ਪੰਜਾਬ ''ਚ ਵੱਜਿਆ ਅਨੋਖਾ ਡਾਕਾ, ਗੋਲ਼ੀਆਂ ਚਲਾ ਕੇ ਲੁੱਟਿਆ ਭੁਜੀਏ ਦਾ ਪੈਕਟ
Tuesday, Dec 31, 2024 - 03:30 PM (IST)
ਫਿਰੋਜ਼ਪੁਰ (ਸੰਨੀ): ਪੰਜਾਬ ਵਿਚ ਅਨੋਖੇ ਡਾਕੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੁਟੇਰੇ ਦੁਕਾਨਦਾਰ 'ਤੇ ਗੋਲ਼ੀਆਂ ਚਲਾ ਕੇ ਭੁਜੀਏ ਦਾ ਪੈਕਟ ਲੁੱਟ ਕੇ ਲੈ ਗਏ। ਇਹ ਸਾਰੀ ਘਟਨਾ ਦੁਕਾਨ 'ਚ ਲੱਗੇ CCTV ਕੈਮਰੇ ਵਿਚ ਵੀ ਕੈਦ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵਧੀਆਂ ਸਰਦੀ ਦੀਆਂ ਛੁੱਟੀਆਂ, ਹੁਣ ਇਸ ਦਿਨ ਤੋਂ ਖੁੱਲ੍ਹਣਗੇ ਸਕੂਲ
ਇਹ ਹੈਰਾਨ ਕਰਨ ਵਾਲਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦਾ ਹੈ, ਜਿੱਥੇ 2 ਨਕਾਬਪੋਸ਼ ਲੁਟੇਰੇ ਹਥਿਆਰਾਂ ਨਾਲ ਲੈਸ ਹੋ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਇਕ ਦੁਕਾਨ 'ਤੇ ਆਏ। ਦੁਕਾਨ 'ਚ ਦਾਖ਼ਲ ਹੁੰਦਿਆਂ ਹੀ ਉਨ੍ਹਾਂ ਨੇ ਦੁਕਾਨਦਾਰ 'ਤੇ ਪਿਸਤੌਲ ਤਾਣ ਦਿੱਤੀ। ਆਪਣੀ ਜਾਨ ਬਚਾਉਣ ਲਈ ਦੁਕਾਨਦਾਰ ਦੁਕਾਨ ਦੇ ਪਿੱਛੇ ਵਾਲੇ ਕਮਰੇ ਵੱਲ ਭੱਜਿਆ ਤਾਂ ਲੁਟੇਰਿਆਂ ਨੇ ਉਸ 'ਤੇ ਫ਼ਾਇਰ ਕਰ ਦਿੱਤਾ। ਇਸ ਮਗਰੋਂ ਲੁਟੇਰੇ ਦੁਕਾਨ ਵਿਚੋਂ ਨਕਦੀ ਜਾਂ ਹੋਰ ਸਾਮਾਨ ਨਹੀਂ ਚੁੱਕਦੇ, ਸਗੋਂ ਇਕ ਭੁਜੀਏ ਦਾ ਪੈਕਟ ਲੈ ਕੇ ਉੱਥੋਂ ਫ਼ਰਾਰ ਹੋ ਜਾਂਦੇ ਹਨ। ਇਹ ਘਟਨਾ ਕਾਫ਼ੀ ਹੈਰਾਨੀਜਨਕ ਹੈ ਤੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8