/ਵੀਡੀਓ ਕਲਿੱਪ ਇਲੈਕਟ੍ਰਾਨਿਕ ਤਰੀਕੇ ਨਾਲ ਮੌਜੂਦ ਰਹੇ, ਜਿਨ੍ਹਾਂ ਨੂੰ ਪਹਿਲਾਂ ਮੈਨੂਅਲ ਰੂਪ ਨਾਲ ਸੰਭਾਲਿਆ ਜਾਂਦਾ ਸੀ ਅਤੇ ਜਾਂਚ ਕਰਤਾਵਾਂ ਨੂੰ ਅਸਲੀ ਰੂਪ ਨਾਲ ਆਸਾਨ ਨਹੀਂ ਰਹਿੰਦੀ ਸੀ। ਇਸ ਨਵੀਂ ਪ੍ਰੀਕਿਰਿਆ ਦੇ ਲਾਗੂ ਹੋਣ ਨਾਲ ਇਨ੍ਹਾਂ ਸਭ ਸਬੂਤਾਂ ਨੂੰ ਵਿਵਸਥਿਤ ਕੀਤਾ ਜਾਵੇਗਾ ਅਤੇ ਸੰਗਠਨ ਵਿਚ ਉਨ੍ਹਾਂ ਵਰਤੋਂ ਕਰਨ ਵਾਲੇ/ਇਨਵੈਸਟੀਗੇਟਿੰਗ ਅਫ਼ਸਰ ਲਈ ਆਸਾਨੀ ਹੋਵੇਗਾ, ਜਿਨ੍ਹਾਂ ਨੂੰ ਪੰਜਾਬ ਪੁਲਸ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਵਲੋਂ ਡੇਟਾ ਦੇਖਣ ਲਈ ਅਧਿਕ੍ਰਿਤ ਕੀਤਾ ਜਾਵੇਗਾ। ਇਸ ਨਾਲ ਕਈ ਤਰ੍ਹਾਂ ਦੇ ਫ਼ਾਇਦੇ ਮਿਲਣਗੇ।
ਜਾਂਚ ਕਰਤਾਵਾਂ ਵਲੋਂ ਫਿਜ਼ੀਕਲ ਫਾਈਲ ’ਤੇ ਰੱਖੇ ਗਏ ਐਵੀਡੈਂਸ ਨੂੰ ਜਾਂਚ ਦੌਰਾਨ ਵੇਖਿਆ ਗਿਆ ਹੈ ਜਾਂ ਨਹੀਂ ਅਤੇ ਉਸ ਦੇ ਤੱਥਾਂ ਦੀ ਜਾਂਚ ਕੀਤੀ ਗਈ ਹੈ ਜਾਂ ਨਹੀਂ, ਇਸ ਸਭ ਦੀ ਜਾਣਕਾਰੀ ਸਾਫ਼ਟਵੇਅਰ ਵਿਚ ਮੌਜੂਦ ਰਹੇਗੀ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਮੌਜੂਦ ਰਹੇਗੀ ਕਿ ਜਾਂਚ ਕਰਤਾ ਵਲੋਂ ਉਕਤ ਐਵੀਡੈਂਸ ਦੀ ਲੋੜ ਮੁਤਾਬਕ ਫਾਰੈਂਸਿਕ ਜਾਂਚ ਕਰਵਾਈ ਗਈ ਹੈ ਜਾਂ ਨਹੀਂ। ਇਹ ਸਾਰੀ ਜਾਣਕਾਰੀ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਅਧਿਕਾਰਤ ਜਾਂਚ ਕਰਤਾਵਾਂ ਅਤੇ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਲਈ ਉਪਲੱਬਧ ਰਹੇਗੀ। ਇਸ ਨਾਲ ਜਿੱਥੇ ਜਾਂਚਕਰਤਾ ਵਲੋਂ ਕੀਤੀ ਜਾ ਰਹੀ ਕੇਸ ਦੀ ਪ੍ਰੋਗਰੈੱਸ ’ਤੇ ਨਜ਼ਰ ਰੱਖੀ ਜਾ ਸਕੇਗੀ, ਉਥੇ ਹੀ ਨਾਲ ਹੀ ਇਹ ਵੀ ਰਿਕਾਰਡ ’ਤੇ ਉਪਲੱਬਧ ਰਹੇਗਾ ਕਿ ਜਾਂਚ ਕਰਤਾ ਵਲੋਂ ਸਾਰੇ ਸਬੂਤਾਂ ਨੂੰ ਕਨੂੰਨ ਮੁਤਾਬਿਕ ਤਵੱਜੋ ਦਿੱਤੀ ਗਈ ਹੈ ਜਾਂ ਨਹੀਂ। ਇਸ ਨਾਲ ਜਾਂਚ ਕਨੂੰਨ ਅਤੇ ਸਬੂਤਾਂ ਦੇ ਆਧਾਰ ’ਤੇ ਹੀ ਨਿਆਂ ਵੱਲ ਅੱਗੇ ਵਧੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਜਾਂ ਮੈਨੀਪੁਲੇਸ਼ਨ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ